ਖਾਲਸਾ ਗਰੁੱਪ ਆਫ ਅੰਮ੍ਰਿਤਸਰ ਵਲੋ ਲਗਾਇਆ ਪਹਿਲਾ ਵਿਸ਼ਾਲ ਮੈਡੀਕਲ ਕੈਂਪ

Spread the love
ਅੰਮ੍ਰਿਤਸਰ16  ਅਗਸਤ (ਮਨਜੀਤ ਸਿੰਘ ਸ਼ੇਰਗਿੱਲ )  ਖਾਲਸਾ ਗਰੁੱਪ ਆਫ਼ ਅੰਮ੍ਰਿਤਸਰ ਵੱਲੋਂ ਸਭ ਤੋਂ ਪਹਿਲੀ ਐਕਟੀਵਿਟੀ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕਰਕੇ ਕੀਤੀ ਗਈ । ਇਹ ਕੈਂਪ ਸੰਸਥਾ ਦੇ ਸਾਲਾਹਕਾਰ ਸ੍ਰ ਰਮਨੀਕ ਸਿੰਘ ( ਕਾਲੇ ਭਾਜੀ) ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਕੈਂਪ ਵਿੱਚ ਪੇਟ, ਲੀਵਰ, ਜਿਗਰ ਦੇ ਮਾਹਿਰ ਡਾਕਟਰ ਰਮਨਦੀਪ ਸਿੰਘ ਵਿਰਦੀ ਦੁਆਰਾ ਚੈੱਕਅਪ ਕੀਤਾ ਗਿਆ ਅਤੇ ਨਾਲ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਕੈਂਪ ਵਿੱਚ ਮਰੀਜ਼ਾਂ ਦਾ ( ਫਾਇਬਰੋ ਸਕੈਨ ) ਟੈਸਟ ਵਾਜਬ ਰੇਟ ਤੇ ਕੀਤਾ ਗਿਆ ਕੈਂਪ ਦੌਰਾਨ 100 ਤੋਂ ਜ਼ਿਆਦਾ ਮਰੀਜ਼ਾਂ ਨੇ ਮੈਡੀਕਲ ਜਾਂਚ ਕਰਵਾਈ । ਇਸ ਮੌਕੇ ਪ੍ਰਧਾਨ ਸ. ਅਮਨਦੀਪ ਸਿੰਘ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਖਾਲਸਾ ਬਲੱਡ ਡੋਨੇਟ ਯੂਨਿਟੀ ਰਜ਼ਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੈਬਰਾਂ ਵੱਲੋਂ ਹੀ ਇਹ ਨਵੀਂ ਖਾਲਸਾ ਗਰੁੱਪ ਆਫ਼ ਅੰਮ੍ਰਿਤਸਰ ਸੰਸਥਾ ਬਣਾਈ ਗਈ ਹੈ । ਜਿਸ ਤਰ੍ਹਾਂ ਸਾਡੀ ਪਹਿਲੀ ਸੰਸਥਾ ਖੂਨਦਾਨ ਕੈਂਪ ਲਗਾਉਂਦੀ ਆ ਰਹੀ ਹੈ ਉਸੇ ਤਰ੍ਹਾਂ ਇਸ ਸੰਸਥਾ ਦੇ ਬੈਨਰ ਹੇਠ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਬਹੁਤ ਕਾਰਜ ਵੱਡੇ ਪੱਧਰ ਤੇ ਉਲੀਕਣ ਜਾ ਰਹੇ ਹਾਂ । ਇਸ ਮੌਕੇ ਪ੍ਰਧਾਨ ਸ੍ਰ ਅਮਨਦੀਪ ਸਿੰਘ ਜੀ ਤੋਂ ਇਲਾਵਾ ਜਗਪ੍ਰੀਤ ਸਿੰਘ ਧਾਮੀ, ਹਰਜੋਤ ਸਿੰਘ ਖਾਲਸਾ, ਡਾ. ਸਰਬਜੀਤ ਸਿੰਘ ਭੁੱਲਰ,ਤਰਸੇਮ ਸਿੰਘ ਟੰਡਨ, ਧੀਰਜ ਕਾਕੜੀਆ, ਮਨਦੀਪ ਸਿੰਘ (ਮੰਨੂੰ) ਅਮਿਤੇਸ਼ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਸ੍ਰੀ ਵਿਨੇ ਧੰਜਲ, ਮਨਦੀਪ ਸਿੰਘ, ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ ਭੁੱਲਰ ਸਮੇਤ ਹੋਰ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਿਰਕਤ ਕੀਤੀ
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *