ਗੁਰਦੁਆਰਾ ਭਗਤ ਜੱਲਣ ਦਾਸ ਜੀ ਵਿਖੇ ਵਿਸਾਖੀ ਦਾ ਮੇਲਾ ਸ਼ੁਰੂ : ਬਾਬਾ ਨਿਰਮਲ ਸਿੰਘ ਨੌਸ਼ਹਿਰਾ 

Spread the love
 ਕਬੱਡੀ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ :- ਦਵਿੰਦਰ ਸਿੰਘ ਸੰਧੂ ਢਾਲਾ, ਜਸਮਿੰਦਰ ਸਿੰਘ ਸੰਧੂ
 ਸਰਾਏ ਅਮਾਨਤ ਖਾਂ, 8 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਸਰਹੱਦੀ ਪਿੰਡ ਨੋਸ਼ਹਿਰਾ ਢਾਲਾ ਵਿਖੇ ਗੁਰਦੁਆਰਾ ਤਪ ਅਸਥਾਨ ਭਗਤ ਜੱਲਣ ਦਾਸ ਜੀ ਵਿਖੇ ਦੋ ਰੋਜ਼ਾ ਵਿਸਾਖੀ ਦਾ ਸਲਾਨਾ ਜੋੜ ਮੇਲਾ 13,14 ਅਪ੍ਰੈਲ ਦਿਨ ਐਤਵਾਰ ਅਤੇ ਸੋਮਵਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਭਗਤ ਜੱਲਣ ਦਾਸ ਜੀ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੇ ਕਿਹਾ ਕਿ 12 ਅਪ੍ਰੈਲ ਨੂੰ 26 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ।ਉਪਰੰਤ ਦੋ ਰੋਜ਼ਾ ਦੀਵਾਨ ਵੀ ਸਜਾਏ ਜਾਣਗੇ, ਜਿਸ ਵਿੱਚ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਗੁਰੂ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉੱਘੇ ਸਮਾਜ ਸੇਵਕ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਜਸਮਿੰਦਰ ਸਿੰਘ ਸੰਧੂ,ਮਨਜਿੰਦਰ ਸਿੰਘ ਮੰਨਾ ਬਾਵਾ , ਸੁਖਜੀਤ ਸਿੰਘ ਨੇ ਇਲਾਕਾ ਨਿਵਾਸੀਆਂ ਅਤੇ ਦੇਸ਼ਾ ਵਿਦੇਸ਼ਾਂ ਤੋਂ ਸੰਗਤਾਂ ਨੂੰ ਮੇਲੇ ਵਿਚ ਆ ਕੇ ਮੇਲੇ ਦੀਆ ਰੌਣਕਾਂ ਵਧਾਉਣ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨ ਦੀ ਅਪੀਲ ਕੀਤੀ । 13 ਅਪ੍ਰੈਲ ਨੂੰ ਸਵੇਰੇ 10 ਵਜੇ ਬੈਲ ਦੋੜਾ ਕਰਵਾਈ਼ਆ ਜਾਣਗੀਆਂ। 14 ਅਪ੍ਰੈਲ ਦਿਨ ਸੋਮਵਾਰ ਨੂੰ ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ ਜਿਸ ਵਿਚ ਦੋ ਛੋਟੀਆ ਟੀਮਾਂ ਜਿਨਾ ਵਿੱਚ ਗੁਰੂ ਰਾਮਦਾਸ ਕਬੱਡੀ ਕਲੱਬ ਪਿੰਡ ਕਲਸ ਅਤੇ ਬਾਬਾ ਬਿੰਧੀ ਚੰਦ ਪਿੰਡ ਛੀਨਾ ਕਬੱਡੀ ਕਲੱਬ ਦੇ ਵਿਚਕਾਰ ਕਰਵਾਇਆ ਜਾਵੇਗਾ। ਅਤੇ ਦੋ ਵੱਡੀਆਂ ਟੀਮਾਂ ਜਿਨਾ ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਅਤੇ ਬਾਬਾ ਜੱਲਣ ਕਬੱਡੀ ਕਲੱਬ ਹਵੇਲੀਆਂ ਢਾਲਾ ਦੇ ਵਿਚਕਾਰ ਮੈਚ ਕਰਵਾਏ ਜਾਣਗੇ। ਜੈਤੂ ਟੀਮਾਂ ਨੂੰ ਇਨਾਮ ਸਰਪੰਚ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਜਸਮਿੰਦਰ ਸਿੰਘ ਸੰਧੂ ਕਰਨਗੇ। ਇਸ ਤੋਂ ਇਲਾਵਾ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ । ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸਰਪੰਚ ਦਵਿੰਦਰ ਸਿੰਘ ਸੰਧੂ ਲਾਲੀ
 
ਢਾਲਾ, ਜਸਮਿੰਦਰ ਸਿੰਘ, ਮਨਜਿੰਦਰ ਸਿੰਘ ਮੰਨਾ ਨੋਸ਼ਹਿਰਾ ਢਾਲਾ, ਯੋਧਾ ਹਵੇਲੀਆਂ,ਹਰਮਨ ਸਿੰਘ ਹੰਮਾ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਸੁਖਜੀਤ ਸਿੰਘ ਸੰਧੂ, ਅਮਰਜੀਤ ਸਿੰਘ ਲਾਡੀ,ਮਹਿੰਦਰ ਸਿੰਘ ਰਾਣਾ ਆਧੀ, ਸਾਬਕਾ ਸਰਪੰਚ ਕੇਹਰ ਸਿੰਘ,ਅਰਸ਼ ਢਾਲਾ, ਗੋਰਾ ਬਾਵਾ, ਸੋਨੂੰ ਬਾਵਾ, ਭਗਵਾਨ ਸਿੰਘ ਭਾਗਾ ਨੋਸਹਿਰਾ, ਦਵਿੰਦਰ ਸਿੰਘ ਹਵੇਲੀਆਂ, ਗੁਰਜੰਟ ਸਿੰਘ, ਜੋਧਾ ਬਾਵਾ, , ਸੁਚੇਤ ਬਾਵਾ, , ਗੁਰਜੀਤ ਸਿੰਘ ਬਾਵਾ, ਆੜਤੀ ਗੁਰਬੀਰ ਸਿੰਘ ਲਾਡੀ , ਮੁਖ਼ਤਾਰ ਸਿੰਘ ਹਵੇਲੀਆਂ, ਬਲਦੇਵ ਸਿੰਘ, ਹਰਦੇਵ ਸਿੰਘ ਸ਼ਾਹ, ਗੁਰਸੇਵਕ ਸਿੰਘ ਬਾਵਾ, ਸੁਖਮਨ ਸਿੰਘ, ਰਾਣਾ ਹਵੇਲੀਆਂ,ਕਰਮਨ ਹਵੇਲੀਆਂ, ਸ਼ੈਲੀ ਸੋਹਲ, ਭਾਗਾ ਸੋਹਲ, ਬਲਕਾਰ ਸਿੰਘ, ਸੁਲਤਾਨ ਸਿੰਘ, ਸਰਪੰਚ ਮੰਗਲ ਸਿੰਘ ਢਾਲਾ ਆਦਿ ਹਾਜਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *