ਅੰਮ੍ਰਿਤਸਰ 8 ਅਗਸਤ( ਮਨਜੀਤ ਸਿੰਘ ਸ਼ੇਰਗਿੱਲ )ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ੳਨ੍ਹਾ ਸਮੂਹ ਠੱਗ ਟ੍ਰੈਵਲ ਏਜੰਟਾਂ ਨੁੰ ਚੇਤਾਵਨੀ ਦਿੱਤੀ ਹੈ ਜੋ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਲੈਂਦੇ ਹਨ,ਤੇ ਨਿਆਂ ਵੀ ਨਹੀਂ ਦਿੰਦੇ ਹਨ।ਉਨਾ ਨੇ ਉਚੇਚੇ ਤੌਰ ‘ਤੇ ਦੱਸਿਆ ਕਿ ਕਮਿਸ਼ਨ ਨੇ ਜਿਲਿਆਂ ਦੇ ਸਮੂਹ ਡਿਪਟੀ ਕਮਿਸ਼ਨਰਾਂ ਤੋਂ ਰਜਿਸਟਰਡ ਇੰਮੀਗ੍ਰੇਸ਼ਨ ਅਤੇ ਅਣ-ਅਧਿਕਾਰਤ ਤੌਰ ਤੇ ਦਫਤਰ ਖੋਲ੍ਹ ਲੋਕਾਂ ਦੇ ਧੀਆਂ ਪੁੱਤਾਂ ਨਾਲ ਧੋਖਾ ਕਰਨ ਵਾਲੇ ਲੋਕਾਂ ਦੇ ਨਾਵਾਂ ਦੀ ਸੂਚੀ ਸਮੇਤ ਅਪਰਾਧਿਕ ਪਿਛੋਕੜ ਵਾਲਾ ਵੇਰਵਾ ਮੰਗ ਲਿਆ ਹੈ।ਗਿੱਲ ਨੇ ਦੱਸਿਆ ਕਿ ਬਿਨਾ ਲਾਈਸੰਸ ਦਫਤਰ ਖੋਲ੍ਹ ਕਬੂਤਰਬਾਜੀ ਦੇ ਧੰਦੇਂ ‘ਚ ਸ਼ਾਮਲ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਦੇ ਦਸਤਾਵੇਜ਼ ਅਤੇ ਪਾਸਪੋਰਟ ਲੋਕਰਾਂ ‘ਚ ਜਬਰੀ ਰੱਖਣ ਦੇ ਮਾਮਲੇ ਤੇ ਕਮਿਸ਼ਨ ਬਹੁਤ ਸਖਤ ਹੋ ਚੁੱਕਾ ਹੈ।ਉਨਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਟ੍ਰੈਵਲ ਏਜੰਟੀ ਦਾ ਕੰਮ ਕਰ ਰਹੇ ਲੋਕਾਂ ਦੀ ਸੂਚੀ ਅਤੇ ਵੇਰਵੇ ਜ਼ਿਲ੍ਹੇ ਅੰਮ੍ਰਿਤਰ ਦੇ ਡਿਪਟੀ ਕਮਿਸ਼ਨ ਕੋਲੋਂ ਮੰਗ ਲਏ ਹਨ।
ਉਨ੍ਹਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਠੱਗ ਟ੍ਰੈਵਲ ਏਜੰਟਾਂ ਖਿਲਾਫ ਸ਼ਿਕਾਇਤ ਪੀੜਤ ਲੋਕ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜ ਸਕਦੇ ਹਨ ਤਾਂ ਕਿ ਉਹਨਾ ਨੂੰ ਇਨਸਾਫ ਮਿਲ ਸਕੇ। ਫਾਇਲ ਫੋਟੋ: ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ






