ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਲਾਪਤਾ ਮਹਿਲਾ ਆਪਣੇ ਪਰਿਵਾਰ ਨਾਲ ਮੁੜ ਮਿਲੀ ਕਮਿਊਨਟੀ ਹੋਮ ਅਤੇ ਸਖੀ ਵਨ ਸਟਾਪ ਸੈਂਟਰ ਦੇ ਸਾਂਝੇ ਉਪਰਾਲਿਆਂ ਨਾਲ ਪੱਛਮੀ ਬੰਗਾਲ ਦੇ ਪਰਿਵਾਰ ਨਾਲ ਕਰਵਾਇਆ ਸੰਪਰਕ

Spread the love
ਅੰਮ੍ਰਿਤਸਰ, 24 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ )  =ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੀ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਰਹਿ ਰਹੀ ਇੱਕ ਲਾਪਤਾ ਮਹਿਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਚੱਜੇ ਯਤਨਾਂ ਸਦਕਾ ਉਸ ਦੇ ਪਰਿਵਾਰ ਨਾਲ ਮੁੜ ਮਿਲਾ ਦਿੱਤਾ ਗਿਆ ਹੈ।ਜਾਣਕਾਰੀ ਦਿੰਦਿਆਂ ਸ੍ਰੀ ਅਸੀਸ ਇੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸੋਂਬਰੀ ਮੁਦੀ (43 ਸਾਲ) ਨਾਮਕ ਮਹਿਲਾ 5 ਜੁਲਾਈ 2021 ਤੋਂ ਕਮਿਊਨਟੀ ਹੋਮ ਵਿੱਚ ਰਹਿ ਰਹੀ ਸੀ। ਮਹਿਲਾ ਲਗਾਤਾਰ ਆਪਣੇ ਘਰ ਵਾਪਸ ਜਾਣ ਦੀ ਇੱਛਾ ਪ੍ਰਗਟ ਕਰਦੀ ਰਹਿੰਦੀ ਸੀ, ਪਰ ਭਾਸ਼ਾ ਦੀ ਸਮੱਸਿਆ ਅਤੇ ਪਰਿਵਾਰ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਸ ਦੇ ਪਰਿਵਾਰ ਤੱਕ ਪਹੁੰਚਣਾ ਸੰਭਵ ਨਹੀਂ ਹੋ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮਹਿਲਾ ਦਾ ਆਧਾਰ ਕਾਰਡ ਬਣਵਾਉਣ ਦੌਰਾਨ ਉਸ ਦੇ ਪਤੇ ਸਬੰਧੀ ਜਾਣਕਾਰੀ ਪ੍ਰਾਪਤ ਹੋਈ, ਜਿਸ ਤੋਂ ਪਤਾ ਲੱਗਾ ਕਿ ਉਹ ਕੁੰਜਾਚੱਕ, ਅਮਦਾਈ, ਪੱਛਮੀ ਬੰਗਾਲ ਦੀ ਵਸਨੀਕ ਹੈ। ਇਸ ਤੋਂ ਬਾਅਦ ਸੰਸਥਾ ਵੱਲੋਂ ਟਰਾਂਸਲੇਟਰ ਦੀ ਮਦਦ ਨਾਲ ਮਹਿਲਾ ਦੀ ਕੌਂਸਲਿੰਗ ਕਰਵਾਈ ਗਈ, ਜਿਸ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋ ਸਕੀ।ਉਨ੍ਹਾਂ ਦੱਸਿਆ ਕਿ ਕਮਿਊਨਟੀ ਹੋਮ ਦੀ ਸੁਪਰਡੈਂਟ ਮਿਸ ਸਵਿਤਾ ਰਾਣੀ ਨੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਸ੍ਰੀਮਤੀ ਪ੍ਰੀਤੀ ਸ਼ਰਮਾ ਦੇ ਸਹਿਯੋਗ ਨਾਲ ਮਹਿਲਾ ਦੇ ਪਤੇ ਦੀ ਤਸਦੀਕ ਕਰਵਾਈ। ਪਤਾ ਸਹੀ ਪਾਏ ਜਾਣ ਉਪਰੰਤ ਪਰਿਵਾਰ ਨਾਲ ਸੰਪਰਕ ਸਥਾਪਤ ਕੀਤਾ ਗਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮਹਿਲਾ ਨੂੰ ਆਪਣੇ ਨਾਲ ਵਾਪਸ ਲਿਜਾਣ ਦੀ ਇੱਛਾ ਜ਼ਾਹਰ ਕੀਤੀ।ਉਨ੍ਹਾਂ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ।ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਸੰਸਥਾ ਵੱਲੋਂ ਪੁਲਿਸ ਗਾਰਦ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਨੂੰ ਸੰਸਥਾ ਦੀ ਅਟੈਂਡੈਂਟ ਅਤੇ ਪੁਲਿਸ ਸੁਰੱਖਿਆ ਦੇ ਨਾਲ ਉਸ ਦੇ ਜੱਦੀ ਰਾਜ ਪੱਛਮੀ ਬੰਗਾਲ ਭੇਜਿਆ ਗਿਆ।ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਲੋੜਵੰਦ ਅਤੇ ਬੇਸਹਾਰਾ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣਾ ਮਨੁੱਖੀ ਸੇਵਾ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਹਰ ਸੰਭਵ ਸਹਾਇਤਾ ਜਾਰੀ ਰੱਖੀ ਜਾਵੇਗੀ।
  • Related Posts

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    ਜੇਈ ਦੁਪਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਜ਼ਬਰੀ ਰਿਲੀਵ ਕਰਨ ਦੇ ਵਿਰੋਧ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਰੋਸ ਰੈਲੀ

    Spread the love

    Spread the loveਕੁਰਾਲੀ, 1ਅਕਤੂਬਰ  (ਜਗਦੇਵ ਸਿੰਘ ): ਸਬ-ਡਵੀਜ਼ਨ ਕੁਰਾਲੀ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ-49 ਵੱਲੋਂ ਸਬ-ਡਵੀਜ਼ਨ ਅਫਸਰ ਕੁਰਾਲੀ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਇਹ ਰੈਲੀ ਯੂਨੀਅਨ ਦੇ ਸਬ-ਡਵੀਜ਼ਨ ਕੁਰਾਲੀ…

    Leave a Reply

    Your email address will not be published. Required fields are marked *