ਗਿੱਦੜਬਾਹਾ, 19 ਅਪ੍ਰੈਲ ( ਰਣਜੀਤ ਗਿੱਲ ) ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਕਤਾਂ ਨਾ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਵਾਅਦੇ ਜ਼ਮੀਨੀ ਪੱਧਰ ਤੇ ਖੋਖਲੇ ਜਾਪ ਰਹੇ ਹਨ।ਅਜਿਹਾ ਹੀ ਮਾਮਲਾ ਪਿੰਡ ਕੋਟਭਾਈ ਤੋ ਸਾਹਮਣੇ ਆਇਆ ਜਿੱਥੇ ਕਿਸਾਨਾਂ ਨੇ ਕਣਕ ਦੀ ਖ਼ਰੀਦ ਨਾ ਹੋਣ ਤੇ ਨਿਕੰਮੇ ਪ੍ਰਬੰਧਾਂ ਕਾਰਨ ਰੋਸ ਜ਼ਾਹਰ ਕੀਤਾ ।ਜਾਣਕਾਰੀ ਦਿੰਦਿਆਂ ਕਿਸਾਨ ਅਵਤਾਰ ਸਿੰਘ,ਪ੍ਰੀਤਮ ਸਿੰਘ ਚੋਟੀਆਂ,ਬੋਹੜ ਸਿੰਘ ਸ਼ਮਸ਼ੇਰ ਸਿੰਘ ਹੁਸਨਰ,ਹਰਬੰਸ ਸਿੰਘ ਕੋਟਭਾਈ,ਬਲਦੇਵ ਸਿੰਘ,ਭਗਵਾਨ ਸਿੰਘ ਆਦਿ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਦੱਸਿਆ ਕਿ ਮੰਡੀ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਉੱਥੇ ਹੀ ਬਾਥਰੂਮ ਆਦਿ ਦਾ ਪੂਰਾ ਪ੍ਰਬੰਧ ਨਹੀ।ਉੱਥੇ ਹੀ ਉਹਨਾਂ ਦੱਸਿਆ ਕਿ ਕਰੀਬ ਸਾਨੂੰ ਪੰਜ ਤੋ ਛੇ ਦਿਨ ਹੋ ਚੁੱਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦਕਿ ਮੰਡੀ ਵਿੱਚ ਪ੍ਰਾਈਵੇਟ ਤੌਰ ਤੇ ਜੋ ਖਰੀਦ ਰਹੇ ਹਨ ਉਹ ਕਾਟ ਮੰਗਦੇ ਹਨ ਅਸੀ ਕਾਟ ਨਹੀ ਦੇਣਾ ਚਾਹੁੰਦੇ ਤਾਂ ਸਾਡੀ ਖਰੀਦ ਇੰਸਪੈਕਟਰ ਵੱਲੋ ਕਣਕ ਦੀ ਬੋਲੀ ਨਹੀਂ ਕਰਵਾਈ ਜਾ ਰਹੀ।ਉਹਨਾਂ ਇਹ ਵੀ ਦੋਸ਼ ਲਾਇਆ ਕਿ ਅਫਸਰ ਇੱਥੇ ਆਉਂਦੇ ਨਹੀ ।ਉੱਧਰ ਮੰਡੀ ਵਿੱਚ ਕਿਸਾਨਾਂ ਦਾ ਕਹਿਣਾ ਸੀ ਕਿ ਮੀਂਹ ਮੌਸਮ ਹੋਣ ਕਾਰਨ ਸਾਡੀ ਫਸਲ ਮੰਡੀ ਵਿੱਚ ਖਰਾਬ ਹੋਣ ਦਾ ਡਰ ।ਜਦ ਇਸ ਬਾਰੇ ਅਨਿਲ ਖੂੰਗਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ,ਪਾਣੀ ਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।







