ਗੀਤ : ਮਨੋਂ ਭਲਾਈ ਬੈਠਾ ਤੂੰ

Spread the love

ਖਾਲੀ ਹੱਥ ਆਇਆ ਬੰਦਿਆ, ਖਾਲੀ ਹੱਥ ਹੀ ਜਾਣਾ ਤੂੰ,

ਇੱਕ ਦਿਨ ਛੱਡਣੇ ਮਹਿਲ-ਮੁਨਾਰੇ, ਕੁਝ ਵੀ ਨਾਲ ਨਾ ਲੈ ਜਾਣਾ ਤੂੰ।

ਮੌਜਾਂ ਵਿੱਚ ਗੁਆ ਲਈ ਜ਼ਿੰਦਗੀ, ਮਾਇਆ ਦੇ ਜਾਲ ਫਸਾਣੀ,

ਮਨੋਂ ਭਲਾਈ ਬੈਠਾ ਤੂੰ, ਤਾਂ ਤੇਰੇ ਨਾਲ ਜਾਊ ਗੁਰਬਾਣੀ।

ਮੇਰੀ-ਮੇਰੀ ਕਰਦੇ ਤੁਰ ਗਏ, ਦੁਨੀਆ ਦੇ ਰਾਜੇ-ਰਾਣੇ,

ਜਿਨ੍ਹਾਂ ਅੱਗੇ ਝੁਕਦੀ ਸੀ ਦੁਨੀਆ, ਜਿਨ੍ਹਾਂ ਦੇ ਉੱਚੇ ਸੀ ਠਿਕਾਣੇ।

ਰਾਜ-ਭਾਗ ਸਭ ਇੱਥੇ ਰਹਿ ਗਿਆ, ਮੁੱਕ ਗਈ ਹਰ ਕਹਾਣੀ,

ਮਨੋਂ ਭਲਾਈ ਬੈਠਾ ਤੂੰ, ਤਾਂ ਤੇਰੇ ਨਾਲ ਜਾਊ ਗੁਰਬਾਣੀ।

ਗੁਰੂ ਦੇ ਸ਼ਬਦ ਨਾਲ ਜੋੜ ਲੈ ਮਨ ਨੂੰ, ਅਜੇ ਵੀ ਵੇਲਾ ਬਾਕੀ,

ਜਮਦੂਤ ਆ ਪਕੜ ਲੈ ਜਾਣਗੇ, ਨਾ ਚੱਲਣੀ ਕੋਈ ਚਾਲਾਕੀ।

ਕਰਮਾਂ ਦਾ ਲੇਖਾ ਦੇਣਾ ਪੈਣਾ, ਮੰਗਿਆ ਮਿਲਣਾ ਨਾ ਪਾਣੀ,

ਮਨੋਂ ਭਲਾਈ ਬੈਠਾ ਤੂੰ, ਤਾਂ ਤੇਰੇ ਨਾਲ ਜਾਊ ਗੁਰਬਾਣੀ।

ਲੱਖ ਚੌਰਾਸੀ ਭੋਗ ਕੇ ਬੰਦਿਆ, ਮਨੁੱਖਾ ਜਨਮ ਤੂੰ ਪਾਇਆ,

ਝੂਠੇ ਤੇ ਵਿਅਰਥ ਕੰਮਾਂ ਵਿੱਚ ਤੂੰ ਸਾਰਾ ਜੀਵਨ ਲੰਘਾਇਆ।

‘ਬਰਾੜ’ ਦੀ ਕਲਮ ਨਾ ਲਿਖੇ ਝੂਠ, ਹਰ ਪੰਕਤੀ ਸੱਚ ਦੀ ਨਿਸ਼ਾਨੀ,

ਮਨੋਂ ਭਲਾਈ ਬੈਠਾ ਤੂੰ, ਤਾਂ ਤੇਰੇ ਨਾਲ ਜਾਊ ਗੁਰਬਾਣੀ।

ਲੇਖਕ : ਹਰਪਾਲ ਸਿੰਘ ਬਰਾੜ, ਦਬੜੀਖਾਨਾ

94637-33733

ਪੇਸ਼ਕਸ਼ : ਮਨਜੀਤ ਸਿੰਘ ਢੱਲਾ, ਜੈਤੋ

  • Related Posts

    ਝੜੌਦੀ ਚੌਂਕ ’ਚ ਬੇਕਾਬੂ ਟੈਂਪੂ ਨਾਲ ਹੋਇਆ ਹਾਦਸਾ  ਪਿਤਾ-ਧੀ ਗੰਭੀਰ ਜ਼ਖਮੀ, ਮੋਟਰਸਾਈਕਲ ਟੈਂਪੂ ਦੀ ਚਪੇਟ ’ਚ ਆਇਆ  

    Spread the love

    Spread the loveਮਾਛੀਵਾੜਾ ਸਾਹਿਬ, 8 ਜੁਲਾਈ (ਸੁੱਚਾ ਬੰਗੜ)- ਮਾਛੀਵਾੜਾ ਸਾਹਿਬ ਨੇੜੇ ਰਾਹੋਂ ਰੋਡ ’ਤੇ ਸਥਿਤ ਪਿੰਡ ਝੜੌਦੀ ਦੇ ਚੌਂਕ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ…

    ਦਸਮੇਸ਼ ਸਕੂਲ ਦੀਆਂ ਪੁਰਾਣੀਆਂ ਵਿਦਿਆਰਥਣਾ ਨੇ ਸੰਸਥਾ ਦੀ ਸਲਾਹੁਤ ਕੀਤੀ

    Spread the love

    Spread the love ਨਿਹਾਲ ਸਿੰਘ ਵਾਲਾ, 8 ਜੁਲਾਈ ( ਪ ਪ)–ਇਲਾਕੇ ਦੀ ਪੁਰਾਣੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਕਈ ਵਰ੍ਹੇ ਪਹਿਲਾਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰ…

    Leave a Reply

    Your email address will not be published. Required fields are marked *