ਡਾ. ਨਰਿੰਦਰ ਸਿੰਘ ਬਾਵਾ ਦਾ ਕੀਤਾ ਸਨਮਾਨ

Spread the love
ਬੱਸੀ ਪਠਾਣਾ, 08 ਅਪ੍ਰੈਲ (ਉਦੇ ਧੀਮਾਨ): ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ ਵੱਲੋ ਸਮਾਜ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਬਲਦੇ ਉੱਘੇ ਸਮਾਜ ਸੇਵੀ ਡਾ. ਨਰਿੰਦਰ ਸਿੰਘ ਬਾਵਾ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਰਾਜੇਸ਼ ਸਿੰਗਲਾ ਤੇ ਡਾ.ਹਰਬੰਸ ਲਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ‘ਚ ਚਲ ਰਹੇ ਨਸ਼ਿਆ ਦੇ ਦਲ-ਦਲ ਚ ਜਾ ਰਹੇ ਨੌਜਵਾਨ ਨੂੰ ਜਾਗਰੂਕ ਕਰਨ ਲਈ ਡਾ.ਨਰਿੰਦਰ ਸਿੰਘ ਬਾਵਾ ਵੱਲੋ ਸਮਾਜ ਪ੍ਰਤੀ ਵਧੀਆ ਸੇਵਾਵਾਂ ਨਿਭਾਇਆ ਜਾਂ ਰਹੀਆ ਹਨ।ਅਤੇ ਉਨਾਂ ਵੱਲੋ ਜਿਲ੍ਹਾ ਫ਼ਤਹਿਗੜ ਸਾਹਿਬ ਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਸ਼ਿਆਂ ਪ੍ਰਤੀ ਲਗਾਏ ਜਾ ਰਹੇ ਸੈਮੀਨਾਰਾਂ ਵਿੱਚ ਪ੍ਰਦਸ਼ਨੀ ਵੀ ਲਗਾਈ ਜਾਂਦੀ ਹੈ। ਜੋਂ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸੇ ਸਬੰਧੀ ਅੱਜ ਡਾ.ਨਰਿੰਦਰ ਸਿੰਘ ਬਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਦੋਰਾਨ ਡਾ.ਨਰਿੰਦਰ ਸਿੰਘ ਬਾਵਾ ਨੇ ਰਾਜੇਸ਼ ਸਿੰਗਲਾ ਤੇ ਡਾ.ਹਰਬੰਸ ਲਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ। ਚਿੱਟੇ ਵਰਗੇ ਨਸ਼ੇ ਇਨਸਾਨ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੰਦੇ ਹਨ। ਬੇਰੁਜ਼ਗਾਰੀ ਖ਼ਾਸਕਰ ਪੜ੍ਹ ਲਿਖ ਕੇ ਇਨਸਾਨ ਨੂੰ ਨੌਕਰੀ ਨਾ ਮਿਲਣਾ, ਮਾੜੀ ਸੰਗਤ, ਘਰੇਲੂ ਕਲੇਸ਼, ਮਾਂ ਬਾਪ ਦਾ ਬੱਚੇ ਵੱਲ ਧਿਆਨ ਨਾ ਦੇਣਾ ਅਤੇ ਕਈ ਵਾਰ ਬੱਚੇ ਕੋਲ ਪੈਸਿਆਂ ਦੀ ਬਹੁਤਾਤ ਵੀ ਉਸ ਦੇ ਨਸ਼ੇ ਵਿਚ ਫਸਣ ਦਾ ਕਾਰਨ ਬਣਦੀ ਹੈ। ਅਜਿਹੇ ਬੱਚੇ ਨੂੰ ਆਪਣੇ ਭਰੋਸੇ ਵਿੱਚ ਲਓ, ਉਸ ਦੀ ਸਵਾਲਾਂ ਰਾਹੀਂ ਕਾਊਂਸਲਿੰਗ ਕਰੋ, ਉਸ ਦੀ ਸਮੱਸਿਆ ਸਮਝ ਕੇ ਉਸਨੂੰ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ, ਹੌਲੀ-ਹੌਲੀ ਉਸਦੀ ਮਾੜੀ ਸੰਗਤ ਬਦਲੋ। ਨਾਲ ਹੀ ਉਸ ਨੂੰ ਚੰਗਾ ਸਾਹਿਤ ਪੜ੍ਹਨ ਤੇ ਖੇਡਾਂ ਆਦਿ ਵਰਗੇ ਉਸਾਰੂ ਕੰਮਾਂ ਵੱਲ ਲਾਓ ਤਾਂ ਉਹ ਜ਼ਰੂਰ ਇਸ ਮਾੜੇ ਰਾਹ ਨੂੰ ਛੱਡ ਦੇਵੇਗਾ। ਉਨਾਂ ਕਿਹਾ ਕਿ ਨੌਜਵਾਨ ਦੇਸ਼ ਦਾ ਆਉਣ ਵਾਲਾ ਭੱਵਿਖ ਹੈ। ਉਹ ਚਾਹੇ ਤਾਂ
ਦੇਸ਼ ਨੂੰ ਬਦਲ ਕੇ ਰੱਖ ਸਕਦਾ ਹੈ। ਦੇਸ਼ ਦੀ ਸਕਤੀ ਉਸ ਦੇਸ਼ ਦੇ ਨੇਤਾ ਦੇ ਹੱਥ ਹੁੰਦੀ ਆ। ਜੇ ਨੇਤਾ ਨੌਜਵਾਨ ਵਰਗ ‘ਚੋਂ ਹੋਵੇ ਤਾਂ ਦੇਸ਼ ਦੀ ਤੱਰਕੀ ਹੋਣਾ ਲਾਜ਼ਮੀ ਆ। ਪਰ ਨੌਜਵਾਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਹੀ ਕੁਝ ਹੋ ਸਕਦਾ ਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਛੱਡ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ।ਇਸ ਮੌਕੇ ਬਲਦੇਵ ਸਿੰਘ ਚੋਰਵਾਲਾ ਭਾਜਪਾ ਐਸੀ ਮੋਰਚਾ ਸਟੇਟ ਸਪੋਕਸਪਰਸਨ, ਅਵਤਾਰ ਸਿੰਘ ਠੇਕੇਦਾਰ ਹਾਜ਼ਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *