ਦਿੱਲੀ ਸਿੱਖ ਕਲਤੇਆਮ ਦੇ ਪੀੜ੍ਹਤਾਂ ਨੂੰ ਵੀ ਪੰਜਾਬ ਹਿਤੈਸ਼ੀ ਪਾਰਟੀਆਂ ਵੱਲੋਂ ਟਿਕਟ ਦੇਣੀ ਚਾਹੀਦੀ ਐ- ਭਾਟੀਆਂ -ਟਿਕਟ ਮਿਲੀ ਤਾਂ ਓਹ ਲੜਨਗੇ ਰਾਜਾ ਵੜਿੰਗ ਖਿਲਾਫ਼ ਚੋਣ

Spread the love
ਨਿਊ ਚੰਡੀਗੜ੍ਹ, 13 ਸਤੰਬਰ (ਬਜੀਦਪੁਰ) – ਦਿੱਲੀ ਸਿੱਖ ਕਲਤੇਆਮ ਦੇ ਪੀੜ੍ਹਤਾਂ ਨੂੰ ਵੀ ਪੰਜਾਬ ਹਿਤੈਸ਼ੀ ਪਾਰਟੀਆਂ ਵੱਲੋਂ ਟਿਕਟ ਦੇਣੀ ਚਾਹੀਦੀ ਹੈ। ਇਸ ਦੌਰਾਨ ਜੇਕਰ ਅਕਾਲੀ ਦਲ (ਅ) ਇਸ ਕੋਟੇ ਤਹਿਤ ਇੱਕ ਸੀਟ ਵੀ ਰੱਖਦਾ ਹੈ ਤਾਂ ਓਹ ਖੁਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ਼ ਚੋਣ ਲੜਨ ਲਈ ਤਿਆਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਕਤਲੇਆਮ ’84 ਦੇ ਪੀੜ੍ਹਤਾਂ ਲਈ ਲੰਮੇਂ ਸਮੇਂ ਤੋਂ ਲੜਾਈ ਲੜਨ ਵਾਲੇ ਆਗੂ ਸੁਖਵਿੰਦਰ ਸਿੰਘ ਭਾਟੀਆ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਦਿੱਲੀ ਕਤਲੇਆਮ ਦੇ ਪੀੜ੍ਹਤ ਸੈਂਕੜੇ ਪਰਿਵਾਰ ਇਸ ਸਮੇਂ ਪੰਜਾਬ ਵਿੱਚ ਰਹਿ ਰਹੇ ਹਨ ਪਰ ਕਦੇ ਵੀ ਕਿਸੇ ਪਾਰਟੀ ਨੇ ਉਨ੍ਹਾਂ ਲਈ ਨਹੀਂ ਸੋਚਿਆ ਅਤੇ ਅਸੀਂ ਵੀ ਹੁਣ ਤੱਕ ਬਣੀਆਂ ਸਰਕਾਰਾਂ ਅਤੇ ਮੰਤਰੀਆਂ ਤੋਂ ਆਪਣੇ ਬੀਤੇ ਦੇ ਇਨਸਾਫ਼ ਦੀ ਆਸ ਰੱਖਦੇ ਰਹੇ ਹਾ ਪਰ ਸ. ਸਿਮਰਨਜੀਤ ਸਿੰਘ ਮਾਨ ਤੋਂ ਬਿਨ੍ਹਾਂ ਸਾਡੇ ਦੁੱਖ ਦੀ ਕਦੇ ਕਿਸੇ ਨੇ ਗੱਲ ਨਹੀਂ ਕੀਤੀ। ਇਸ ਲਈ ਹੁਣ ਅਸੀਂ ਆਪ ਖੁਦ ਲੜਕੇ ਵਿਧਾਨ ਸਭਾ ਵਿੱਚ ਆਪਣੇ ਦੁੱਖ ਦੀ ਗੱਲ ਕਰ ਸਕਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸਮੂਹ ਪਾਰਟੀਆਂ ਮਿਲਕੇ ਇਨ੍ਹਾਂ ਪੀੜ੍ਹਤਾਂ ਲਈ 2 ਸੀਟਾਂ ਜ਼ਰੂਰ ਛੱਡਣ। ਇਸ ਬਾਰੇ ਉਨਾਂ ਅਕਾਲੀ ਦਲ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਓਹ ਚਾਹੁਣ ਤਾਂ ਮੈਂ ਖੁਦ ਸਿੱਖ ਕਤਲੇਆਮ ਦੇ ਦੋਸ਼ੀ ਕਮਲ ਨਾਥ ਨੂੰ ਬੇਦੋਸ਼ਾਂ ਦੱਸਣ ਵਾਲੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਚੋਣ ਲੜਾਂਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *