ਜ਼ਿਲਾ ਚੋਣ ਅਫਸਰ ਨੇ100 ਫ਼ੀਸਦੀ ਗਣਨਾ ਫਾਰਮ ਡਿਜੀਟਾਈਜ਼ ਕਰਨ ਵਾਲੇ ਬੀ. ਐੱਲ. ਓ. ਦਾ ਕੀਤਾ ਸਨਮਾਨ  ਬੀ ਐਲ ਓ ਉਂਕਾਰ ਸਿੰਘ,ਅਸੈਂਬਲੀ ਹਲਕਾ ਖਡੂਰ ਸਾਹਿਬ ਦਾ ਮਾਣ –ਡਾ. ਯਾਦਵਿੰਦਰ ਸਿੰਘ

Spread the love
 ਸ੍ਰੀ ਗੋਇੰਦਵਾਲ ਸਾਹਿਬ  , 15 ਜੁਲਾਈ ( ਕਰਨੈਲ ਸਿੰਘ ਰਿੰਕੂ  )-ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਦੀ ਅਗਵਾਈ ਹੇਠ 25 ਜੂਨ ਤੋਂ ਜ਼ਿਲੇ ਵਿਚ ਚੱਲ ਰਹੀ ਐੱਸ.ਆਈ.ਆਰ ਮੁਹਿੰਮ ਤਹਿਤ ਬੀ.ਐੱਲ.ਓਜ਼. ਵੱਲੋਂਘਰ-ਘਰ ਜਾਕੇ ਗਣਨਾ ਫਾਰਮ ਵੰਡੇ ਜਾਣ ਦੇ ਨਾਲ-ਨਾਲ ਵੋਟਰਾਂ ਪਾਸੋਂ ਪ੍ਰਾਪਤ ਕੀਤੇ ਗਏ ਫਾਰਮਾਂ ਨੂੰ ਮੋਬਾਈਲ ਐਪ ਰਾਹੀਂ ਡਿਜੀਟਾਈਜ਼ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਚੋਣ ਹਲਕਾ 024-ਖਡੂਰ ਸਾਹਿਬ ਦੇ ਬੂਥ ਨੰਬਰ 162 ਦੇ ਬੀ.ਐੱਲ.ਓ. ਉਂਕਾਰ ਸਿੰਘ ਵੱਲੋਂ 100 ਫੀਸਦੀ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਜ਼ਿਲੇ ਵਿਚ ਦੂਜੇ ਨੰਬਰ ਤੇ ਇਹ ਕੰਮ ਮੁਕੰਮਲ ਕਰਨ ਲਈ ਸਰਕਾਰੀ ਹਾਈ ਸਕੂਲ ਝੰਡੇਰ ਮਹਾਂਪੁਰਖਾਂ ਵਿਖੇ ਸੇਵਾਵਾਂ ਨਿਭਾਅ ਰਹੇ ਉਂਕਾਰ ਸਿੰਘ ਦਾ ਅੱਜ ਜ਼ਿਲਾ ਚੋਣ ਅਫ਼ਸਰ ਰਾਹੁਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਚੈਨਲ ਨੂੰ ਇਸ ਸਮੇਂ ਉਹਨਾਂ ਦੇ ਨਾਲ ਇਲੈਕਸ਼ਨ ਤਹਿਸੀਲਦਾਰ ਇੰਦਰਜੀਤ ਸਿੰਘ, ਇਲੈਕਸ਼ਨ ਕਾਨੂੰਗੋ ਦਿਲਬਾਗ ਸਿੰਘ, ਸੈਕਟਰ ਅਫਸਰ ਅਪਾਰ ਸਿੰਘ  ਜ਼ਿਲਾ ਚੋਣ ਅਫ਼ਸਰ ਨੇ ਬੀ.ਐੱਲ.ਓ. ਉਂਕਾਰ ਸਿੰਘ ਦੀ ਸ਼ਲਾਘਾ ਕਰਦਿਆਂ ਹੋਰਨਾਂ ਬੀ.ਐਲ.ਓਜ਼ ਨੂੰ ਵੀ ਇਹ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ 24 ਜੁਲਾਈ ਤੱਕ ਚੱਲਣ ਵਾਲੀ ਐੱਸ.ਆਈ.ਆਰ. ਮੁਹਿੰਮ ਤਹਿਤ ਬੀ.ਐੱਲ.ਓਜ਼. ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡੇ ਜਾਣ ਦੇ ਨਾਲ-ਨਾਲ ਵੋਟਰਾਂ ਪਾਸੋਂ ਪ੍ਰਾਪਤ ਕੀਤੇ ਗਏ ਫਾਰਮਾਂ ਨੂੰ ਮੋਬਾਈਲ ਐਪ ਰਾਹੀਂ ਡਿਜੀਟਾਈਜ਼ ਕੀਤਾ ਜਾ ਰਿਹਾ ਹੈ । ਜਿਲਾ ਚੋਣ ਅਫਸਰ ਤੋਂ ਮਾਨ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸੈਕਟਰ ਅਫਸਰ ਅਪਾਰ ਸਿੰਘ ਅਤੇ ਬੀਐਲ ਓੰਕਾਰ ਸਿੰਘ ਆਪਣੀ ਖੁਸ਼ੀ ਸਾਂਝੀ ਕਰਨ ਵਾਸਤੇ ਚੋਣਕਾਰ ਰਜਿਸਟਰੇਸ਼ਨ ਅਫਸਰ ਖਡੂਰ ਸਾਹਿਬ ਕੋਲ ਪਹੁੰਚੇ । ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਭ ਕੁਝ ਸ੍ਰੀ ਸੰਜੀਵ ਸ਼ਰਮਾ ਚੋਣਕਾਰ ਰਜਿਸਟਰੇਸ਼ਨ ਅਫਸਰ ਖਡੂਰ ਸਾਹਿਬ, ਨੋਡਲ ਇੰਚਾਰਜ ਐਸ ਆਈਆਰ ਡਾ. ਯਾਦਵਿੰਦਰ ਸਿੰਘ, ਸੈਕਟਰ ਅਫਸਰ ਅਪਾਰ ਸਿੰਘ ਅਤੇ ਸਮੁੱਚੀ ਇਲੈਕਸ਼ਨ ਟੀਮ ਦੇ ਸਹਿਯੋਗ ਸਦਕਾ ਸੰਭਵ ਹੋਇਆ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਅਜੇ ਤੱਕ ਗਣਨਾ ਫਾਰਮ ਜਮਾ ਨਹੀਂ ਕਰਵਾਏ ਉਹ ਜਲਦ ਤੋਂ ਜਲਦ ਆਪਣੇ ਗਣਨਾ ਫਾਰਮ ਸੰਬੰਧਿਤ ਬੀਐਲੋ ਕੋਲ ਜਮਾ ਕਰਵਾਉਣ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *