ਕਾਠਗੜ੍ਹ ਵਿਖੇ ਆਜ਼ਾਦ ਸਪੋਰਟਸ ਕਲੱਬ ਬਾਗੋਵਾਲ ਵੱਲੋਂ ਐਥਲੇਟਿਕ ਮੀਟ ਕਰਵਾਈ

Spread the love
ਬਲਾਚੌਰ , 17 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ ) ਸਥਾਨਕ ਡੀ ਏ ਵੀ ਸਕੂਲ ਕਾਠਗੜ੍ਹ ਦੇ ਗਰਾਉਂਡ ਵਿਚ ਆਜ਼ਾਦ ਸਪੋਰਟਸ ਕਲੱਬ ਬਾਗੋਵਾਲ ਵੱਲੋਂ ਐਥਲੇਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਡੇਰਾ ਬੌੜੀ ਸਾਹਿਬ ਦੇ ਗੱਦੀਨਸ਼ੀਨ ਸੁਆਮੀ ਦਿਆਲ ਦਾਸ ਜੀ ਵਲੋਂ ਕੀਤਾ ਗਿਆ। ਇਸ ਮੌਕੇ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦੌੜ, ਲੰਬੀ ਛਾਲ, ਉੱਚੀ ਛਾਲ ਅਤੇ ਹੋਰ ਐਥਲੇਟਿਕ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਖਿਡਾਰੀਆਂ ਵੱਲੋਂ ਦਿਖਾਏ ਗਏ ਜੋਸ਼ ਅਤੇ ਖੇਡ ਭਾਵਨਾ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਆਯੋਜਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸੰਦੀਪ ਸੋਨੂੰ ਭਾਟੀਆ, ਸਤਨਾਮ ਸਿੰਘ ਰਾਜੂਮਾਜਰਾ, ਰਮਨ ਨੰਦ ਲਾਲ, ਪੰਜਾਬੀ ਫਿਮਲਾਂ ਦੇ ਪ੍ਰਸਿੱਧ ਅਦਾਕਾਰ ਗੁਰਿੰਦਰ ਮਕਣਾ, ਅਸ਼ੋਕ ਨਾਨੋਵਾਲ, ਕਾਬਲ ਸਿੰਘ ਚੇਚੀ, ਧਰਮ ਪਾਲ ਚੇਚੀ, ਜਸਪਾਲ ਸਿੰਘ ਰੇਂਜ ਅਫਸਰ, ਨੰਬਰਦਾਰ ਸੰਦੀਪ ਚੇਚੀ, ਹੀਰਾ ਖੇਪੜ ਸਰਪੰਚ ਮਝੋਟ, ਮਨੋਜ ਖੇਪੜ, ਸੇਵਾਦਾਰ ਕਾਲੇ ਸ਼ਾਹ, ਮਾ: ਰਵਿੰਦਰ ਕਸਾਣਾ ਸੂਰਾਪੁਰੀ, ਇੰਸਪੈਕਟਰ ਰਾਜ ਖਟਾਣਾ, ਦਰਗੇਸ਼ ਜੰਡੀ, ਸ਼ੰਕਰ ਜੰਡੀ, ਆਦਿ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਆਜ਼ਾਦ ਸਪੋਰਟਸ ਕਲੱਬ ਬਾਗੋਵਾਲ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਪ੍ਰਧਾਨ ਰਵੀ ਇੰਦਰ ਸਿੰਘ ਬਾਗੋਵਾਲ, ਠੇਕੇਦਾਰ ਧਰਮਵੀਰ ਬਜਾੜ, ਮਾ ਗਿਆਨ ਕਟਾਰੀਆ, ਜਸਵਿੰਦਰ ਕਾਲਾ ਸਮੇਤ ਸਾਰੀ ਟੀਮ ਡੀ ਖ਼ੂਬ ਸ਼ਲਾਘਾ ਕੀਤੀ। ਇਸ ਮੌਕੇ ਏਰੀਆ ਯੂਥ ਅਲਾਇੰਸ ਦੇ ਮੈਂਬਰ ਅਜੀਤਪਾਲ ਸਿੰਘ, ਮਾ ਰਾਜ ਭਾਟੀਆ, ਬਲਜਿੰਦਰ ਸਿੰਘ ਵਿਰਕ, ਅਨਿਲ ਰਾਣਾ ਸਮੇਤ ਨੰਬਰਦਾਰ ਜਸਪਾਲ ਭਾਟੀਆ, ਠੇਕੇਦਾਰ ਪ੍ਰਵੀਨ ਚੇਚੀ, ਅਮਨਦੀਪ ਸਿੰਘ ਚੇਚੀ, ਨੋਨੀ ਚੇਚੀ, ਪਵਨ ਜੰਡੀ, ਹਰਜੀਤ ਸਹੋਤਾ, ਚਰਨਜੀਤ ਸਿਆਣ, ਸ਼ੱਮੀ ਜਲਾਲਪੁਰ ਆਦਿ ਸ਼ਾਮਲ ਸਨ। ਅਨਮੋਲ ਚੌਧਰੀ ਪਿੰਡ ਕਰੂਰਾ ਟੱਪਰੀਆਂ ਵਲੋਂ ਜਿਮਨਾਸਟਿਕ ਦੇ ਹੈਰਾਨ ਕਰਨ ਵਾਲੇ ਕਰਤਵ ਦੇਖ ਕੇ ਦਰਸ਼ਕਾਂ ਨੇ ਖ਼ੂਬ ਪ੍ਰਸ਼ੰਸਾ ਕੀਤੀ। ਰਮਨ ਕੋਚ ਭਰਥਲਾ ਵਲੋਂ ਵਡਮੁੱਲਾ ਸਹਿਯੋਗ ਦੇਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਐਥਲੇਟਿਕ ਮੀਟ ਦੌਰਾਨ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿੱਚ ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਰਵੀ ਇੰਦਰ ਸਿੰਘ ਬਾਗੋਵਾਲ ਵੱਲੋਂ ਸਮੂਹ ਖਿਡਾਰੀਆਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *