ਟ੍ਰੈਫ਼ਿਕ ਪੁਲਿਸ ਵਲੋ ਨਾਜਾਇਜ਼ ਕਬਜ਼ੇ ਹਟਾਏ ਅਤੇ ਚਲਾਨ ਵੀ ਕੱਟੇ

Spread the love
ਅੰਮ੍ਰਿਤਸਰ 1 ਅਪ੍ਰੈਲ ( ਮਨਜੀਤ ਸਿੰਘ ਸ਼ੇਰਗਿੱਲ   )   ਮਾਣਯੋਗ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਅਤੇ ਐਸ ਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਜੌਨ ਨੰਬਰ 3 ਇੰਚਾਰਜ ਸਬ ਇੰਸਪੈਕਟਰ ਦਿਲਬਾਗ ਸਿੰਘ ਵਲੋ ਗੁਰਦਆਰਾ ਸ਼ਹੀਦਾਂ ਸਾਹਿਬ ਦੇ ਆਸ ਪਾਸ ਨਜਾਇਜ ਕਬਜੇ ਹਟਾਏ ਗਏ ਇਸ ਮੌਕੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਚਾਟੀਵਿੰਡ ਗੇਟ ,ਰਾਮਸਰ ਰੋਡ, ਸੁਲਤਾਨਵਿੰਡ ਰੋਡ ਤੇ ਦੁਕਾਨਦਾਰਾਂ ਵਲੋ ਫੁੱਟਪਾਥ ਅਤੇ ਸੜਕਾਂ ਤੇ ਨਜਾਇਜ ਕਬਜੇ ਕੀਤੇ ਸਨ ਜਿਨ੍ਹਾਂ ਨਾਲ ਟਰੈਫਿਕ ਬਹੁਤ ਜਿਆਦਾ ਜਾਮ ਹੋ ਜਾਂਦਾ ਸੀ ਅਤੇ ਪਬਲਿਕ ਨੂੰ ਆਉਣ ਜਾਣ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਨਾਂ ਦੁਕਾਨਦਾਰਾ ਨੂੰ ਸਖ਼ਤ ਹਦਾਇਤ ਕੀਤੀ ਕਿ ਆਪਣਾ ਸਮਾਨ ਆਪਣੀ ਦੁਕਾਨ ਤੇ ਹੀ ਰੱਖਣ ਨਾ ਕਿ ਸੜਕਾਂ ਅਤੇ ਫੁੱਟਪਾਥ ਉਪਰ ਜੇਕਰ ਕੋਈ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਸਦੇ ਨਾਲ ਹੀ ਗਲਤ ਸਾਇਡ ਤੇ ਖੜੇ ਆਟੋ ਰਿਕਸ਼ਾ ਦੇ ਚਲਾਨ ਕੀਤੇ ਗਏ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਗੁਰਦਆਰਾ ਸ਼ਹੀਦਾਂ ਸਾਹਿਬ ਆਉਣ ਵਾਲੇ ਸ਼ਰਧਾਲੂਆ ਨੂੰ ਬੇਨਤੀ ਕੀਤੀ ਕਿ ਆਪਣੇ ਵਾਹਨ ਸੜਕ ਤੇ ਪਾਰਕ ਕਰਨ ਦੀ ਜਗ੍ਹਾ ਗੁਰਦਆਰਾ ਸਾਹਿਬ ਵਲੋ ਬਣਾਈ ਹੋਈ ਪਾਰਕਿੰਗ ਵਿੱਚ ਹੀ ਲਗਾਉਣ ਇਸ ਮੌਕੇ ਏ ਐਸ ਆਈ ਇਜੱਤਪਾਲ ਸਿੰਘ, ਏ ਐਸ ਆਈ ਭੁਪਿੰਦਰ ਸਿੰਘ, ਏ ਐਸ ਆਈ ਹਰਪਾਲ ਸਿੰਘ, ਏ ਐਸ ਆਈ ਅਰਜਨ ਸਿੰਘ ਮੌਜੂਦ ਸਨ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *