ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਵਿਖੇ ਬੂਟੇ ਲਗਾਏ 

Spread the love
ਫਗਵਾੜਾ 31 ਅਗਸਤ ( ਪ੍ਰੀਤ ਕੌਰ ਪ੍ਰੀਤੀ)ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਅਤੇ ਅਲਾਇਸ਼ ਕਲੱਬ ਫਗਵਾੜਾ ਰਾਇਲ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਯੂਨਿਟ ਐਨ.ਸੀ.ਸੀ /ਐਨ.ਐਸ.ਐਸ.ਦੇ ਮੈਂਬਰਾਂ ਵਲੋਂ ਕਾਲਜ ਕੈਂਪਸ਼ ਅਤੇ ਗਰਾਊਂਡ ਵਿੱਚ ਵਾਤਾਵਰਨ ਦੀ ਸੰਭਾਲ ਲਈ ਛਾਂਦਾਰ ਅਤੇ ਫੁੱਲਾਂ ਦੇ 60 ਬੂਟੇ ਲਗਾਏ ਗਏ ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਅਤੇ ਕਲੱਬ ਦੇ ਆਈ ਸੀ.ਸੀ ਸ, ਜਤਿੰਦਰ ਸਿੰਘ ਕੁੰਦੀ,ਸ੍ਰੀ ਪਦਮ ਲਾਲ ਵੀ.ਡੀ.ਜੀ.ਆਈ ,ਕਰਨ ਸੌਂਧੀ ਕਲੱਬ ਪ੍ਰਧਾਨ,ਪੰਕਜ ਠਾਕੁਰ ਕਲੱਬ ਸਕੱਤਰ,ਅਨਿਲ ਕੁਮਾਰ ਖਜਾਨਚੀ,ਅਭਿਸੇਕ ਸੁਮਨ ਪੀ.ਆਰ ਉ. ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਇਹ ਬੂਟੇ ਲਗਾਏ ।ਉਨ੍ਹਾਂ ਇਸ ਮੌਕੇ ਕਲੱਬ ਮੈਂਬਰਾਂ ਨੇ ਕਿਹਾ ਕਿ ਵਾਤਾਵਰਣ ਵਿੱਚ ਤਬਦੀਲੀਆ ਆ ਰਹੀਆਂ ਹਨ, ਵਾਤਾਵਰਨ ਦੀ ਸੰਭਾਲ ਲਈ ਛਾਂਦਾਰ ਅਤੇ ਫੁੱਲਾਂ ਦੇ ਬੂਟੇ ਲਗਾਉਣ ਨਾਲ ਵਾਤਾਵਰਣ ਵਿੱਚ ਸੁਧਾਰ ਹੋਵੇਗਾ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਜੀ ਅਤੇ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਅਲਾਇਸ਼ ਕਲੱਬ ਫਗਵਾੜਾ ਰਾਇਲ ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਯੂਨਿਟ, ਐਨ.ਸੀ.ਸੀ /ਐਨ.ਐਸ.ਐਸ. ਦੇ ਮੈਂਬਰਾਂ ਦੀ ਵਾਤਾਵਰਣ ਦੇ ਸੰਭਾਲ ਲਈ ਇਸ ਉਪਰਾਲੇ ਦੀ ਸਲਾਘਾ ਕੀਤੀ ।ਉਨ੍ਹਾ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਹੱਥੀ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਣੀ ਪਾਉਣ ਅਤੇ ਪਾਲਣ ਦੀ ਪ੍ਰੇਰਿਆ ਅਤੇ ਚੰਗੀਆਂ ਸਿਖਿਆਵਾ ਤੇ ਚੱਲਣ ਅਤੇ ਚੰਗੇ ਗੁਣਾਂ ਨੂੰ ਸਿੱਖਣ ਤੇ ਜੋਰ ਦਿੱਤਾ।ਇਸ ਮੌਕੇ ਅਲਾਇਸ਼ ਕਲੱਬ ਫਗਵਾੜਾ ਰਾਇਲ ਸ, ਜਤਿੰਦਰ ਸਿੰਘ ਕੁੰਦੀ,ਸ੍ਰੀ ਪਦਮ ਲਾਲ ਵੀ.ਡੀ.ਜੀ.ਆਈ ,ਕਰਨ ਸੌਂਧੀ ਕਲੱਬ ਪ੍ਰਧਾਨ,ਪੰਕਜ ਠਾਕੁਰ ਕਲੱਬ ਸਕੱਤਰ, ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ, ਡਾ.ਮਨਪ੍ਰੀਤ ਕੌਰ ਪ੍ਰੋ.ਆਸ਼ੂਤੋਸ਼, ਡਾ.ਪਰਮਿੰਦਰ ਸਿੰਘ ,ਪ੍ਰੋ.ਮੀਨਾਕਸ਼ੀ, ਅਤੇ ਹੋਰ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *