ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ  ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ  ਸਾਹਿਤਕਾਰਾਂ ਨੇ ਖਾਮੋਸ਼ੀਆਂ ਕਾਵਿ ਸੰਗ੍ਰਿਹ ਲਈ ਦਿੱਤੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ 

Spread the love
ਅੰਮ੍ਰਿਤਸਰ,3 ਅਗਸਤ (ਮਨਜੀਤ ਸਿੰਘ ਸ਼ੇਰਗਿੱਲ    ) =ਏਕਮ ਸਾਹਿਤ ਮੰਚ ਅੰਮ੍ਰਿਤਸਰ ਦੀ ਮੁੱਖ ਸੰਚਾਲਿਕਾ ਤੇ ਏਕਮ ਮੈਗਜ਼ੀਨ ਦੀ ਸੰਪਾਦਕਾ ਅਰਤਿੰਦਰ ਸੰਧੂ ਦੀ ਸਰਪ੍ਰਸਤੀ ਹੇਠ ਮੰਚ ਦੀ ਵਿਸ਼ੇਸ਼ ਰਸਮੀ ਇਕੱਤਰਤਾ ਬੀਤੇ ਦਿਨੀਂ ਹੋਈ। ਜਿਸ ਚ ਮੰਚ ਦੀ ਸਹਿਯੋਗੀ ਸੰਸਥਾ ਰਾਬਤਾ ਮੁਕਾਲਮਾ ਸਾਹਿਤ ਮੰਚ ਦੇ ਮੈਂਬਰ ਸਾਹਿਬਾਨ ਵੀ ਓਚੇਚੇ ਤੌਰ ਤੇ ਸ਼ਾਮਲ ਹੋਏ। ਸਾਹਿੱਤਕ ਨੋਕ ਝੋਂਕ ਤੇ ਵਿਚਾਰਾਂ ਚ ਅਗਲੇ ਸਾਹਿੱਤਕ ਸਮਾਗਮਾਂ ਦੀ ਚਰਚਾ ਕੀਤੀ ਗਈ। ਇਕੱਤਰਤਾ ਚ ਹਾਜ਼ਰੀਨ ਸਾਹਿਤਕਾਰਾਂ ਨੂੰ ਮੈਂ ਰਸਮੀ ਤੌਰ ਤੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਦੀਆਂ ਸਤਿਕਾਰ ਤੇ ਪਿਆਰ ਨਾਲ ਕਾਪੀਆਂ ਭੇਂਟ ਕੀਤੀਆਂ। ਹਾਜ਼ਰੀਨ ਵੱਲੋਂ ਜਿਸਦਾ ਸਾਹਿੱਤਕ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਤਸ਼ਾਹ ਚ ਮੇਰੇ ਨਾਲ ਵਧਾਈਆਂ ਸਾਂਝੀਆਂ ਕਰਦਿਆਂ ਕਾਵਿ ਸੰਗ੍ਰਿਹ ਖਾਮੋਸ਼ੀਆਂ ਨੂੰ ਜੀ ਆਇਆਂ ਕਹਿੰਦਿਆਂ ਜਲਦੀ ਇਸ ਉਪਰ ਵਿਚਾਰ ਗੋਸ਼ਟੀ ਕਰਵਾਉਣ ਦਾ ਫੈਸਲਾ ਸੁਣਾਇਆ। ਮੇਰੇ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।ਇਕੱਤਰਤਾ ਦੀ ਮੇਜ਼ਬਾਨ ਭੈਣ ਜੀ ਅਰਤਿੰਦਰ ਹੁਰਾਂ ਚਾਹ ਪਾਰਟੀ ਚ ਸਭਨਾਂ ਦਾ ਮਿੱਠਾ ਮੂੰਹ ਕਰਵਾਇਆ। ਇਕੱਤਰਤਾ ਚ ਅਰਤਿੰਦਰ ਸੰਧੂ ਹੁਰਾਂ ਤੋਂ ਇਲਾਵਾ ਉਸਤਾਦ ਗ਼ਜ਼ਲਗੋ ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ, ਸਤਵਿੰਦਰ ਸਿੰਘ ਓਠੀ, ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ, ਸਾਹਿਤ, ਕਲਾ ਤੇ ਸੱਭਿਆਚਾਰਕ ਪ੍ਰਮੋਟਰ ਸਿਫ਼ਰ ਸਤਬੀਰ ਸਿੰਘ, ਮਲਕੀਤ ਸਿੰਘ ਰਾਸੀ, ਕਵਿੱਤਰੀ ਕੰਵਲਪ੍ਰੀਤ ਕੌਰ ਥਿੰਦ, ਭਾ ਜੀ ਰਾਜਖੁਸ਼ਵੰਤ ਸਿੰਘ ਸੰਧੂ ਤੇ ਪੰਕਜ ਸਿੰਘ ਆਦਿ ਮੌਜੂਦ ਸਨ। ਇਸੇ ਦੌਰਾਨ ਵੱਖਰੇ ਤੌਰ ਤੇ ਸੀਨੀਅਰ ਪੱਤਰਕਾਰ,ਸਾਹਿਤਕਾਰ ਤੇ ਹਿੰਦ ਪਾਕਿ ਦੋਸਤੀ ਲਹਿਰ ਦੇ ਉਸਰਈਏ ਸ੍ਰੀ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸਭਾ ਦੇ ਸੂਬਾਈ ਪ੍ਰਧਾਨ ਪ੍ਰੋ: ਸੁਰਜੀਤ ਜੱਜ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਦੇ ਸਮਰਾਟ ਕਥਾਕਾਰ ਮੁਖ਼ਤਾਰ ਗਿੱਲ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੈਗਜ਼ੀਨ ਅਨੁਤਾਸ਼ ਦੀ ਸੰਪਾਦਕਾ ਕਮਲ ਗਿੱਲ, ਮੈਗਜ਼ੀਨ ਮੇਘਲਾ ਦੇ ਸੰਪਾਦਕ ਜਤਿੰਦਰ ਔਲਖ ਤੇ ਮੈਗਜ਼ੀਨ ਅੱਖਰ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਔਲਖ ਹੁਰਾਂ ਨੇ ਨਵ ਪ੍ਰਕਾਸ਼ਿਤ ਕਾਵਿ ” ਖਾਮੋਸ਼ੀਆਂ ” ਲਈ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *