ਗੁਰਦੁਆਰਾ ਕੈਲੋਂ ਸਾਹਿਬ ਵਿਖੇ ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ* 

Spread the love
ਤਪਾ ਮੰਡੀ 07 ਅਗਸਤ (ਗੋਲਡੀ ਵਿਆਸ) ਨੇੜਲੇ ਪਿੰਡ ਢਿੱਲਵਾਂ ਖੁੱਡੀ ਰੋਡ ਤੇ ਸਥਿਤ ਗੁਰਦੁਆਰਾ ਕੈਲੋਂ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਫਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ। ਇਸ ਮੌਕੇ ਰਸੀਵਰ ਕੁਲਦੀਪ ਸਿੰਘ ਢਿੱਲਵਾਂ, ਮੈਨੇਜਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ, ਬਾਬਾ ਗੁਰਸੇਵਕ ਸਿੰਘ ਗ੍ਰੰਥੀ, ਬਾਬਾ ਹਰਵੰਤ ਸਿੰਘ ਗ੍ਰੰਥੀ, ਭਾਈ ਸ਼ਮਸ਼ੇਰ ਸਿੰਘ ਰਾਗੀ, ਬਬਲੂ ਸਿੰਘ ਮਾਲੀ, ਜੱਸਾ ਸਿੰਘ ਨਿਹੰਗ ਅਤੇ ਜੱਗਾ ਸਿੰਘ ਨੇ  ਵੱਖ-ਵੱਖ ਕਿਸਮਾਂ ਦੇ ਫਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ। ਇਸ ਮੌਕੇ ਰਸੀਵਰ ਕੁਲਦੀਪ ਸਿੰਘ ਢਿੱਲਵਾਂ ਨੇ ਕਿਹਾ ਕਿ ਰੁੱਖ-ਬੂਟੇ ਕੁਦਰਤ ਦੀ ਅਨਮੋਲ ਦਾਤ ਹਨ ਅਤੇ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਵੀ ਕਰੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਮੈਨੇਜਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਲਗਾਏ ਗਏ ਪੌਦਿਆਂ ਦੀ ਨਿਯਮਿਤ ਦੇਖਭਾਲ, ਸਿੰਚਾਈ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਪੌਦੇ ਵੱਡੇ ਹੋ ਕੇ ਸੰਗਤ ਨੂੰ ਫਲ, ਛਾਂ ਅਤੇ ਸੁੱਚਾ ਵਾਤਾਵਰਨ ਪ੍ਰਦਾਨ ਕਰ ਸਕਣ।ਇਸ ਮੌਕੇ ਹਾਜ਼ਰ ਸੇਵਾਦਾਰਾਂ ਨੇ ਵੀ ਗੁਰਦੁਆਰਾ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *