ਤਪਾ  ਢਿੱਲਵਾਂ ਫਾਟਕਾਂ ਦੇ ਬੰਦ ਹੋਣ ਕਾਰਨ ਲੋਕ ਹੋਏ ਲੰਮਾ ਸਮਾਂ ਪਰੇਸ਼ਾਨ,       

Spread the love

ਤਪਾ ਮੰਡੀ 22 ਜੁਲਾਈ( ਗੋਲਡੀ ਵਿਆਸ) ਸਥਾਨਕ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਤੇ ਫੱਸੀਆ ਸਕੂਲਾਂ ਦੀਆਂ ਬੱਸਾਂ, ਰਾਹਗੀਰ ਅਤੇ ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹੋਏ। ਇਸ ਸਬੰਧੀ ਫਾਟਕਾਂ ਤੇ ਖੜੇ ਬੱਚਿਆਂ ਦੇ ਮਾਪਿਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨ ਤੇ ਕੋਈ ਪੱਥਰ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਦੋਵੇਂ ਪਾਸਿਆਂ ਤੇ ਫਾਟਕ ਬੰਦ ਹੋਣ ਕਾਰਨ ਲੋਕਾਂ ਦਾ ਹਜੂਮ ਖੜਾ ਹੋ ਗਿਆ ਉਹਨਾਂ ਦੇ ਬਾਰ ਬਾਰ ਕਿਹਾ ਗਿਆ ਕਿ ਸਕੂਲਾਂ ਵਿੱਚੋਂ ਬੱਚਿਆਂ ਨੂੰ ਲੈ ਕੇ ਆਉਣਾ ਹੈ ਜਿਸ ਲਈ ਕੁਝ ਸਮੇਂ ਲਈ ਫਾਟਕਾਂ ਨੂੰ ਖੋਲ ਦਿੱਤਾ ਜਾਵੇ ਪਰ ਕੰਮ ਕਰ ਰਹੇ ਰੇਲਵੇ ਵਿਭਾਗ ਦੇ ਟਸ ਤੋਂ ਮਸ ਨਹੀਂ ਹੋਏ ,ਰਾਹਗੀਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕੰਮ ਕਰਨ ਲਈ ਕੋਈ ਵੀ ਨੋਟਿਸ ਬੋਰਡ ਨਹੀਂ ਲਗਾਇਆ ਗਿਆ ਅਤੇ ਨਾ ਹੀ ਕੋਈ ਅਨਾਉਂਸਮੈਂਟ ਕਰਾਈ ਗਈ ਕਿ ਢਿੱਲਵਾਂ ਫਾਟਕ ਕਿੰਨੇ ਸਮੇਂ ਲਈ ਬੰਦ ਰਹੇਗਾ ਕੁਝ ਸਮੇਂ ਬਾਅਦ ਇੱਕ ਮਾਲ ਗੱਡੀ ਬੜੀ ਹੀ ਧੀਮੀ ਰਫ਼ਤਾਰ ਨਾਲ ਗੁਜਰਨ ਤੋਂ ਬਾਅਦ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਫਾਟਕਾਂ ਨੂੰ ਫਿਰ ਵੀ ਨਾ ਖੋਲਿਆ ਗਿਆ ਜਿਸ ਕਾਰਨ ਬੱਸਾਂ ਚ ਬੈਠੇ ਬੱਚੇ ਅਤੇ ਅੱਤ ਦੀ ਗਰਮੀ ਵਿੱਚ ਵੱਖ-ਵੱਖ ਵਾਹਨਾਂ ਤੇ ਖੜੇ ਲੋਕ ਕਾਫੀ ਪਰੇਸ਼ਾਨ ਹੁੰਦੇ ਵੇਖੇ ਗਏ ,ਜਦ ਕਾਫੀ ਸਮਾਂ ਫਾਟਕ ਨਾ ਖੋਲਿਆ ਗਿਆ ਤਾਂ ਫਾਟਕਾਂ ਕੋਲ ਖੜੇ ਕੁਝ ਜਣਿਆਂ ਨੇ ਉਹਨਾਂ ਨੂੰ ਫਾਟਕ ਖੋਲਣ ਲਈ ਕਿਹਾ ਤਾਂ ਕਾਫੀ ਸਮੇਂ ਬਾਅਦ ਫ਼ਾਟਕ ਖੋਲਿਆ ਗਿਆ ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਅਤੇ ਸਕੂਲਾਂ ਤੋਂ ਘਰੇ ਲੈ ਕੇ ਗਏ। ਉਥੇ ਖੜੇ ਕੁਝ ਰਾਹਗੀਰਾਂ ਨੇ ਦੱਸਿਆ ਕਿ ਰੇਲ ਗੱਡੀ ਕਾਫੀ ਸਮੇਂ ਬਾਅਦ ਆਉਂਦੀ ਹੈ ਪਰ ਰੇਲਵੇ ਵਿਭਾਗ ਵੱਲੋਂ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਹੀ ਫਾਟਕ ਬੰਦ ਕਰਕੇ ਖੱਜਲ ਖੁਆਰ ਕੀਤਾ ਜਾਂਦਾ ਹੈ ਜੋ ਕਿ ਸਾਰਾ ਸਾਰਾ ਲੋਕਾਂ ਨਾਲ ਬੇਇਨਸਾਫੀ ਹੈ ਕਿਉਂਕਿ ਜਾਮ ਵਿੱਚ  ਬਜ਼ੁਰਗ ਵੀ ਖੜ੍ਹੇ ਸਨ ਜੋ ਕਿ ਹਸਪਤਾਲ ਅੰਦਰੋਂ ਦਵਾਈ ਲੈ ਕੇ ਘਰ ਨੂੰ ਜਾਣ ਲਈ ਪਰੇਸ਼ਾਨ ਹੋ ਰਹੇ ਸਨ । ਇਸ ਸਬੰਧੀ ਜਦੋਂ ਰੇਲਵੇ ਵਿਭਾਗ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।

  • Related Posts

    ਪੇਪਰ ਲੀਕ ਮਾਮਲੇ ‘ਚ ਅੱਜ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕੇਗੀ ਕਾਂਗਰਸ

    Spread the love

    Spread the loveਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਿੱਖੇ ਪ੍ਰਦਰਸ਼ਨਾਂ…

    ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

    Spread the love

    Spread the loveਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ…

    Leave a Reply

    Your email address will not be published. Required fields are marked *