ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਜਿਸਟਰੇਸ਼ਨ ਸ਼ੁਰੂ: ਜਿਲ੍ਹਾ ਖੇਡ ਅਫਸਰ-

Spread the love
ਸ਼੍ਰੀ ਮੁਕਤਸਰ ਸਾਹਿਬ, 04 ਅਗਸਤ (ਮਨਜੀਤ ਸਿੱਧੂ):- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ ਬਲਾਕ, ਜਿਲ੍ਹਾ ਅਤੇ ਰਾਜ ਪੱਧਰੀ ਖੇਡਾ ਕਰਵਾਈਆ ਜਾ ਰਹੀਆ ਹਨ। ਇਹ ਖੇਡਾ ਵੱਖ-ਵੱਖ ਉਮਰ ਵਰਗਾ ਦੇ ਖੇਡ ਮੁਕਾਬਲਿਆਂ ਵਿੱਚ ਕਰਵਾਈਆ ਜਾਣਗੀਆਂ । ਬਲਾਕ ਪੱਧਰੀ ਖੇਡਾਂ  03 ਸਤੰਬਰ 2026 ਤੋਂ 15 ਸਤੰਬਰ 2026 ਤੱਕ, ਜਿਲ੍ਹਾ ਪੱਧਰੀ ਖੇਡਾਂ  20 ਸਤੰਬਰ 2026 ਤੋਂ 30 ਸਤੰਬਰ 2026 ਤੱਕ ਅਤੇ ਰਾਜ ਪੱਧਰੀ ਖੇਡਾਂ 10 ਅਕਤੂਬਰ 2026 ਤੋ 28 ਨਵੰਬਰ 2026 ਤੱਕ ਕਰਵਾਈ ਜਾ ਰਹੀਆਂ ਹਨ, ਜੇਕਰ ਉਕਤ ਮਿਤੀਆ ਵਿੱਚ ਕੋਈ ਬਦਲਾਵ ਆਉਂਦਾ ਹੈ ਤਾ ਇਸ ਸਬੰਧੀ ਅਲੱਗ ਤੋ ਦਫਤਰ ਜਿਲ੍ਹਾ ਖੇਡ ਅਫਸਰ ਰਾਹੀਂ ਖਿਡਾਰੀਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ।  ਅਨਿੰਦਰਵੀਰ ਕੌਰ ਬਰਾੜ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਖੇਡਾ ਵਤਨ ਪੰਜਾਬ ਦੀਆਂ-2026 ਦੇ ਵਿੱਚ ਭਾਗ ਲੈਣ ਲਈ https://sports.punjab.gov.in/login  ਆਨ-ਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਖਿਡਾਰੀ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2026 ਵਿੱਚ ਭਾਗ ਲੈਣ ਲਈ ਆਨ ਲਾਈਨ ਰਜਿਸਟਰੇਸ਼ਨ ਕਰਨਾ ਲਾਜਮੀ ਹੈ। ਇਸ ਸਬੰਧੀ ਖਿਡਾਰੀਆ ਦੀ ਆਨ-ਲਾਈਨ ਰਜਿਸਟਰੇਸ਼ਨ ਕਰਨ ਵਿੱਚ  ਮਦਦ ਕਰਨ ਲਈ  ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋ nkJh8Nh8 ਬਣਾਇਆ ਗਿਆ ਹੈ, ਜਿਸ ਵਿੱਚ ਸ੍ਰੀਮਤੀ ਸੁਰੇਖਾ  ਨੋਡਲ ਅਫਸਰ (7814289102), ਮਿਸ ਅੰਜਲੀ ਸਿਆਲ ਫੁਟਬਾਲ ਕੋਚ (8284970454), ਸ੍ਰੀਮਤੀ ਦੀਪੀ ਰਾਣੀ ਜਿਮਨਾਸਟਿਕਸ ਕੋਚ (9781572027) ਅਤੇ ਮਿਸ ਗੁਰਵੀਰ ਕੌਰ ਖੋ-ਖੋ ਕੋਚ (7814350040) ਦੀ ਡਿਊਟੀ ਲਗਾਈ ਹੈ।  ਜੇਕਰ ਕਿਸੇ ਖਿਡਾਰੀ ਨੂੰ ਆਨ-ਲਾਈਨ ਰਜਿਸਟਰੇਸ਼ਨ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ  ਤਾਂ ਉਹ nkJh8Nh8  ਦੇ ਉਕਤ ਕਰਮਚਾਰੀਆ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *