ਜਿਲ੍ਹਾ ਫਰੀਦਕੋਟ ਪੁਲਿਸ ਵੱਲੋ ਪੁਲਿਸ ਲਾਈਨ ਵਿਖੇ 32 ਵਹੀਕਲਾਂ ਦੀ ਕਰਵਾਈ ਗਈ ਖੁੱਲੀ ਨਿਲਾਮੀ

Spread the love

 _ਵਹੀਕਲਾ ਦੀ ਨਿਲਾਮੀ ਉਪਰੰਤ 06 ਲੱਖ 25 ਹਜਾਰ ਰੁਪਏ ਦੀ ਆਮਦਨ ਸਰਕਾਰੀ ਖ਼ਜ਼ਾਨੇ ਵਿੱਚ ਜੋੜੀ ਗਈ: ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ
— ਵਹੀਕਲਾ ਦੀ ਨਿਲਾਮੀ ਹੋਣ ਨਾਲ ਥਾਣਿਆ ਅਤੇ ਪੁਲਿਸ ਲਾਈਨ ਵਿੱਚ ਕਾਫੀ ਜਗ੍ਹਾ ਖਾਲੀ ਹੋ ਜਾਵੇਗੀ, ਜਿਸਨੂੰ ਕਿ ਵਰਤੋਯੋਗ ਬਣਾਇਆ ਜਾ ਸਕੇਗਾ: ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ
— ਬੋਲੀ ਦੌਰਾਨ ਐਨ.ਡੀ.ਪੀ.ਐਸ ਐਕਟ ਨਾਲ ਸਬੰਧਿਤ ਮੁਕੱਦਮਿਆ ਦੇ 08 ਵਹੀਕਲ ਅਤੇ ਹੋਰ ਮਾਮਲਿਆ ਨਾਲ ਸਬੰਧਿਤ 24 ਵਹੀਕਲ ਸ਼ਾਮਿਲ ਸਨ।
— ਨਿਲਾਮੀ ਵਿੱਚ ਸਾਮਿਲ ਕੁੱਲ 32 ਵਹੀਕਲਾਂ ਵਿੱਚੋ 12 ਚਾਰ ਪਹੀਆਂ ਵਾਹਨ ਅਤੇ 20 ਦੋ ਪਹੀਆ ਵਹੀਕਲ ਸ਼ਾਮਿਲ ਸਨ: ਸ਼੍ਰੀ ਨਵੀਨ ਕੁਮਾਰ ਡੀ.ਐਸ.ਪੀ(ਸਥਾਨਿਕ) ਫਰੀਦਕੋਟ
— ਇਨਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪ੍ਰੰਤੂ ਇਹ ਵਹੀਕਲ ਕਿਸੇ ਵਿਅਕਤੀ ਵੱਲੋਂ ਕਲੇਮ ਨਹੀ ਕੀਤੇ ਗਏ

