ਘਨੌਰ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

Spread the love

ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ :- ਚੇਅਰਮੈਨ ਜਰਨੈਲ ਮਨੂੰ

ਘਨੌਰ 8 ਅਪ੍ਰੈਲ (ਅਭਿਸ਼ੇਕ ਸੂਦ) ਰੱਬੀ ਸੀਜ਼ਨ ਦੌਰਾਨ ਘਨੌਰ ਦੀ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਜਰਨੈਲ ਮਨੂੰ ਵੱਲੋਂ ਅੱਜ ਘਨੌਰ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਉਦਘਾਟਨ ਕੀਤਾ ਗਿਆ। ਅਸ਼ਵਨੀ ਸ਼ਰਮਾ ਸਨੌਲੀਆਂ ਆੜ੍ਹਤੀ ਦੇ ਕਿਸਾਨ ਬਲਵਿੰਦਰ ਸਿੰਘ ਉਲਾਣਾ ਦੀ ਕਣਕ ਦੀ ਢੇਰੀ ਨੂੰ ਸੀਜਨ ਦੀ ਪਹਿਲੀ ਖ਼ਰੀਦ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਚੇਅਰਮੈਨ ਜਰਨੈਲ ਮਨੂੰ ਨੇ ਕਿਹਾ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵਲੋਂ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾ ਦੀ ਫਸਲ ਸਮੇਂ ਸਿਰ ਖਰੀਦ ਕਰਨ ਤੋਂ ਬਾਅਦ ਕਿਸਾਨਾ ਨੂੰ ਅਦਾਇਗੀ 48 ਘੰਟਿਆਂ ਦੇ ਅੰਤਰਾਲ ਵਿੱਚ ਕੀਤੀ ਜਾਵੇਗੀ।ਚੇਅਰਮੈਨ ਜਰਨੈਲ ਮਨੂੰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਵੱਧ ਹਨ। ਇਸ ਮੌਕੇ ਆੜਤੀ ਐਸੋਸੀਏਸ਼ਨ ਘਨੌਰ ਦੇ ਪ੍ਰਧਾਨ ਕਸ਼ਮੀਰੀ ਲਾਲ,ਦੀਪਕ ਜਿੰਦਲ ਆੜਤੀ,ਮਾਰਕੀਟ ਕਮੇਟੀ ਸੈਕਟਰੀ ਨਰਿੰਦਰ ਪਾਲ ਸਿੰਘ ਬਡਿੰਗ, ਮਾਰਕੀਟ ਕਮੇਟੀ ਇੰਸਪੈਕਟਰ ਚਰਨਜੀਤ ਸਿੰਘ ਬਾਜਵਾ,ਸਹਾਇਕ ਖਾਦ ਸੁਪਲਾਈ ਅਧਿਕਾਰੀ ਵਿਕਰਮਜੀਤ ਸਿੰਘ ਚਹਿਲ ,ਪਨਗ੍ਰੇਨ ਇੰਸਪੈਕਟਰ ਅਰਵਿੰਦ ਸਿੰਘ ,ਲਖਵਿੰਦਰ ਸਿੰਘ,ਮੰਡੀ ਸੁਪਰਵਾਇਜ਼ਰ ਕਰਨਵੀਰ ਸਿੰਘ, ਹਰਿੰਦਰ ਸਿੰਘ,ਸੀਨੀਅਰ ਆਪ ਆਗੂ ਸੁਰਿੰਦਰ ਸਿੰਘ, ਸੀਨੀਅਰ ਆਪ ਆਗੂ,ਗੁਲਜਾਰ ਸਿੰਘ,ਸੀਨੀਅਰ ਆਪ ਆਗੂ ਜਤਿੰਦਰ ਸਿੰਘ ਜੰਡਮੰਗੋਲੀ,ਜਤਿੰਦਰ ਹਰਿਮਾਜਰਾ, ਸੇਵਾ ਸਿੰਘ, ਸਿੰਦਾ ਮੰਜ਼ੋਲੀ, ਸੋਹਲ ਚਮਾਰੂ, ਦੀਪ ਚੰਦ ਆੜਤੀ, ਧਰਮਪਾਲ ਵਰਮਾ,ਗੁਰਵਿੰਦਰ ਸੈਣੀ,ਹਨੀ ਸੈਣੀ,ਸੋਨੂ ਸਲੇਮਪੁਰ, ਜਤਿੰਦਰ ਹਰਿਮਾਜਰਾ,ਸੁਰਜੀਤ ਸਿੰਘ, ਗੁਰਦੇਵ ਸਿੰਘ, ਪੁਨੀਤ, ਜਸਵੀਰ ਝੂਗੀਆਂ,ਹੁਸ਼ਿਆਰ ਸਿੰਘ,ਕਰਮਜੀਤ ਗਰੇਵਾਲ,ਗੁਰਧਿਆਨ ਸਿੰਘ ਆਦਿ ਮੌਜੂਦ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *