ਐਸ.ਆਈ.ਆਰ. ਤਹਿਤ ਸ਼ਾਨਦਾਰ ਕਾਰਗੁਜ਼ਾਰੀ ਲਈ ਸੈਕਟਰ ਅਫ਼ਸਰ ਅਤੇ ਬੀ.ਐੱਲ.ਓਜ਼ ਦਾ ਸਨਮਾਨ

Spread the love
 ਸ੍ਰੀ ਕੀਰਤਪੁਰ ਸਾਹਿਬ,20 ਜੁਲਾਈ,(ਮਨਦੀਪ)=ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਸਰਸਰੀ ਸੁਧਾਈ (ਐਸ.ਆਈ.ਆਰ.) ਮੁਹਿੰਮ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਸੈਕਟਰ ਅਫ਼ਸਰ ਅਤੇ ਬੂਥ ਲੈਵਲ ਅਫ਼ਸਰਾਂ ਬੀ.ਐੱਲ.ਓਜ਼ ਨੂੰ ਐਸ.ਡੀ.ਐਮ. ਅਨੰਦਪੁਰ ਸਾਹਿਬ ਸੁਖਪਾਲ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ ਅਫ਼ਸਰ ਅਮਰਜੀਤ ਸਿੰਘ ਲੈਕਚਰਾਰ ਨੇ ਦੱਸਿਆ ਕਿ ਐਸ.ਆਈ.ਆਰ. ਮੁਹਿੰਮ ਦੌਰਾਨ ਉਨ੍ਹਾਂ ਦੇ ਸੈਕਟਰ ਅਧੀਨ ਆਉਂਦੇ ਸਾਰੇ ਬੂਥਾਂ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸੈਕਟਰ ਅਧੀਨ ਸੇਵਾ ਨਿਭਾ ਰਹੇ ਬੀ.ਐੱਲ.ਓਜ਼ ਨੂੰ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਬੀ.ਐੱਲ.ਓ. ਹਨੀ ਜੱਸਲ ਨੇ ਸਭ ਤੋਂ ਪਹਿਲਾਂ ਆਪਣੇ ਬੂਥ ਦਾ ਕੰਮ 100 ਫੀਸਦੀ ਪੂਰਾ ਕਰਕੇ ਮਿਸਾਲ ਕਾਇਮ ਕੀਤੀ, ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਡੀ.ਐਮ. ਸੁਖਪਾਲ ਸਿੰਘ ਨੇ ਬੀ.ਐੱਲ.ਓਜ਼ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਘਰ-ਘਰ ਜਾ ਕੇ ਮਿਹਨਤ ਅਤੇ ਇਮਾਨਦਾਰੀ ਨਾਲ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਨੇ ਬੀ.ਐੱਲ.ਓਜ਼ ਨਾਲ ਫੀਲਡ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ।ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਪਵਨ ਖੁਰਾਣਾ ਅਤੇ ਉਨ੍ਹਾਂ ਦੇ ਸਕੂਲ ਸਮਲਾਹ ਦੇ ਸਮੂਹ ਸਟਾਫ਼ ਵੱਲੋਂ ਐਸ.ਆਈ.ਆਰ. ਮੁਹਿੰਮ ਨੂੰ ਸਫਲ ਬਣਾਉਣ ਲਈ ਹੈਲਪ ਡੈਸਕ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਵਿਖੇ ਵੀ ਬੀ.ਐੱਲ.ਓ. ਹੈਲਪ ਡੈਸਕ ਲਗਾਏ ਗਏ, ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੀ। ਉਨ੍ਹਾਂ ਇਸ ਉਪਰਾਲੇ ਲਈ ਦੋਵੇਂ ਸਕੂਲਾਂ ਦੇ ਸਟਾਫ਼ ਅਤੇ ਐਸ.ਡੀ.ਐਮ. ਦਫ਼ਤਰ ਦੇ ਸਮੂਹ ਅਮਲੇ ਦਾ ਧੰਨਵਾਦ ਕੀਤਾ।ਇਸ ਮੌਕੇ ਬੀ.ਐੱਲ.ਓ. ਹਨੀ ਜੱਸਲ, ਪ੍ਰੇਮ ਠਾਕੁਰ, ਹਰਿ ਸ਼ਰਨ, ਬਲਵਿੰਦਰ ਸਿੰਘ, ਜਸਪਾਲ ਕੌਰ, ਕੁਲਵੰਤ ਸਿੰਘ ਅਤੇ ਜਸਜੀਤ ਕੌਰ ਸਮੇਤ ਹੋਰ ਹਾਜ਼ਰ ਸਨ।
  • Related Posts

    ਵੌਕਸਰ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਖੇਡਾਂ ਵਿੱਚ ਜਿੱਤੇ 10 ਸੋਨੇ ਦੇ ਤਗਮੇ, ਸਰਕਾਰ ਕੋਲ ਨੌਕਰੀ ਦੀ ਕੀਤੀ ਮੰਗ

    Spread the love

    Spread the loveਬਰਨਾਲਾ, 20 ਜੁਲਾਈ 2026 (ਬਲਵੰਤ ਸਿੰਘ ਸਿੱਧੂ):=ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਖਿਡਾਰੀ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਆਪਣਾ ਲੋਹਾ ਮਨਵਾਉਂਦਿਆਂ 10 ਸੋਨੇ ਦੇ ਤਗਮੇ (ਗੋਲਡ ਮੈਡਲ) ਜਿੱਤੇ ਹਨ।…

    ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਮਰਾਲਾ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ਵਿੱਚ ਦੇਣ ਦੀ ਲੜੀ ਤਹਿਤ ਜਿੰਮੇਵਾਰੀਆਂ ਸੌਂਪੀਆਂ ਹਲਕਾ ਸਮਰਾਲਾ ਦੇ ਵਿਕਾਸ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ – ਪਰਮਜੀਤ ਸਿੰਘ ਢਿੱਲੋਂ 

    Spread the love

    Spread the loveਸਮਰਾਲਾ 20 ਜੁਲਾਈ (ਮੁਕੇਸ਼ ਵਰਮਾ) :  ਸ਼੍ਰੋਮਣੀ ਅਕਾਲੀ ਦਲ ਜੋ ਮੁੱਢ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ, ਜਿਸ ਨੇ ਹਮੇਸ਼ਾਂ ਪੰਜਾਬ ਦੀ ਭਲਾਈ ਅਤੇ ਵਿਕਾਸ…

    Leave a Reply

    Your email address will not be published. Required fields are marked *