ਫਰੀਦਕੋਟ, ਮਿਤੀ 14 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਨ ਵੱਲ ਦਿਨ–ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਇਸੇ ਦੀ ਲੜੀ ਵਿੱਚ ਫਰੀਦਕੋਟ ਪੁਲਿਸ ਵਿਭਾਗ ਵੱਲੋ ਐਨ.ਡੀ.ਪੀ.ਐਸ ਮਾਮਲਿਆ, ਹੋਰ ਵੱਖ-ਵੱਖ ਮੁਕੱਦਮਿਆ ਅਤੇ ਲਾਵਾਰਿਸ ਮਿਲੇ ਵੱਖ-ਵੱਖ ਥਾਣਿਆ ਦੇ ਕੁੱਲ 32 ਵਹੀਕਲਾਂ ਨੂੰ ਯੋਗ ਪ੍ਰਣਾਲੀ ਰਾਹੀ ਪੁਲਿਸ ਲਾਈਨ ਫਰੀਦਕੋਟ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕਰਵਾਇਆ ਗਿਆ। ਇਹਨਾ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ 06 ਲੱਖ 25 ਹਜਾਰ ਰੁਪਏ ਦੀ ਮਹੱਤਵਪੂਰਨ ਆਮਦਨ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵੀਨ ਕੁਮਾਰ ਡੀ.ਐਸ.ਪੀ(ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਇਹਨਾ ਵਿਚੋ ਕੁੱਲ 32 ਵਹੀਕਲਾਂ ਵਿੱਚੋ 12 ਚਾਰ ਪਹੀਆਂ ਵਾਹਨ ਅਤੇ 20 ਦੋ ਪਹੀਆ ਵਹੀਕਲ ਸ਼ਾਮਿਲ ਸਨ। ਜਿਹਨਾ ਦੀ ਨਿਲਾਮੀ ਲਈ 37 ਦੇ ਕਰੀਬ ਬੋਲੀਕਾਰਾ ਵੱਲੋਂ ਇਸ ਵਿੱਚ ਭਾਗ ਲਿਆ ਗਿਆ, ਜਿਸ ਦੌਰਾਨ ਇਹ ਬੋਲੀ 06 ਲੱਖ 25 ਹਜਾਰ ਰੁਪਏ ਪਰ ਖਤਮ ਹੋਈ। ਡੀ.ਐਸ.ਪੀ ਸ਼੍ਰੀ ਨਵੀਨ ਕੁਮਾਰ ਨੇ ਕਿਹਾ ਕਿ ਇਹਨਾ ਵਾਹਨਾ ਵਿੱਚ ਮੋਟਰਸਾਈਕਲਾ ਦੀ ਸੱਖਿਆ ਜਿਆਦਾ ਸੀ, ਜਿਹਨਾ ਨੂੰ ਕਿ ਜਿਲਾ ਪੁਲਿਸ ਵੱਲੋ ਜਬਤ ਕੀਤਾ ਗਿਆ ਸੀ, ਪ੍ਰੰਤੂ ਇਹਨਾ ਨੂੰ ਕਿਸੇ ਵੱਲੋ ਵੀ ਛੁਡਵਾਉਣ ਲਈ ਕੋਈ ਵੀ ਚਿੰਰਾਜੋਈ ਨਹੀ ਕੀਤੀ ਗਈ ਸੀ ਅਤੇ ਜਿਹਨਾ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ। ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਵੱਲੋ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਹਨ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿ਼ਲ੍ਹਾ ਫਰੀਦਕੋਟ ਦੇ ਸਦਰ ਕੋਟਕਪੂਰਾ ਦੇ 31 ਮੁਕੱਦਮਿਆ ਨਾਲ ਸਬੰਧਿਤ ਵਹੀਕਲਾ ਦੀ ਨਿਲਾਮੀ ਕੀਤੀ ਗਈ ਹੈ। ਜਿਹਨਾ ਵਿੱਚੋ 08 ਐਨ.ਡੀ.ਪੀ.ਐਸ ਐਕਟ ਨਾਲ ਸਬੰਧਿਤ ਮੁਕੱਦਮਿਆ ਦੇ 08 ਵਹੀਕਲ ਅਤੇ ਹੋਰ ਮਾਮਲਿਆ ਨਾਲ ਸਬੰਧਿਤ 23 ਮੁਕੱਦਮਿਆ ਦੇ 24 ਵਹੀਕਲ ਸ਼ਾਮਿਲ ਸਨ।
ਨਸ਼ਿਆ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ ਵਹੀਕਲ ਬਿਨਾਂ ਕਾਗ਼ਜ਼ਾਤ ਤੇ ਦੁਬਾਰਾ ਨਾ ਵਰਤੋਂਯੋਗ ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਉਹਨਾ ਕਿਹਾ ਕਿ ਨਿਲਾਮੀ ਦੀ ਕੁੱਲ ਰਕਮ 6,25,000/- ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ ਹੈ। ਉਹਨਾ ਦੱਸਿਆ ਕਿ ਇਨਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪ੍ਰੰਤੂ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ ਅਤੇ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫੀ ਜਗ੍ਹਾ ਘੇਰੀ ਹੋਈ ਸੀ। ਇਸ ਦੇ ਵਾਲ ਹੀ ਇਹ ਵੀ ਦੱਸਣਯੋਗ ਹੈ ਕਿ ਅਪ੍ਰੈਲ,ਮਈ ਮਹੀਨੇ ਦੌਰਾਨ ਵੀ 284 ਵਹੀਕਲਾ ਦੀ ਨਿਲਾਮੀ ਕਰਵਾਈ ਗਈ ਸੀ।ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਨੇ ਕਿਹਾ ਕਿ ਵਹੀਕਲਾ ਦੀ ਨਿਲਾਮੀ ਹੋਣ ਨਾਲ ਸਦਰ ਕੋਟਕਪੂਰਾ ਵਿੱਚ ਕਾਫੀ ਜਗ੍ਹਾ ਖਾਲੀ ਹੋ ਜਾਵੇਗੀ। ਜਿਸਨੂੰ ਕਿ ਵਰਤੋਯੋਗ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਾਹਨ ਵੀ ਜਲਦੀ ਨਿਲਾਮ ਕੀਤੇ ਜਾਣਗੇ।
  • Related Posts

    ਸ਼ਹੀਦ ਬਬਰ ਰਤਨ ਸਿੰਘ ਰੱਕੜ ਦੀ ਯਾਦ ਵਿੱਚ 15 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ

    Spread the love

    Spread the love ਬਲਾਚੌਰ, 14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਬਬਰ ਅਕਾਲੀ ਲਹਿਰ ਦੇ ਸਿਰਮੌਰ ਯੋਧੇ ਸ਼ਹੀਦ ਬਬਰ ਰਤਨ ਸਿੰਘ ਰੱਕੜ ਜੀ ਦੀ ਨਿੱਘੀ ਅਤੇ ਪੂਜਨੀਕ ਯਾਦ ਨੂੰ ਸਮਰਪਿਤ ਇੱਕ ਮਹਾਨ…

    ਦਸਮੇਸ਼ ਸਕੂਲ ਦਾ ਹਰ ਬੱਚਾ ਤੇ ਅਧਿਆਪਕ ਇੱਕ ਇੱਕ ਬੂਟਾ ਲਾ ਕੇ ਸੰਭਾਲੇਗਾ  = ਮਿਸ਼ਨ ਹਰਿਆਲੀ ਤਹਿਤ ਵਿਦਿਆਰਥੀਆਂ ਨੂੰ ਵੰਡੇ ਬੂਟੇ  =

    Spread the love

    Spread the loveਨਿਹਾਲ ਸਿੰਘ ਵਾਲਾ,14 ਜੁਲਾਈ ( ਪ ਪ)–ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨਜ ਪੰਜਾਬ ਵੱਲੋਂ ਅਰੰਭੀ ਮਿਸ਼ਨ ਹਰਿਆਲੀ ਮੁਹਿੰਮ ਤਹਿਤ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ…

    Leave a Reply

    Your email address will not be published. Required fields are marked *