ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ: ਨਗਰ ਕੌਂਸਲ ਫਿਰੋਜ਼ਪੁਰ ਦੀ ਕਾਰਵਾਈ ਸਿਰਫ਼ ‘ਕਾਗਜ਼ੀ ਸ਼ੇਰ’ ਤੇ ਅਖਬਾਰੀ ਸੁਰਖੀਆਂ ਤੱਕ ਸੀਮਤ।

Spread the love

ਸਿਵਲ ਹਸਪਤਾਲ ਰੋਡ ਤੋਂ ਲੈ ਕੇ ਦਫ਼ਤਰ ਦੇ ਬੂਹੇ ਤੱਕ ਖੋਖਿਆਂ ਦਾ ਸਾਮਰਾਜ ਕਾਇਮ।

​ਦੋ ਤੰਦੂਰ ਹਟਾ ਕੇ ਪਿੱਠ ਥਾਪੜ ਰਿਹੈ ਅਮਲਾ, ਮਾਮਲਾ ਜਿਉਂ ਦਾ ਤਿਉਂ।

​ਫਿਰੋਜ਼ਪੁਰ 25 ਅਗਸਤ (ਅਸ਼ੋਕ ਭਾਰਦਵਾਜ)”ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ” ਅਤੇ “ਦੀਵੇ ਹੇਠਾਂ ਹਨੇਰਾ” ਵਾਲੀਆਂ ਕਹਾਵਤਾਂ ਫਿਰੋਜ਼ਪੁਰ ਨਗਰ ਕੌਂਸਲ ਦੇ ਅਮਲੇ ‘ਤੇ ਬਿਲਕੁਲ ਸਟੀਕ ਬੈਠਦੀਆਂ ਹਨ। ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਅਤੇ ਦਿਖਾਵੇ ਦੀ ਸਿਆਸਤ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ​ਅਮਲੇ ਦੀ ਕਾਰਜਸ਼ਾਲਾ ਦਾ ਹਾਲ ਇਹ ਹੈ ਕਿ ਪਿਛਲੇ ਦਿਨੀਂ ਸ਼ਹਿਰ ਵਿੱਚੋਂ ਮਹਿਜ਼ ਦੋ ਤੰਦੂਰ ਕੀ ਹਟਾਏ, ਨਗਰ ਕੌਂਸਲ ਨੇ ਅਜਿਹਾ ਢਿੰਡੋਰਾ ਪਿੱਟਿਆ ਜਿਵੇਂ ਪੂਰੇ ਸ਼ਹਿਰ ਨੂੰ ਮਾਫੀਆ ਮੁਕਤ ਕਰ ਦਿੱਤਾ ਹੋਵੇ। ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਤੰਦੂਰ ਹਟਾਉਣ ਤੋਂ ਬਾਅਦ ਵੀ ਮਾਮਲਾ ਜਿਉਂ ਦਾ ਤਿਉਂ ਖੜ੍ਹਾ ਹੈ। ਸ਼ਹਿਰ ਦੀ ਆਮ ਜਨਤਾ ਤਾਂ ਦੂਰ ਦੀ ਗੱਲ ਹੈ, ਨਗਰ ਕੌਂਸਲ ਫਿਰੋਜ਼ਪੁਰ ਦੇ ਆਪਣੇ ਮੁੱਖ ਦਫ਼ਤਰ ਦੇ ਬਿਲਕੁਲ ਬਾਹਰ ਨਾਜਾਇਜ਼ ਕਬਜ਼ਿਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜਿਸ ਵਿਭਾਗ ਨੇ ਪੂਰੇ ਸ਼ਹਿਰ ਨੂੰ ਕਬਜ਼ਾ ਮੁਕਤ ਕਰਨਾ ਹੋਵੇ, ਜੇਕਰ ਉਸੇ ਦੇ ਦਫ਼ਤਰ ਦੇ ਬਾਹਰ ਹੀ ਕਬਜ਼ਿਆਂ ਦੀ ਭਰਮਾਰ ਹੋਵੇ, ਤਾਂ ਇਸ ਤੋਂ ਵੱਡੀ ਨਲਾਇਕੀ ਅਤੇ ਲਾਹਨਤ ਦੀ ਗੱਲ ਹੋਰ ਕੀ ਹੋ ਸਕਦੀ ਹੈ?