ਚਰਨਜੀਤ ਕੌਰ ਵੱਲੋਂ ਪਿੰਡ ਸੁਤੰਤਰ ਨਗਰ ਵਿਖੇ ਕੀਤੀ ਵਰਕਰਾਂ ਨਾਲ ਅਹਿਮ ਮੀਟਿੰਗ

Spread the love

ਗੁਰੂਹਰਸਹਾਏ, 11 ਅਪ੍ਰੈਲ (ਪੰਜਾਬ ਦਾ ਖਾਲਸਾ)- ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫੋਜਾਂ ਸਿੰਘ ਸਰਾਰੀ ਦੀ ਧਰਮਪਤਨੀ ਬੀਬਾ ਚਰਨਜੀਤ ਕੌਰ ਨੇ ਹਲਕੇ ਦੇ ਪਿੰਡ ਸੁਤੰਤਰ ਨਗਰ ਵਿਖੇ ਸਰਪੰਚ ਕੁਲਵੰਤ ਸਿੰਘ ਅਤੇ ਮੈਂਬਰਾਂ ਨਾਲ ਕੀਤੀ ਅਹਿਮ ਮੀਟਿੰਗ ਇਸ ਮੌਕੇ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਸਰਪੰਚ ਕੁਲਵੰਤ ਸਿੰਘ ਅਤੇ ਮੈਂਬਰਾਂ ਦਾ ਰਲੇਵਾਂ ਕਰਵਾਇਆ ਗਿਆ। ਤਕਰੀਬਨ ਕੁੱਝ ਮਹੀਨੇ ਪਹਿਲਾਂ ਹੋਈਆਂ ਪਚਾਇਤੀ ਚੋਣਾਂ ਵਿੱਚ ਕਈ ਪਿੰਡਾਂ ਵਿੱਚ ਵੱਖ ਵੱਖ ਪਿੰਡਾਂ ਅੰਦਰ ਸਰਪੰਚੀ ਅਤੇ ਪੰਚਾਂ ਦੀ ਚੋਣ ਲੜੀ ਅਤੇ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਕਈ ਪਿੰਡਾਂ ਅੰਦਰ ਵੱਖੋ ਵੱਖ ਧੜੇ ਵੀ ਬਣੇ ਅਤੇ ਕਈ ਪਿੰਡਾਂ ਅੰਦਰ ਧੜੇ ਬੰਦੀ ਹੋਣ ਕਾਰਨ ਪਿੰਡਾਂ ਅੰਦਰ ਵਿਕਾਸ ਕਾਰਜਾਂ ’ਚ ਕਮੀਂ ਆਈ ਹੈ । ਇਸੇ ਤਹਿਤ ਵਿਧਾਇਕ ਫੋਜਾਂ ਸਿੰਘ ਸਰਾਰੀ ਦੀ ਸੋਚ ਸਦਕਾ ਅੱਜ ਪਿੰਡ ਸੁਤੰਤਰ ਨਗਰ ਵਿਖੇ ਬੀਬਾ ਚਰਨਜੀਤ ਕੌਰ ਨੇ ਸਰਪੰਚ ਅਤੇ ਮੈਂਬਰਾਂ ਦਾਂ ਆਪਸੀ ਸਮਝੌਤਾ ਕਰਵਾਇਆ ਅਤੇ ਮੋਕੇ ’ਤੇ ਪੰਚਾਇਤ ਸੈਕਟਰੀ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਮਤੇ ਪਾਏ ਅਤੇ ਪਿੰਡ ਅੰਦਰ ਕੰਮਕਾਰ ਕਰਵਾਉਣ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸਾਰੇ ਪਿੰਡ ਨੇ ਇੱਕ ਮਤ ਹੋ ਕੇ ਏਕੇ ਦਾ ਸਬੂਤ ਦਿੱਤਾ ਅਤੇ ਮੈਡਮ ਚਰਨਜੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕੁਲਵੰਤ ਸਿੰਘ, ਮੈਂਬਰ ਅਕਸ਼ੇ ਕੁਮਾਰ, ਮੈਂਬਰ ਚਰਨਜੀਤ, ਮੈਂਬਰ ਕ੍ਰਿਸ਼ਨ ਲਾਲ, ਮੈਂਬਰ ਪਾਲੋ ਰਾਣੀ, ਮੈਂਬਰ ਮਨਜੀਤ ਰਾਣੀ,ਸਾਬਕਾ ਸਰਪੰਚ ਲੱਡੂ, ਸਰਪੰਚ ਰਾਜ ਘੁੱਲਾ, ਗਗਨ ਘੁੱਲਾ ਜੋਗਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਮੌਜੂਦ ਸਨ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *