ਨਿਹਾਲ ਸਿੰਘ ਵਾਲਾ, 3 ਅਪ੍ਰੈਲ ( ਮਨਪ੍ਰੀਤ ਸਿੰਘ ਮੋਨੂੰ)-ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਲਈ ਜਾਣੇ ਜਾਂਦੇ ਇਲਾਕੇ ਦੇ ਪੁਰਾਣੇ ਨਾਮਵਰ ਸਕੂਲ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਨਵੇਂ ਦਾਖ਼ਲਿਆਂ ਪ੍ਰਤੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਇਹ ਸਕੂਲ ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਸਿੱਖਿਆ ਦੇ ਮਹੱਤਵ ਬਾਰੇ ਜਾਣੂ ਮਾਪੇ ਆਪਣੇ ਬੱਚਿਆਂ ਨੂੰ ਇਸ ਅਦਾਰੇ ਵਿੱਚ ਦਾਖ਼ਲ ਕਰਵਾਕੇ ਮਾਣ ਮਹਿਸੂਸ ਕਰ ਰਹੇ ਹਨ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸਾਡਾ ਮਿਸ਼ਨ ਵਾਜ਼ਬ ਫ਼ੀਸ ਤੇ ਉੱਚ ਪੱਧਰ ਦੀ ਗੁਣਾ ਤੇ ਅਧਾਰਿਤ ਸਿੱਖਿਆ ਦੇਣਾ ਹੈ। ਇਸ ਤੋਂ ਇਲਾਵਾ ਬੱਚਿਆਂ ਅੰਦਰ ਮਾਪਿਆਂ ਦੇ ਸਤਿਕਾਰ ਕਰਨ ਅਤੇ ਆਗਿਆਕਾਰ ਬਣਨ ਵਰਗੇ ਮਾਨਵੀ ਗੁਣਾ ਦਾ ਸੰਚਾਰ ਕੀਤਾ ਜਾਂਦਾ ਹੈ। ਸਮੇਂ ਦੀ ਲੋੜ ਅਨੁਸਾਰ ਬੱਚਿਆਂ ਨੂੰ ਭਵਿੱਖ਼ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਬਣਾਉਣਾ ਹੈ। ਸਕੂਲ ਪ੍ਰਬੰਧਕ ਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਖ਼ੁਲਾਸਾ ਕੀਤਾ ਕਿ ਬਿਆਲ਼ੀ ਸਾਲਾਂ ਤੋਂ ਇਹ ਅਦਾਰਾ ਇਲਾਕੇ ਦੇ ਲੋਕਾਂ ਦੀ ਸਿੱਖਿਆ ਦੇ ਖ਼ੇਤਰ ਵਿੱਚ ਵੱਡੀ ਸੇਵਾ ਕਰ ਰਿਹਾ ਹੈ। ਚੰਗੇ ਨਤੀਜਿਆਂ ਸਦਕਾ ਇਸ ਅਦਾਰੇ ਤੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਹਜ਼ਾਰਾਂ ਬੱਚੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟ ਰਹੇ ਹਨ। ਵਾਈਸ ਪ੍ਰਿੰਸੀਪਲ ਮੀਨਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕ੍ਰਿਆਵਾਂ ਤੇ ਅਧਾਰਿਤ ਸਿੱਖਿਆ ਦੇਣ ਸਦਕਾ ਇਹ ਅਦਾਰਾ ਆਏ ਦਿਨ ਵੱਡੀਆਂ ਪੁਲਾਘਾਂ ਪੁੱਟ ਰਿਹਾ ਹੈ। ਉਨ੍ਹਾਂ ਨੇ ਇਸ ਅਦਾਰੇ ‘ਚ ਭਰੋਸਾ ਪ੍ਰਗਟ ਕਰਨ ਤੇ ਦੂਰਅੰਦੇਸ਼ ਮਾਪਿਆਂ ਦਾ ਧੰਨਵਾਦ ਕੀਤਾ