​ਇਸ ਤੋਂ ਇਲਾਵਾ, ਅਹਿਮ ਮਾਰਗ ਮੰਨੇ ਜਾਂਦੇ ਸਿਵਲ ਹਸਪਤਾਲ ਵਾਲੇ ਰੋਡ ‘ਤੇ ਖੋਖਿਆਂ ਅਤੇ ਰੇਹੜੀਆਂ ਦਾ ਸਾਮਰਾਜ ਪਹਿਲਾਂ ਵਾਂਗ ਹੀ ਜਿਉਂ ਦਾ ਤਿਉਂ ਸਥਾਪਿਤ ਹੈ। ਮਰੀਜ਼ਾਂ ਨੂੰ ਲੈ ਕੇ ਆਉਣ ਵਾਲੀਆਂ ਐਂਬੂਲੈਂਸਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਨਗਰ ਕੌਂਸਲ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕਦੀ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਵੀ ਪ੍ਰਸ਼ਾਸਨ ‘ਤੇ ਦਬਾਅ ਵਧਦਾ ਹੈ, ਤਾਂ ਨਗਰ ਕੌਂਸਲ ਦਾ ਅਮਲਾ ਸਿਰਫ਼ ਇੱਕ ਦਿਨ ਲਈ ਜਾਗਦਾ ਹੈ, ਕੈਮਰਿਆਂ ਸਾਹਮਣੇ ਮਾਮੂਲੀ ਜਿਹੀ ਕਾਰਵਾਈ ਕਰਕੇ ਆਪਣੀ ਪਿੱਠ ਆਪ ਥਾਪੜਦਾ ਹੈ ਅਤੇ ਅਗਲੇ ਦਿਨ ਹਾਲਾਤ ਫਿਰ ਤੋਂ ਪਹਿਲਾਂ ਵਰਗੇ ਹੋ ਜਾਂਦੇ ਹਨ।​ਜਨਤਾ ਸਵਾਲ ਕਰ ਰਹੀ ਹੈ ਕਿ ਕੀ ਨਗਰ ਕੌਂਸਲ ਦੇ ਇਹ ਅਧਿਕਾਰੀ ਸਿਰਫ਼ ਅਖਬਾਰਾਂ ਵਿੱਚ ਫੋਟੋਆਂਛਪਵਾਉਣ ਅਤੇ ਆਪਣੀ ਤਨਖਾਹ ਪੱਕੀ ਕਰਨ ਲਈ ਬੈਠੇ ਹਨ? ਜੇਕਰ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹਿੰਦਾ ਹੈ, ਤਾਂ ਅਜਿਹੇ ਅਮਲੇ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਲੱਗਣੇ ਸੁਭਾਵਿਕ ਹਨ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਅਜਿਹੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਣਾ ਬਿਲਕੁਲ ਜਾਇਜ਼ ਹੈ। ਕੀ ਨਗਰ ਕੌਂਸਲ ਫਿਰੋਜ਼ਪੁਰ ਦਾ ਅਮਲਾ ਕਦੇ ਸੁੱਤੀ ਹਾਲਤ ਵਿੱਚੋਂ ਜਾਗ ਕੇ ਪੱਕੇ ਤੌਰ ‘ਤੇ ਨਾਜਾਇਜ਼ ਕਬਜ਼ੇ ਹਟਾਏਗਾ, ਜਾਂ ਫਿਰ ਇਹ ਡਰਾਮਾ ਇਸੇ ਤਰ੍ਹਾਂ ਜਾਰੀ ਰਹੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *