ਤੀਆਂ ਦੇ ਰੰਗਾਂ ਨਾਲ ਮਹਿਕੇਗਾ ਫ਼ਰੀਦਕੋਟ : ਸੱਚਰ  ‘ਰੰਗੀਲੇ ਤੀਆਂ 2026’ ਰਾਹੀਂ ਪੰਜਾਬੀ ਵਿਰਸੇ ਨੂੰ ਮਿਲੇਗੀ ਨਵੀਂ ਉਡਾ

Spread the love
ਫ਼ਰੀਦਕੋਟ, 21 ਜੁਲਾਈ (ਮਨਜੀਤ ਸਿੰਘ ਢੱਲਾ):=ਪੰਜਾਬੀ ਸੱਭਿਆਚਾਰ, ਲੋਕ-ਵਿਰਸੇ ਅਤੇ ਰਵਾਇਤਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਅਰਸ਼ ਸੱਚਰ ਦੀ ਅਗਵਾਈ ਹੇਠ 1 ਅਗਸਤ ਨੂੰ ਹੋਟਲ ਸ਼ਾਹੀ ਹਵੇਲੀ, ਕੋਟਕਪੂਰਾ ਰੋਡ, ਫ਼ਰੀਦਕੋਟ ਵਿਖੇ “ਰੰਗੀਲੇ ਤੀਆਂ 2026” ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਇਹ ਸਮਾਗਮ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ।ਅਰਸ਼ ਸੱਚਰ ਨੇ ਦੱਸਿਆ ਕਿ ਸਮਾਗਮ ਦੌਰਾਨ ਮਹਿਲਾਵਾਂ ਲਈ ਰਵਾਇਤੀ ਗਿੱਧਾ, ਬੋਲੀਆਂ, ਲੋਕ ਨਾਚ, ਤੰਬੋਲਾ, ਮਨੋਰੰਜਕ ਖੇਡਾਂ, ਸੋਲੋ ਪਰਫਾਰਮੈਂਸ, ਓਪਨ ਡੀਜੇ, ਟ੍ਰੈਡੀਸ਼ਨਲ ਫੋਟੋਬੂਥ ਅਤੇ ਫੋਟੋਸ਼ੂਟ ਵਰਗੀਆਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਭਾਗ ਲੈਣ ਵਾਲੀਆਂ ਮਹਿਲਾਵਾਂ ਲਈ ਤੀਆਂ ਦੇ ਵਿਸ਼ੇਸ਼ ਟਾਈਟਲ ਅਤੇ ਆਕਰਸ਼ਕ ਤੋਹਫ਼ਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ ਅਤੇ ਫ਼ਰੀਦਕੋਟ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਸਮੂਹ ਭੈਣਾਂ, ਧੀਆਂ ਅਤੇ ਮਹਿਲਾਵਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਗਿੱਧਾ, ਬੋਲੀਆਂ ਜਾਂ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਭਾਗ ਲੈਣ ਦੀ ਇੱਛੁਕ ਮਹਿਲਾਵਾਂ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ।aਅਰਸ਼ ਸੱਚਰ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਸਿਰਫ਼ ਮਨੋਰੰਜਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕ-ਵਿਰਸੇ ਨਾਲ ਜੋੜਨਾ ਅਤੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਹ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਵੀ ਨਿਰੰਤਰ ਸਰਗਰਮ ਹਨ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *