ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ‘ਤਣਾਅ ਪ੍ਰਬੰਧਨ ਅਤੇ ਮਾਨਸਿਕ ਮਜ਼ਬੂਤੀ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ 

Spread the love
 ਫਗਵਾੜਾ, 7 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੇ ਆਈ.ਕਿਊ.ਏ.ਸੀ. (IQAC) ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਵਿਦਿਆਰਥੀਆਂ ਲਈ “ਤਣਾਅ ਪ੍ਰਬੰਧਨ ਅਤੇ ਮਾਨਸਿਕ ਮਜ਼ਬੂਤੀ” (Stress Management and Mind Resilience) ਵਿਸ਼ੇ ‘ਤੇ ਇੱਕ ਖ਼ਾਸ ਲੈਕਚਰ ਕਰਵਾਇਆ ਗਿਆ। ਇਸ ਮੌਕੇ ਹਾਰਵਰਡ ਅਤੇ ਆਕਸਫੋਰਡ ਯੂਨੀਵਰਸਿਟੀਆਂ ਤੋਂ ਸਿਖਲਾਈ ਪ੍ਰਾਪਤ ਉੱਘੇ ਮਨੋਵਿਗਿਆਨੀ ਡਾ. ਨਵਪ੍ਰੀਤ ਮੁੱਖ ਬੁਲਾਰੇ ਵਜੋਂ ਪਹੁੰਚੇ।ਸਮਾਗਮ ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਡਾ. ਨਵਪ੍ਰੀਤ ਨੇ ਸਮਝਾਇਆ ਕਿ ਜ਼ਿੰਦਗੀ ਵਿੱਚ ਔਖੀਆਂ ਘੜੀਆਂ ਵੇਲੇ ਤਣਾਅ ਹੋਣਾ ਇੱਕ ਆਮ ਗੱਲ ਹੈ, ਪਰ ਜੇਕਰ ਇਹ ਚਿੰਤਾ ਲੰਮਾ ਸਮਾਂ ਲਗਾਤਾਰ ਬਣੀ ਰਹੇ ਤਾਂ ਇਸ ਦਾ ਸਿੱਧਾ ਅਸਰ ਸਾਡੀ ਸਰੀਰਕ ਸਿਹਤ, ਮਾਨਸਿਕ ਸ਼ਾਂਤੀ, ਇਕਾਗਰਤਾ ਅਤੇ ਪੜ੍ਹਾਈ-ਲਿਖਾਈ ‘ਤੇ ਪੈਂਦਾ ਹੈ।ਉਨ੍ਹਾਂ ਨੌਜਵਾਨਾਂ ਨੂੰ ਤਣਾਅ ਮੁਕਤ ਰਹਿਣ ਦੇ ਸੌਖੇ ਤੇ ਕਾਰਗਰ ਨੁਕਤੇ ਦੱਸਦਿਆਂ ਕਿਹਾ ਕਿ ਚੰਗੀ ਰੋਜ਼ਾਨਾ ਰੁਟੀਨ ਬਣਾਉਣਾ, ਪੂਰੀ ਨੀਂਦ ਲੈਣਾ, ਕਸਰਤ ਕਰਨਾ, ਡੂੰਘੇ ਸਾਹ ਲੈਣਾ ਅਤੇ ਸਮੇਂ ਦੀ ਸਹੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨ ਵਿੱਚ ਕੋਈ ਪਰੇਸ਼ਾਨੀ ਹੋਵੇ ਤਾਂ ਘੁਟਣ ਦੀ ਬਜਾਏ ਆਪਣਿਆਂ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਮਦਦ ਲੈਣ ਤੋਂ ਕਦੇ ਝਿਜਕਣਾ ਨਹੀਂ ਚਾਹੀਦਾ।ਮਾਨਸਿਕ ਮਜ਼ਬੂਤੀ ਬਾਰੇ ਗੱਲ ਕਰਦਿਆਂ ਡਾ. ਨਵਪ੍ਰੀਤ ਨੇ ਕਿਹਾ ਕਿ ਮੁਸੀਬਤਾਂ ਆਉਣ ‘ਤੇ ਹਿੰਮਤ ਨਾ ਹਾਰਨਾ, ਹਾਲਾਤਾਂ ਅਨੁਸਾਰ ਆਪਣੇ-ਆਪ ਨੂੰ ਢਾਲਣਾ ਅਤੇ ਚੜ੍ਹਦੀ ਕਲਾ ਨਾਲ ਅੱਗੇ ਵਧਣਾ ਹੀ ਅਸਲ ਮਜ਼ਬੂਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖ਼ੁਦ ‘ਤੇ ਭਰੋਸਾ ਰੱਖਣ ਅਤੇ ਹਮੇਸ਼ਾ ਕੁਝ ਨਵਾਂ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ।ਅਖ਼ੀਰ ਵਿੱਚ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਨੇ ਇਸ ਗਿਆਨ ਭਰਪੂਰ ਸੈਸ਼ਨ ਲਈ ਡਾ. ਨਵਪ੍ਰੀਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ ‘ਚੋਂ ਤਣਾਅ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ, ਪਰ ਹਾਂ-ਪੱਖੀ ਸੋਚ, ਚੰਗੀਆਂ ਆਦਤਾਂ ਅਤੇ ਮਨ ਦੇ ਸੰਤੁਲਨ ਨਾਲ ਇਸ ਨੂੰ ਬਾਖ਼ੂਬੀ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਗੱਲਾਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾਉਣ ਦੀ ਸਲਾਹ ਦਿੱਤੀ।ਇਸ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ੁਭ-ਕਾਮਨਾਵਾਂ ਭੇਜੀਆਂ।ਇਸ ਮੌਕੇ ਤੇ ਡਾ.ਰੀਨਾ,ਪ੍ਰੋ.ਮੀਨਾਕਸ਼ੀ,ਡਾ.ਯਾਦਵਿੰਦਰਜੀਤ ਸਿੰਘ ਭਾਟੀਆ,ਡਾ.ਪਰਮਿੰਦਰ ਸਿੰਘ , ਪ੍ਰੋ.ਨੈਨਸੀ ਅਤੇ ਵਿਦਿਆਰਥੀ ਹਾਜ਼ਰ ਰਹੇ।ਮੰਚ ਸੰਚਾਲਨ ਦੀ ਭੂਮਿਕਾ ਡਾ.ਸੀਮਾ ਕਪੂਰ ਨੇ ਬਾਖੂਬੀ ਨਿਭਾਈ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *