ਡੀਐਨਟੀ ਸਮਾਜ ਸੰਮੇਲਨ ਦੀ ਤਿਆਰੀ ਵਜੋਂ ਨੁੱਕੜ ਮੀਟਿੰਗ ਆਯੋਜਿਤ; ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ

Spread the love
ਤਪਾ ਮੰਡੀ, 31 ਜੁਲਾਈ (ਗੋਲਡੀ ਵਿਆਸ): ਅਖਿਲ ਭਾਰਤੀਯ ਸਮਸਤ ਡੀਐਨਟੀ ਸਮਾਜ ਸੰਗਠਨ ਵੱਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ DNT ਸਮਾਜ ਸੰਮੇਲਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪਿੰਡ ਤਾਜੋਕੇ ਵਿਖੇ ਬਲਵੀਰ ਸਿੰਘ ਵਲਜੋਤ ਦੇ ਘਰ ਇੱਕ ਵਿਸ਼ੇਸ਼ ਨੁੱਕੜ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਹੰਸ ਰਾਜ ਜੀ ਚੀਮਾ ਨੇ ਦੱਸਿਆ ਕਿ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਸਾਦਿਕ (ਜ਼ਿਲ੍ਹਾ ਫ਼ਰੀਦਕੋਟ) ਵਿਖੇ ਪਹੁੰਚ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਸੰਮੇਲਨ ਸਮਾਜ ਦੀਆਂ ਮੰਗਾਂ ਅਤੇ ਇੱਕਜੁੱਟਤਾ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਤ ਹੀ ਅਹਿਮ ਪਲੇਟਫਾਰਮ ਸਾਬਤ ਹੋਵੇਗਾ।ਇਸ ਮੌਕੇ ਧਿਆਨ ਚੰਦ ਟੱਲੇਵਾਲ, ਗੁਰਸੇਵਕ ਰਾਮ ਭਗਤਪੁਰਾ ਅਤੇ ਡਾਕਟਰ ਬਲਵਿੰਦਰ ਸਿੰਘ ਉੱਗੋਕੇ ਨੇ ਸਮੁੱਚੇ ਸਮਾਜ ਅਤੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਸੰਮੇਲਨ ਦੀ ਸ਼ੋਭਾ ਵਧਾਉਣ ਅਤੇ ਭਾਈਚਾਰਕ ਏਕਤਾ ਦਾ ਸਬੂਤ ਦੇਣ।ਸੰਮੇਲਨ ਦਾ ਵੇਰਵਾ:ਮਿਤੀ: 2 ਅਗਸਤ 2026 (ਦਿਨ: ਐਤਵਾਰ)ਸਮਾਂ: ਸਵੇਰੇ 11:00 ਵਜੇ ਸਥਾਨ: ਮੌਗਾ ਪੈਲੇਸ, ਸਾਦਿਕ (ਜ਼ਿਲ੍ਹਾ ਫ਼ਰੀਦਕੋਟ) ਇਸ ਸਮੇਂ ਮੀਟਿੰਗ ਵਿੱਚ ਗੁਰਤੇਜ ਸਿੰਘ ਪੰਚ ਬਿੱਟੂ ਸਿੰਘ ਗੁਰਜੰਟ ਸਿੰਘ ਜਸਵੀਰ ਸਿੰਘ ਮਨਪ੍ਰੀਤ ਸਿੰਘ ਮਾਣਕ ਰਾਮ ਵਿੱਕੀ ਰਾਮ ਨਿਰਮਲ ਰਾਮ ਵਕੀਲ ਰਾਮ ਕਾਕੂ ਰਾਮ ਬਲਵੀਰ ਸਿੰਘ ਵਲਜੋਤ ਸੁਖਚੈਨ ਸਿੰਘ ਪਾਲ ਰਤਨ ਦਲੀਪ ਜਗਜੀਤ ਸਿੰਘ ਚਾਨਣ ਰਾਮ ਪੰਚ ਬਲਵੀਰ ਵਲਜੋਤ ਗੁਰਚਰਨ ਰਾਮ ਸੁੱਖਾ ਪ੍ਰਦੀਪ ਸਿੰਘ ਮਨਦੀਪ ਸਿੰਘ ਅਮਰੀਕ ਰਾਮ ਰੂਪ ਰਾਮ ਮਾਣਕ ਰਾਮ ਅਮਨਦੀਪ ਰਾਮ ਬੀਰਾ ਰਾਮ ਗੁਰਪ੍ਰੀਤ ਰਾਮ ਸੋਨੂ ਗੋਬਿੰਦ ਰਾਮ ਬਿੰਦਰ ਰਾਮ ਬਸੰਤ ਰਾਮ ਦੀਪਾ ਰਾਮ, ਸੁੱਖਾ ਸਟੂਡੀਓ ਸੁਖਵਿੰਦਰ ਰਾਮ ਮੱਲ ਰਾਮ ਮਹਿੰਦਰ ਰਾਮ ਗੁਰਦੇਵ ਰਾਮ ਆਦਿ ਨੌਜਵਾਨ ਭਰਵਾਂ ਹੁੰਗਾਰਾ ਦਿੱਤਾl
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *