ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ ਦਾ ਹਮਲਾ

Spread the love
ਕੁਰਾਲੀ 16ਅਗਸਤ (ਜਗਦੇਵ ਸਿੰਘ )ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਨਾ ਪੈਣ ਕਾਰਨ ਕਿਸਾਨ ਚਿੰਤਤ ਹਨ। ਮੀਂਹ ਘੱਟ ਹੋਣ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਖੇਤਾਂ ਵਿੱਚ ਖੜ੍ਹੇ ਝੋਨੇ ਅਤੇ ਹੋਰ ਫ਼ਸਲਾਂ ਤੇ ਵੀ ਇਸ ਦਾ ਅਸਰ ਦਿਖਾਈ ਦੇਣ ਲੱਗਾ ਹੈ। ਖਾਸ ਕਰਕੇ ਨਮੀ ਅਤੇ ਹੁੰਮਸ ਵਾਲਾ ਮੌਸਮ ਹੋਣ ਕਾਰਨ ਫ਼ਸਲਾਂ ਤੇ ਕੀੜਿਆਂ ਦਾ ਹਮਲਾ ਵੀ ਵੱਧ ਜਾਂਦਾ ਹੈ। ਆੳਣ ਵਾਲੇ ਦਿਨਾਂ ਵਿੱਚ ਜੇਕਰ ਬਾਰਿਸ਼ ਨਾ ਹੋਈ ਤਾਂ ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਸਕਦਾ ਹੈ। ਇਹ ਇੱਕ ਖ਼ਤਰਨਾਕ ਕੀੜਾ ਹੈ। ਇਸ ਦਾ ਲਾਰਵਾ ਪੱਤਿਆਂ ਨੂੰ ਆਪਸ ਵਿੱਚ ਲਪੇਟ ਕੇ ਅੰਦਰੋਂ ਹਰਿਆਲੀ (ਹਰ ਤੱਤ) ਖਾ ਜਾਂਦਾ ਹੈ, ਜਿਸ ਨਾਲ ਪੱਤੇ ਚਿੱਟੇ ਤੇ ਸੁੱਕੇ ਦਿਖਾਈ ਦਿੰਦੇ ਹਨ। ਸੁੰਡੀ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਸਿਉਂਕ ਵਾਂਗ ਲਪੇਟ ਲੈਂਦੀ ਹੈ। ਪੱਤਿਆਂ ਉੱਤੇ ਚਿੱਟੀਆਂ ਲੰਬੀਆਂ ਲਕੀਰਾਂ ਜਾਂ ਦਾਗ ਨਜ਼ਰ ਆਉਂਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਪੌਦੇ ਦੀ ਭੋਜਨ ਬਣਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ ਅਤੇ ਝੋਨੇ ਦਾ ਝਾੜ ਘੱਟ ਜਾਂਦਾ ਹੈ। ਇਸ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹੋ। ਜੇਕਰ ਹਮਲਾ ਸ਼ੁਰੂਆਤੀ ਦੌਰ ਵਿੱਚ ਹੋਵੇ, ਤਾਂ ਖੇਤ ਵਿੱਚ ਫ਼ਸਲ ਦੇ ਉੱਪਰੋਂ ਦੀ ਮੋਟੀ ਕੈਰੋਸੀਨ (ਮਿੱਟੀ ਦੇ ਤੇਲ) ਵਿੱਚ ਭਿੱਜੀ ਰੱਸੀ ਲੰਘਾਉਣ ਨਾਲ ਲਪੇਟੇ ਹੋਏ ਪੱਤੇ ਖੁੱਲ੍ਹ ਜਾਂਦੇ ਹਨ ਅਤੇ ਸੁੰਡੀਆਂ ਪਾਣੀ ਵਿੱਚ ਡਿੱਗ ਕੇ ਮਰ ਜਾਂਦੀਆਂ ਹਨ। ਜ਼ਿਆਦਾ ਯੂਰੀਆ ਪਾਉਣ ਤੋਂ ਗੁਰੇਜ਼ ਕਰੋ, ਕਿਉਂਕਿ ਵਧੇਰੇ ਹਰੇ ਪੌਦਿਆਂ ਵੱਲ ਇਹ ਕੀੜਾ ਤੇਜ਼ੀ ਨਾਲ ਆਕਰਸ਼ਿਤ ਹੁੰਦਾ ਹੈ। ਜੇਕਰ ਖੇਤ ਵਿੱਚ 5% ਤੋਂ ਵੱਧ ਪੱਤੇ ਲਪੇਟੇ ਹੋਏ ਦਿਖਾਈ ਦੇਣ, ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਹੇਠ ਲਿਖੇ ਕੀਟਨਾਸ਼ਕਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਫੇਮ 480 ਐੱਸ ਸੀ (Flubendiamide) 20 ਮਿਲੀਲੀਟਰ ਜਾਂ ਮੌਰਟਾਰ 75 ਐੱਸ ਜੀ (Cartap Hydrochloride) 170 ਗ੍ਰਾਮ ਜਾਂ ਕੋਰੋਬਾਨ/ਡਰਮਟ 20 ਈ ਸੀ (Chlorpyriphos) 1 ਲੀਟਰ ਅਤੇ ਕੋਰੇਜਨ (Chlorantraniliprole): 60 ਮਿਲੀਲੀਟਰ ਕਿਸੇ ਇੱਕ ਕੀਟਨਾਸ਼ਕ ਦੀ ਵਰਤੋ ਕਰੋ। ਜੇਕਰ ਤੇਜ ਮੀਂਹ ਪੈ ਜਾਏ ਤਾਂ ਕੀਟਨਾਸ਼ਕ ਦਾ ਛਿੜਕਾਅ ਨਿਰੀਖਣ ਕਰਕੇ ਹੀ ਕੀਤਾ ਜਾਵੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *