ਕਣਕ ਸੀਜ਼ਨ ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿਸ਼ੇਸ਼ ਟਰੈਫਿਕ ਰੂਟ ਪਲਾਨ ਜਾਰੀ — SSP ਡਾ. ਅਖਿਲ ਚੌਧਰੀ IPS .

Spread the love
ਸ੍ਰੀ ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ/ਪਰਮਜੀਤ ਬੇਦੀ) ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੌਰਾਨ ਕਿਸੇ ਵੀ ਕਿਸਮ ਦੀ ਮੁਸ਼ਕਿਲ ਤੋਂ ਬਚਾਉਣ ਅਤੇ ਸ਼ਹਿਰੀ ਟਰੈਫਿਕ ਨੂੰ ਜਾਮ ਹੋਣ ਤੋਂ ਰੋਕਣ ਲਈ SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ IPS ਵੱਲੋਂ ਵਿਸ਼ੇਸ਼ ਟਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਹ ਪਲਾਨ ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ. (ਹੈੱਡਕੁਆਟਰ) ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ। SSP ਡਾ. ਅਖਿਲ ਚੌਧਰੀ IPS ਨੇ ਕਿਹਾ ਕਿ ਅਕਸਰ ਕਿਸਾਨ ਟਰੈਕਟਰ-ਟਰਾਲੀਆਂ ਜਾਂ ਹੋਰ ਭਾਰੇ ਵਾਹਨਾਂ ਰਾਹੀਂ ਕਣਕ ਲੈ ਕੇ ਸ਼ਹਿਰੀ ਰਸਤੇ ਰਾਹੀਂ ਦਾਣਾ ਮੰਡੀਆਂ ਵਿੱਚ ਜਾਂਦੇ ਹਨ, ਜਿਸ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ। ਇਹ ਨਾ ਸਿਰਫ ਕਿਸਾਨਾਂ ਲਈ, ਸਗੋਂ ਆਮ ਲੋਕਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਲਈ ਪੁਲਿਸ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਨਵਾਂ ਟਰੈਫਿਕ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਇਸ ਟ੍ਰੈਫਿਕ ਪਲਾਨ ਨੂੰ ਲਾਗੂ ਕਰਵਾਇਆ ਗਿਆ ਹੈ।
ਟਰੈਫਿਕ ਰੂਟ ਪਲਾਨ:-
1. ਬਠਿੰਡਾ ਰੋਡ ਤੋਂ ਆਉਣ ਵਾਲੇ ਟਰੈਕਟਰ ਟਰਾਲੀਆਂ ਅਤੇ ਹੈਵੀ ਵਹੀਕਲ : ਸੁਏ ਦੇ ਨਾਲ-ਨਾਲ ਬਾਈਪਾਸ ਰਾਹੀਂ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਰਾਹੀਂ ਦਾਣਾ ਮੰਡੀ ਵਿੱਚ ਦਾਖ਼ਲ ਹੋਣਗੇ।
2. ਫਿਰੋਜਪੁਰ ਰੋਡ ਅਤੇ ਕੋਟਕਪੂਰਾ ਰੋਡ:- ਤੋਂ ਆਉਣ ਵਾਲੇ ਵਹੀਕਲ ਗੋਰਮਿੰਟ ਕਾਲਜ ਦੇ ਨਾਲ ਦੀ ਸੁਏ ਦੇ ਨਾਲ-ਨਾਲ ਬਾਹਰਲਾ ਬਾਈਪਾਸ ਹੋ ਕੇ ਟਿੱਬੀ ਸਾਹਿਬ ਰੋਡ ਤੋਂ ਮੌੜ ਰੋਡ ਸ੍ਰੀ ਮੁਕਤਸਰ ਸਾਹਿਬ ਰਾਂਹੀ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿੱਚ ਐਂਟਰ ਕਰਨਗੇ।
3. ਮਲੋਟ ਰੋਡ ਤੋਂ ਆਉਣ ਵਾਲੇ ਵਹੀਕਲ ਬੱਸ ਸਟੈਡ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਐਂਟਰ ਕਰਨਗੇ।
4. ਗੁਰੂਹਰਸਾਏ ਅਤੇ ਜਲਾਲਾਬਾਦ ਰੋਡ ਤੋਂ ਆਉਣ:- ਵਾਲੇ ਟਰੈਕਟਰ ਟਰਾਲੀਆਂ ਅਤੇ ਹੈਵੀ ਵਹੀਕਲ ਸੂਆ ਦੇ ਨਾਲ ਨਾਲ ਹੋ ਕੇ ਮੋੜ ਰੋਡ ਰਾਹੀਂ ਦਾਣਾ ਮੰਡੀ ਸ਼੍ਰੀ ਮੁਕਤਸਰ ਸਾਹਿਬ ਪਹੁੰਚਣਗੇ।
ਐਸ.ਐਸ.ਪੀ ਨੇ ਦੱਸਿਆ ਕਿ ਟਰੈਫਿਕ ਵਿਵਸਥਾ ਨੂੰ ਬੇਹਤਰ ਬਣਾਉਣ ਲਈ PCR ਮੋਟਰਸਾਈਕਲ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਕਿਸਾਨ ਆਪਣੇ ਟਰੈਕਟਰ ਟਰਾਲੀ ਅਤੇ ਭਾਰੀ ਵਹੀਕਲਾਂ ਲੈ ਕੇਬਾਜ਼ਾਰ ਜਾਂ ਭੀੜ ਵਾਲੇ ਰਸਤੇ ਰਾਹੀਂ ਜਾਂਦਾ ਮਿਲਦਾ ਹੈ, ਤਾਂ ਉਨਾਂ ਨੂੰ ਸਹੀ ਰੂਟ ਬਾਰੇ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਦਾਣਾ ਮੰਡੀਆਂ ਅੰਦਰ ਸੁਰੱਖਿਆ ਦੇ ਮਕਸਦ ਨਾਲ SHO ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਨਿਯਮਤ ਗਸ਼ਤ ਕਰਦੇ ਰਹਿਣਗੇ।ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨ ਭਰਾਵਾਂ ਨੂੰ ਸਨੇਹਾ ਦਿੰਦਿਆਂ ਕਿਹਾ ਕਿ:ਤੁਸੀਂ ਪੁਲਿਸ ਵੱਲੋਂ ਜਾਰੀ ਕੀਤੇ ਟਰੈਫਿਕ ਰੂਟ ਪਲਾਨ ਦੀ ਪਾਲਣਾ ਕਰਕੇ ਨਾ ਸਿਰਫ ਆਪਣੇ ਸਮੇਂ ਦੀ ਬਚਤ ਕਰ ਸਕਦੇ ਹੋ, ਸਗੋਂ ਹੋਰਨਾਂ ਲਈ ਵੀ ਟਰੈਫਿਕ ਵਿਵਸਥਾ ਨੂੰ ਆਸਾਨ ਬਣਾ ਸਕਦੇ ਹੋ।ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਕਿਸਾਨ ਨੂੰ ਜੇਕਰ ਮੰਡੀ ਜਾਂ ਰਸਤੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ, ਤਾਂ ਪੁਲਿਸ ਤੁਰੰਤ ਮਦਦ ਲਈ ਹਾਜ਼ਰ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਸਦਾ ਉਹਨਾਂ ਦੀ ਸਹੂਲਤ ਲਈ ਤਿਆਰ ਖੜੇ ਹਨ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *