ਅੰਮ੍ਰਿਤਸਰ 20ਅਪ੍ਰੈਲ ( ਦਿਨੇਸ਼ ਸੋਨੀ ) ਉਪ ਮੰਡਲ ਅਫ਼ਸਰ ਚਾਟੀਵਿੰਡ ਸ੍ਰੀ ਸੁਧੀਰ ਚੌਧਰੀ ਨੇ ਦੱਸਿਆ ਕਿ ਮਿਤੀ 21 ਅਪ੍ਰੈਲ ਦਿਨ ਸੋਮਵਾਰ ਨੂੰ 66 ਕੇ.ਵੀ ਸਬ ਸਟੇਸ਼ਨ ਸੁਲਤਾਨਵਿੰਡ ਤੋਂ ਚਲਦੇ ਫੀਡਰ 11 ਕੇ.ਵੀ ਬੀਬੀ ਕੌਲਾਂ ਜੀ,11ਕੇ.ਵੀ ਬੀ ਡੀ ਐਸ,11.ਕੇ.ਵੀ ਭਾਈ ਮੰਝ ਸਾਹਿਬ ਜਰੂਰੀ ਮੁਰਮੰਤ ਕਾਰਨ ਬੰਦ ਰਹਿਣਗੇ ਇਸ ਦੌਰਾਨ ਗੰਢਾ ਸਿੰਘ ਕਾਲੋਨੀ,ਸ਼ਹੀਦ ਊਧਮ ਸਿੰਘ ਨਗਰ, ਉੱਤਮ ਨਗਰ,ਸਰਬਜੀਤ ਨਗਰ, ਗੁਰਦੇਵ ਨਗਰ, ਬਾਬਾ ਦੀਪ ਸਿੰਘ ਕਾਲੋਨੀ,ਗੁਰੂ ਰਾਮ ਦਾਸ ਨਗਰ,ਗੁਰੂ ਅਰਜਨ ਦੇਵ ਨਗਰ,ਖਾਲਸਾ ਨਗਰ, ਨਿਊ ਕੋਟ ਮੀਤ ਸਿੰਘ,ਗ੍ਰੈਂਡ ਅਸਟੇਟ,ਸਿਲਵਰ ਅਸਟੇਟ,ਭਾਈ ਮੰਝ ਸਾਹਿਬ ਰੋਡ,ਦਸ਼ਮੇਸ਼ ਨਗਰ,ਤਰਲੋਕ ਜੰਝ ਘਰ,ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅਤੇ ਇਸ ਤੋਂ ਇਲਾਵਾ 132 ਕੇ.ਵੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ ਜਿਸ ਦੌਰਾਨ ਤਰਨ ਤਾਰਨ ਰੋਡ ਸੱਜੇ ਅਤੇ ਖੱਬੇ ਪਾਸੇ ਸਾਰੇ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ ।।






