ਜਿਲਾ ਪੱਧਰੀ ਅਧਿਆਪਕ  ਪੁਰਸਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ।

Spread the love
ਮਾਲੇਰਕੋਟਲਾ 07 ਸਤੰਬਰ (ਬੋਪਾਰਾਏ): ਜ਼ਿਲ੍ਹਾ ਸਿੱਖਿਆ ਵਿਭਾਗ ਮਾਲੇਰਕੋਟਲਾ ਵਲੋਂ ਸਥਾਨਕ ਦਾ ਟਾਊਨ ਸਕੂਲ ਵਿਖੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਧਿਆ੫ਕ ਪੁਰਸਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ – ਉੱਪ ਜ਼ਿਲ੍ਹਾ  ਸਿੱਖਿਆ ਅਫ਼ਸਰ (ਸੈ. ਸਿੱ.) ਮੈਡਮ ਕਮਲੇਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼੍ਰੀ ਨਰੇਸ਼ ਕੁਮਾਰ (ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ) ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਪ੍ਰੋਗਰਾਮ ਦਾ ਆਗਾਜ਼  ਵਿਦਿਆਰਥੀ ਨੇ ਰੱਬੀ ਬਾਣੀ ਦੇ‌ ਕੀਰਤਨ ਨਾਲ ਕੀਤਾ। ਉਸ ਤੋਂ ਬਾਅਦ ਦਾ ਟਾਊਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੁਜਾਹਿਦ ਅਲੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ, ਸ਼੍ਰੀ ਸੱਜਾਦ ਅਲੀ ਗੌਰੀਆ ( ਬਲਾਕ ਨੋਡਲ ਅਫ਼ਸਰ -2) ਨੇ ਅੱਜ ਦੇ ਦੌਰ ਵਿਚ ਅਧਿਆ੫ਕ ਦੀ ਜ਼ਿੰਮੇਦਾਰੀ ਅਤੇ AI ਦੇ ਯੁੱਗ ਵਿਚ ਸਿੱਖਿਆ ਦੇ ਖੇਤਰ ਵਿੱਚ  ਪੇਸ਼ ਆਉਣ ਵਾਲੀਆਂ ਚੁਣੌਤੀਆਂ ਤੇ ਵਿਸਥਰਪੂਰਵਕ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਨਰੇਸ ਕੁਮਾਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਆਪਣੇ ਅਧਿਆ੫ਕ ਜੀਵਨ ਦੇ ਕੀਮਤੀ ਅਨੁਭਵ ਸਾਂਝੇ ਕੀਤੇ। ਸ਼੍ਰੀ ਜ਼ਾਹਿਦ ਸ਼ਫੀਕ ਬਲਾਕ ਨੋਡਲ ਅਫਸਰ ਮਲੇਰਕੋਟਲਾ-1 ਨੇ ਵਿਦਿਅਰਥੀਆਂ ਲਈ ਅਧਿਆਪਕ ਦੀ ਵਿਸ਼ੇਸ਼ ਭੂਮਿਕਾ ਤੇ ਅਪਣੇ ਵਿਚਾਰ ਦਿੱਤੇ। ਸ਼੍ਰੀਮਤੀ ਕਮਲੇਸ਼ (ਡਿਪਟੀ ਡੀ ਈ.ਓ ਸੈ. ਸਿੱ. )‌ਮਾਲੇਰਕੋਟਲਾ ਨੇ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਉਸਾਰੂ ਬਣਾਉਣ ਲਈ ਅਧਿਆਪਕ ਦੇ ਕਿਰਦਾਰ ਦੇ ਵੱਖ-2 ਪਹਿਲੂਆਂ ਨੂੰ ਸਿਰਜਨਾਤਮਕ ਤੌਰ ਤੇ ਪੇਸ਼ ਕੀਤਾ। ਇਸ ਸਮਾਗਮ ਵਿਚ ਜ਼ਿਲ੍ਹਾ ਮਾਲੇਰਕੋਟਲਾ ਦੇ 41 ਟੀਚਰਜ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੈੱਡ  ਮਿਸਟ੍ਰੈਸ ਰਾਜਵੀਰ ਕੌਰ ਸਟੇਟ ਐਵਾਰਡੀ -2026 ਨੇ ਵਿਸ਼ੇਸ਼ ਤੌਰ  ਤੇ ਅਪਣੇ ਤਜਰਬੇ ਸਾਂਝੇ ਕੀਤੇ। ਪ੍ਰੋਗਰਾਮ  ਦੌਰਾਨ ਦਾ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਸਮਰਪਿਤ ਖਾਸ ਕਵਿਤਾਵਾਂ ਪੇਸ ਕੀਤੀਆਂ। ਅੰਤ ਵਿਚ ਅਹਿਮਦਗੜ੍ਹ ਬਲਾਕ ਦੇ ਨੋਡਲ ਅਫਸਰ ਸ਼੍ਰੀ ਮੁਹੰਮਦ ਇਮਰਾਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਵਿਸ਼ੇਸ਼ ਤੌਰ ਤੇ ਉਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਪ੍ਰੋਗਰਾਮ ਨੂੰ ਖੂਬਸੂਰਤ ਅਤੇ ਕਾਮਯਾਬ ਬਨਾਉਣ ਲਈ ਪੂਰਾ ਸਹਿਯੋਗ ਦਿੱਤਾ ।ਇਸ ਜ਼ਿਲ੍ਹਾ ਪੱਧਰੀ ਸਮਾਗਮ ਦਾ ਮੰਚ ਸੰਚਾਲਨ ਡਾ. ਸਲੀਮ ਜ਼ੁਬੈਰੀ ਨੇ  ਬਹੁਤ ਖੂਬਸੂਰਤ ਅੰਦਾਜ਼ ਵਿਚ ਕੀਤਾ। ਸਮਾਗਮ ਦੀ ਸਮਾਪਤੀ ਤੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *