ਮਾਛੀਵਾੜਾ ਸਾਹਿਬ-10 ਅਪ੍ਰੈਲ (ਸੁੱਚਾ ਬੰਗੜ) ਕਣਕ ਦੀ ਫਸਲ ਦੀ ਕਟਾਈ ਦੀ ਸੁਰੂਆਤ ਦੇ ਨਾਲ ਨਾਲ ਗਉਸ਼ਾਲਾ ਦੇ ਲਈ ਦਾਨੀ ਕਿਸਾਨਾਂ ਦਾ ਸਿਲਸਿਲਾ ਵੀ ਸੁਰੂ ਹੋ ਗਿਆ ਹੈ। ਇਸ ਸਬੰਧੀ ਤੂੜੀ ਦਾਨ ਕਰਨ ਦੀ ਪਹਿਲੀ ਟਰਾਲੀ ਲੈ ਕੇ ਗਊਸਾਲਾ ਵਿੱਚ ਪਹੁੰਚੇ ਪਿੰਡ ਜੱਸੋਵਾਲ ਦੇ ਕਿਸਾਨ ਮੇਜਰ ਸਿੰਘ ਸਰੂਪ ਸਿੰਘ ਦਾ ਮਾਛੀਵਾੜਾ ਤੋ ਰੋਪੜ ਮਾਰਗ ਤੇ ਸਥਿਤ ਬਾਬਾ ਭਗਤੀ ਨਾਂਥ ਗਊਸਾਲਾ ਦੀ ਬਣੀ ਕਮੇਟੀ ਨੇ ਮੂੰਹ ਮਿੱਠਾ ਕਰਵਾ ਕੇੇ ਸਵਾਗਤ ਕੀਤਾ। ਪ੍ਰਬੰਧਕਾਂ ਵੱਲੋ ਪਿੰਡ ਵਾਸੀ ਕਿਸਾਨਾਂ ਨੂੰ ਵੱਧ ਤੋ ਵੱਧ ਤੂੜੀ ਲਿਆਉਣ ਦੀ ਅਪੀਲ ਕਰਦਿਆ ਪ੍ਰਧਾਨ ਸੁਸੀਲ ਲੂਥੜਾ ਤੇ ਸੁਰਿੰਦਰ ਬਾਸ਼ਲ ਨੇ ਦੱਸਿਆ ਕਿ ਇਸ ਵੇਲੇ ਗਊਸਾਲਾ ਵਿੱਚ 205 ਤੋ ਵੱਧ ਗਾਂਵਾਂ ਹਨ ਤੇ ਪਹਿਲਾ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਵਾਸੀ ਸਹਿਯੋਗ ਕਰਨ ਤੇ ਸਾਰੇ ਸਾਲ ਦੇ ਲਈ ਗਊਆਂ ਦੇ ਲਈ ਤੂੜੀ ਦੇ ਚਾਰੇ ਦਾ ਭੰਡਾਰ ਕੀਤਾ ਜਾ ਸਕੇ। ਅੱਜ ਤੂੜੀ ਦੀ ਦਾਨ ਦੀ ਟਰਾਲੀ ਮੌਕੇ ਕਮੇਟੀ ਦੇ ਪ੍ਰਧਾਨ ਤੋ ਇਲਾਵਾ ਸੁਰਿੰਦਰ ਬਾਸ਼ਲ, ਸਿੱਧ ਰਾਮ, ਡਾ ਰਾਜ ਕੁਮਾਰ ਸ਼ਰਮਾ ਤੋ ਇਲਾਵਾ ਹੋ ਵੀ ਮੌਜੂਦ ਸਨ। ਇਸ ਮੌਕੇ ਗਉੂਸ਼ਾਲਾ ਵਿੱਚ ਗਊ ਦੀ ਸੇਵਾ ਸੰਭਾਲ ਕਰਨ ਵਾਲਿਆ ਵਿੱਚ ਸੁਖਵਿੰਦਰ ਸਿੰਘ ਸੇਵਾਦਾਰ,ਬਜਰੰਗੀ, ਲਛਮਣ ਕੁਮਾਰ, ਈਸਰ ਰਾਮ, ਸੁਰਿੰਦਰ ਬਿਹਾਰੀ,ਸੁਖੂ ਸੇਵਾਦਾਰ ਵੀ ਮੋਜੂਦ ਸਨ।






