ਤਪਾ ਮੰਡੀ,10 ਜੁਲਾਈ(ਗੋਲਡੀ ਵਿਆਸ) ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਅਤੇ ਘਾਲਣਾ ਉੱਤੇ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਵੱਲੋ ਬਣਾਈ ਫਿਲਮ * ਸਤਲੁਜ* ਉੱਤੇ ਭਾਵੇਂ ਪਾਬੰਦੀ ਲਗਾਈ ਗਈ ਹੈ। ਪਰ ਪੂਰੇ ਪੰਜਾਬ ਵਾਸੀਆਂ ਅੰਦਰ ਫਿਲਮ ਨੂੰ ਦੇਖਣ ਲਈ ਜਗਿਆਸਾ ਭਾਰੂ ਹੈ।ਇਸੇ ਕਾਰਨ ਪਿੰਡੋਂ – ਪਿੰਡ ਇਸ ਫਿਲਮ ਨੂੰ ਦੇਖਣ ਅਤੇ ਦਿਖਾਉਣ ਦੇ ਨਿੱਜੀ ਉਪਰਾਲੇ ਹੋ ਰਹੇ ਹਨ। ਇਸੇ ਅੰਤਰਗਤ ਹੀ ਨੇੜਲੇ ਪਿੰਡ ਢਿੱਲਵਾਂ ਵਿਖੇ ਨਗਰ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਵੱਡੀ ਸਕਰੀਨ ਲਗਾ ਕੇ ਇਸ ਫਿਲਮ ਨੂੰ ਵਿਖਾਉਣ ਦਾ ਉਦਮ ਕੀਤਾ।ਫਿਲਮ ਦੇ ਆਖਰ ਵਿੱਚ ਸੁਖਵਿੰਦਰ ਸਿੰਘ ਢਿੱਲਵਾਂ ਨੇ 1984 ਤੋ 1995 ਦੇ ਉਸ ਕਾਲੇ ਦੌਰ ਅੰਦਰ ਹਕੂਮਤ ਦੇ ਜ਼ਬਰ ਬਾਰੇ ਜਾਣਕਾਰੀ ਦਿੱਤੀ।ਮਨੁੱਖੀ ਅਧਿਕਾਰਾਂ ਦੇ ਹੋਏ ਹਨਨ ਤੋ ਜਾਣੂ ਕਰਵਾਇਆ।ਇਸ ਮੌਕੇ ਰਿਸੀਵਰ ਕੁਲਦੀਪ ਸਿੰਘ ਖਾਲਸਾ, ਗੁਰਜੰਟ ਸਿੰਘ ਮੈਨੇਜਰ,ਜਸਵਿੰਦਰ ਸਿੰਘ,ਹਰਜਿੰਦਰ ਸਿੰਘ ਢਿੱਲੋ,ਬਲਵੰਤ ਸਿੰਘ,ਅਮਰਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ। ।






