ਡੀ.ਪੀ.ਐਸ.ਜੇ.ਐਮ. ਮਾਛੀਵਾੜਾ ‘ਚ “ਲਿਟਲ ਸ਼ੈੱਫਸ ਐਂਡ ਮਾਮਸ ਫਾਇਰਲੈੱਸ ਕੁਕਿੰਗ ਮੁਕਾਬਲਾ” ਕਰਵਾਇਆ

Spread the love
ਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ) ਦਿੱਲੀ ਪਬਲਿਕ ਸਕੂਲ ਜੂਨੀਅਰ ਮਾਛੀਵਾੜਾ (ਡੀ.ਪੀ.ਐਸ.ਜੇ.ਐਮ.) ‘ਚ ਅੱਜ ਇੱਕ ਵਿਲੱਖਣ ਅਤੇ ਰੰਗਾਰੰਗ “ਲਿਟਲ ਸ਼ੈੱਫਸ ਐਂਡ ਮਾਮਸ ਫਾਇਰਲੈੱਸ ਕੁਕਿੰਗ ਮੁਕਾਬਲੇ” ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ‘ਚ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਜੋੜੀ ਬਣਾ ਕੇ ਹਿੱਸਾ ਲਿਆ ਅਤੇ ਆਪਣੇ ਰਸੋਈ ਹੁਨਰ ਦਾ ਜਲਵਾ ਬਿਖੇਰਿਆ।ਸਕੂਲ ਪ੍ਰਬੰਧਨ ਦਾ ਮੁੱਖ ਮੰਤਵ ਛੋਟੀ ਉਮਰ ਤੋਂ ਹੀ ਬੱਚਿਆਂ ‘ਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੀ ਰਚਨਾਤਮਕਤਾ ਨੂੰ ਨਿਖਾਰਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਸੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਰਾਹੀਂ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਗਿਆ।ਮੁਕਾਬਲੇ ਦੌਰਾਨ ਹਰੇਕ ਮਾਂ-ਬੱਚੇ ਦੀ ਜੋੜੀ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਭਾਗੀਦਾਰਾਂ ਨੇ ਅੱਗ ਦੀ ਵਰਤੋਂ ਕੀਤੇ ਬਿਨਾਂ ਸਧਾਰਨ ਅਤੇ ਆਸਾਨੀ ਨਾਲ ਉਪਲਬਧ ਸਮੱਗਰੀ ਦੀ ਮਦ ਨਾਲ ਕਈ ਤਰ੍ਹਾਂ ਦੇ  ਸੁਆਦੀ ਪਕਵਾਨ ਤਿਆਰ ਕੀਤੇ। ਬੱਚਿਆਂ ਨੇ ਪਲੇਟਾਂ ਦੀ ਸਜਾਵਟ ‘ਚ ਵੀ ਖਾਸ ਰਚਨਾਤਮਕਤਾ ਦਿਖਾਈ। ਜੱਜਾਂ ਦੇ ਪੈਨਲ ਨੇ ਸੁਆਦ, ਪੇਸ਼ਕਾਰੀ, ਸਫਾਈ ਅਤੇ ਰਚਨਾਤਮਕਤਾ ਦੇ ਆਧਾਰ ‘ਤੇ ਪਕਵਾਨਾਂ ਦਾ ਮੁਲਾਂਕਣ ਕੀਤਾ।ਇਸ ਕੜੇ ਮੁਕਾਬਲੇ ਤੋਂ ਬਾਅਦ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਪਹਿਲਾ ਸਥਾਨ ਮੇਹਰ ਕੌਰ ਮਾਂਗਟ ਅਤੇ ਉਨ੍ਹਾਂ ਦੀ ਮਾਤਾ ਜਗਦੀਪ ਕੌਰ,ਦੂਜਾ ਸਥਾਨ  ਦਾਨਿਆ ਅਤੇ ਉਨ੍ਹਾਂ ਦੀ ਮਾਤਾ ਨਿਕਿਤਾ ਆਹੂਜਾ ਅਤੇ ਤੀਜਾ ਸਥਾਨ ਤਨਵਿਕਾ ਕੌਸ਼ਲ ਅਤੇ ਉਨ੍ਹਾਂ ਦੀ ਮਾਤਾ ਰਿਚਾ ਸ਼ਰਮਾ ਹਾਸਿਲ ਕੀਤਾ।ਸਕੂਲ ਪ੍ਰਬੰਧਨ ਨੇ ਸਾਰੇ ਜੇਤੂਆਂ ਨੂੰ ਦਿਲੋਂ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਰਵਾਇਤੀ ਕਲਾਸਰੂਮ ਤੋਂ ਹਟ ਕੇ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਇਸ ਯਾਦਗਾਰੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਿੱਸਾ ਲੈਣ ਵਾਲੀਆਂ ਸਾਰੀਆਂ ਮਾਂ-ਬੱਚੇ ਦੀਆਂ ਜੋੜੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਮੁਕਾਬਲੇ ਦੇ ਅੰਤ ‘ਚ ਸਾਰੇ ਭਾਗੀਦਾਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *