ਜਲ ਸਪਲਾਈ ਦੀ ਲੀਕੇਜ਼ ਨੇ ਕੋਟਕਪੂਰਾ ਰੋਡ ’ਤੇ ਬਣਾਏ ਖੂਨੀ ਖੱਡੇ-  ’ਕੁਨੈਕਸ਼ਨ ਨਿੱਜੀ ਹੈ, ਮਹਿਕਮਾ ਕੀ ਕਰੇ’ – ਜੇਈ ਦੇ ਜਵਾਬ ਨੇ ਖੜ੍ਹੇ ਕੀਤੇ ਵੱਡੇ ਸਵਾਲ-

Spread the love
ਸ਼੍ਰੀ ਮੁਕਤਸਰ ਸਾਹਿਬ, 21 ਅਗਸਤ (ਮਨਜੀਤ ਸਿੱਧੂ):- ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਅਤੇ ਵਿਅਸਤ ’ਕੋਟਕਪੂਰਾ ਰੋਡ’ ਇਸ ਵੇਲੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਦਸਿਆਂ ਦਾ ਅੱਡਾ ਬਣੀ ਹੋਈ ਹੈ। ਇੱਕ ਪਾਸੇ ਸੀਵਰੇਜ ਓਵਰਫ਼ਲੋਅ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਸੜਕ ਦਾ ਇੱਕ ਹਿੱਸਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਥਾਂ-ਥਾਂ ਤੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲੀਕ ਹੋਣ ਕਾਰਨ ਬਾਕੀ ਬਚੀ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸੜਕ ’ਤੇ ‘ਵਿਸ਼ਾਲ ਮੈਗਾ ਮਾਰਟ’ ਦੇ ਬਿਲਕੁਲ ਸਾਹਮਣੇ ਕਰੀਬ ਦੋ ਫੁੱਟ ਡੂੰਘਾ ਵੱਡਾ ਖੂਨੀ ਟੋਇਆ ਬਣਿਆ ਹੋਇਆ ਹੈ।ਲੀਕੇਜ਼ ਦੇ ਪਾਣੀ ਨਾਲ ਭਰੇ ਇਸ ਟੋਏ ਦਾ ਅੰਦਾਜ਼ਾ ਨਾ ਲੱਗਣ ਕਾਰਨ ਦੋ-ਪਹੀਆ ਵਾਹਨ ਚਾਲਕ ਅਚਾਨਕ ਝਟਕਾ ਲੱਗਣ ਨਾਲ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ, ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਬੈਂਕ ਦੇ ਨੇੜੇ ਅਤੇ ਪੁਰਾਣੀਆਂ ਕਚਿਹਰੀਆਂ ਕੋਲ ਵੀ ਪਾਈਪਾਂ ਲੀਕ ਹੋਣ ਕਾਰਨ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ, ਜੋ ਦਿਨ-ਰਾਤ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ ਲਈ ਮੌਤ ਦਾ ਜਾਲ ਬਣੇ ਹੋਏ ਹਨ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਵਿਭਾਗੀ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਬਜਾਏ ਤੁਰੰਤ ਇਸ ਲੀਕੇਜ਼ ਨੂੰ ਬੰਦ ਕਰਵਾਉਣ ਅਤੇ ਸੜਕ ਦੀ ਮੁਰੰਮਤ ਕਰਵਾ ਕੇ ਆਵਾਜਾਈ ਸੁਚਾਰੂ ਬਣਾਉਣ। ਵਿਭਾਗੀ ਲਾਪਰਵਾਹੀ ਆਈ ਸਾਹਮਣੇ ਜਦੋਂ ਇਸ ਸਬੰਧੀ ਜਨ ਸਿਹਤ ਵਿਭਾਗ  ਦੇ ਜੂਨੀਅਰ ਇੰਜੀਨੀਅਰ ਜਲੌਰ ਸਿੰਘ ਬਾਠ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਰਵੱਈਆ ਬੇਹੱਦ ਗੈਰ-ਜ਼ਿੰਮੇਵਾਰਾਨਾ ਰਿਹਾ। ਉਨ੍ਹਾਂ ਦਾ ਤਰਕ ਸੀ ਕਿ “ਇਹ ਲੀਕੇਜ਼ ਕਿਸੇ ਦੇ ਨਿੱਜੀ ਕੁਨੈਕਸ਼ਨ ਦੀ ਹੈ। ਖਪਤਕਾਰ ਨੂੰ ਵਾਰ-ਵਾਰ ਕਹਿਣ ’ਤੇ ਵੀ ਉਹ ਇਸ ਨੂੰ ਠੀਕ ਨਹੀਂ ਕਰਵਾ ਰਿਹਾ, ਇਸ ਲਈ ਮਹਿਕਮਾ ਕੁਝ ਨਹੀਂ ਕਰ ਸਕਦਾ।”ਪਰ ਜਦੋਂ ਜੇਈ ਤੋਂ ਇਹ ਸਵਾਲ ਪੁੱਛਿਆ ਗਿਆ ਕਿ “ਜੇਕਰ ਖਪਤਕਾਰ ਲਾਪਰਵਾਹੀ ਕਰ ਰਿਹਾ ਹੈ ਤਾਂ ਵਿਭਾਗ ਆਮ ਜਨਤਾ ਦੀ ਸੁਰੱਖਿਆ ਲਈ ਖ਼ੁਦ ਲੀਕੇਜ਼ ਠੀਕ ਕਰਵਾ ਕੇ ਖ਼ਰਚਾ ਉਸ ਖਪਤਕਾਰ ਤੋਂ ਵਸੂਲ ਕਿਉਂ ਨਹੀਂ ਕਰਦਾ? ਲੋਕਾਂ ਦੀ ਜਾਨ ਕਿਉਂ ਖਤਰੇ ਵਿੱਚ ਪਾਈ ਹੈ ? ਹੋਰ ਨਹੀਂ ਤਾਂ ਕੁਨੈਕਸ਼ਨ ਕੱਟ ਦਿਓ”ਤਾਂ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਹ ਚੁੱਪ ਵੱਟ ਗਏ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *