ਜੈਅੰਤੀ ਮਾਜਰੀ ਦੇ ਪੁਲ਼ ਦੀ ਉਸਾਰੀ ਲਈ ਬੋਰ ਟੈਸਟਿੰਗ  ਦਾ ਕੰਮ ਸ਼ੁਰੂ-ਬੈਨੀਪਾਲ 

Spread the love
ਕੁਰਾਲੀ 5ਸਤੰਬਰ (ਜਗਦੇਵ ਸਿੰਘ )ਖਰੜ ਹਲਕੇ ਦੇ ਨੀਮ ਪਹਾੜੀ ਖੇਤਰ ਦੇ ਪਿੰਡਾਂ ਦੇ ਲੋਕਾਂ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉੱਘੇ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਤਿੰਨ ਮਹੀਨੇ ਪਹਿਲਾਂ ਕੀਤੇ ਵਾਅਦੇ ਨੂੰ  ਬੂਰ ਪੈਣਾ ਸ਼ੁਰੂ ਹੋ ਗਿਆ। ਇਲਾਕੇ ਦੇ ਮਸ਼ਹੂਰ ਇਤਿਹਾਸਕ ਪਿੰਡ ਜੈਅੰਤੀ ਮਾਜਰੀ ਦੇ ਪੁਲ਼ ਦੀ ਉਸਾਰੀ ਲਈ ਬੋਰਿੰਗ ਦੇ ਕੰਮ ਦਾ ਸਰਦਾਰ ਬੈਨੀਪਾਲ ਨੇ ਮੱਥਾ ਟੇਕ ਕੇ ਉਦਘਾਟਨ ਕੀਤਾ ਅਤੇ ਇਸ ਮੌਕੇ ਲੱਡੂ ਵੰਡੇ ਗਏ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਸਰਦਾਰ ਬੈਨੀਪਾਲ ਨੇ ਕਿਹਾ ਕਿ ਰਾਜਧਾਨੀ ਦੇ ਕਰੀਬ ਦਸ ਕਿਲੋਮੀਟਰ ਦੇ ਘੇਰੇ ਚ ਆਓਂਦੇ ਇਸ ਇਲਾਕੇ ਦੇ ਲੋਕਾਂ ਨੂੰ ਐਨੇ ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਉਪਲਬਧ ਨਹੀਂ ਹੋਈਆਂ ਹਨ। ਇਹ ਘਾਟਾਂ ਰਾਜ ਕਰ ਗਈਆਂ ਸਾਰੀਆਂ ਸਰਕਾਰਾਂ ਅਤੇ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਲੀਡਰਾਂ ਦੀ ਨਾਲਇਕੀ ਦਾ ਮੂੰਹੋ ਚੀਖਦਾ ਚਿਹਰਾ ਹੈ। ਸਰਦਾਰ ਬੈਨੀਪਾਲ ਨੇ ਅੱਗੇ ਕਿਹਾ ਕਿ ਇਲਾਕੇ ਦੇ ਬਾਹਰ ਵਸਦੇ ਐਨ ਆਰ ਆਈ ਭਰਾਵਾਂ, ਇਲਾਕੇ ਦੀਆਂ ਪੰਚਾਇਤਾਂ ਅਤੇ ਸਭ ਸੂਝਵਾਨ ਬਾਸ਼ਿੰਦਿਆਂ ਦੋਸਤਾਂ ਮਿੱਤਰਾਂ ਦੇ ਦਰਾਂ ਤੱਕ ਸਾਡੀ ਟੀਮ ਸਹਿਯੋਗ ਮੰਗਣ ਲਈ ਅਲਖ ਜਗਾਵੇਗੀ । ਮੀਡੀਆ ਰਾਹੀਂ ਇਲਾਕੇ ਦੀਆਂ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਸਰਦਾਰ ਬੈਨੀਪਾਲ ਨੇ ਬੇਨਤੀ ਕੀਤੀ ਕਿ ਇਹ ਵੱਡਾ ਕਾਰਜ ਤੁਹਾਡੇ ਸਹਿਯੋਗ ਨਾਲ਼ ਹੀ ਨੇਪਰੇ ਚੜ੍ਹਨਾ ਹੈ। ਇਸ ਅਵਸਰ ਤੇ ਟੀਮ ਦੇ ਖਜ਼ਾਨਾ ਪ੍ਰਬੰਧਕ ਮਾਸਟਰ ਹਰਨੇਕ ਸਿੰਘ ਮਾਵੀ ਨੇ ਜਾਣਕਾਰੀ ਦਿੱਤੀ ਕਿ ਦਸਬੰਧ ਰੂਪੀ ਯੋਗਦਾਨ ਦੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਰੱਖਕੇ ਉਸਦੀ ਹਰ ਮਹੀਨੇ ਰਿਪੋਰਟ ਮੀਡੀਆ ਚ ਜਨਤਕ ਕੀਤੀ ਜਾਇਆ ਕਰੇਗੀ। ਇਸ ਸੁਭਾਗੇ ਅਵਸਰ ਤੇ ਸਾਬਕਾ ਸਰਪੰਚ ਚੌਧਰੀ ਸ਼ਿਆਮ ਲਾਲ ਮਾਜਰੀਆਂ,ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ , ਹੁਸਨ ਚੰਦ ਸਰਪੰਚ ਜੈਂਤੀ ਮਾਜਰੀ,ਯੋਗਰਾਜ ਸਰਪੰਚ ਕਸੌਲੀ, ਮੱਖਣ ਜੀ ਜੈਂਤੀ ਮਾਜਰੀ, ਪਰਮਜੀਤ ਪੰਚ ਕਸੌਲੀ, ਯਾਦ ਰਾਮ ਪੰਚ,ਜਰਨੈਲ ਸਿੰਘ,ਬਿੱਲਾ ਜੈਂਤੀ ਮਾਜਰੀ,ਨਿਰਮਲ ਸਿੰਘ ਕਾਲਾ ਪੰਚ ਬਘੀਡੀ,ਟੀਮ ਬੈਨੀਪਾਲ ਗਰੁੱਪ ਦੇ ਅਹਿਮ ਮੈਂਬਰ ਮਾਸਟਰ ਹਰਨੇਕ ਸਿੰਘ ਮਾਵੀ ਬੜੋਦੀ, ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਜਗਦੀਸ਼ ਸਿੰਘ ਦੀਸ਼ਾ ਆਦਿ ਮੌਜੂਦ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *