ਦੰਦੂਪੁਰ ਸਕੂਲ ਵਿਖੇ ਮੈਗਾ ਪੀਟੀਐਮ,ਐਫ.ਐਲ.ਐਨ. ਮੇਲੇ  ਅਤੇ ਗ੍ਰੇਜੂਏਸ਼ਨ ਸੈਰੇਮਨੀ  ਦਾ ਆਯੋਜਨ

Spread the love
 ਕਪੂਰਥਲਾ, 29 ਮਾਰਚ (ਕੌੜਾ )-  ਜਿਲਾ ਸਿੱਖਿਆ ਅਫਸਰ ਸ੍ਰੀਮਤੀ ਮਮਤਾ ਬਜਾਜ ਉਪ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਬਲਵਿੰਦਰ ਸਿੰਘ ਬੱਟੂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਕਮਲਜੀਤ   ਦੀ ਯੋਗ ਅਗਵਾਈ ਵਿੱਚ ਅਤੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ,ਬਲਾਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ  ਅਗਵਾਈ ਹੈੱਡ ਟੀਚਰ ਸੁਖਵਿੰਦਰ ਸਿੰਘ  ਦੀ ਦੇਖ ਰੇਖ ਵਿਚ  ਸਰਕਾਰੀ ਐਲੀਮੈਂਟਰੀ ਸਕੂਲ ਦੰਦੂਪੁਰ ਵਿਖੇ ਮੈਗਾ ਪੀਟੀਐਮ,ਐਫ.ਐਲ.ਐਨ. ਮੇਲੇ  ਅਤੇ ਗ੍ਰੇਜੂਏਸ਼ਨ ਸੈਰੇਮਨੀ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ।,ਜਿਸ ਤਹਿਤ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰੋਗਰਾਮ ਵਿੱਚ ਮਾਪਿਆਂ,ਐਸ.ਐਮ.ਸੀ. ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਸ੍ਰੀਮਤੀ ਜਸਪ੍ਰੀਤ ਕੌਰ  ਦੁਆਰਾ ਮਾਪਿਆਂ ਨੂੰ ਵਿਦਿਆਰਥੀਆਂ ਦੀ ਪ੍ਰਗਤੀ,ਚੰਗੀ ਸਿਹਤ, ਟੀਕਾਕਰਨ ਅਤੇ ਵੱਧ ਤੋਂ ਵੱਧ ਦਾਖਲੇ ਲਈ ਸੰਬੋਧਤ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਸਮੂਹ ਅਧਿਆਪਕਾਂ ਦੁਆਰਾ ਬਹੁਤ ਉਤਸ਼ਾਹ ਨਾਲ ਮਾਪਿਆਂ ਦਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਗੱਲਬਾਤ ਕੀਤੀ ਗਈ। ਅਧਿਆਪਕ  ਮਨਜਿੰਦਰ ਸਿੰਘ,ਪਵਨਦੀਪ ਕੌਰ,ਆਦਿ ਸਕੂਲ ਪ੍ਰੋਗਰਾਮ ਨੂੰ ਵਧੀਆ ਬਣਾਉਣ ਲਈ ਵੱਖ ਵੱਖ ਅਤੇ ਦਿਲ ਨੂੰ ਛੂਹ ਜਾਣ ਵਾਲੀ ਸਜਾਵਟ ਕੀਤੀ।ਜਿਸ ਨਾਲ ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਹੋਇਆ।ਇਸ ਮੌਕੇ ਤੇ ਚੇਅਰਮੈਨ ਬਿਸ਼ੰਬਰ ਸਿੰਘ,ਸਰਪੰਚ ਜੋਗਿੰਦਰ ਸਿੰਘ,ਰਜਿੰਦਰ ਸਿੰਘ ਪੰਚ,ਬਲਵਿੰਦਰ ਕੌਰ ਆਂਗਨਵਾੜੀ,ਸੰਦੀਪ ਕੁਮਾਰੀ,ਗੁਰਪ੍ਰੀਤ ਕੌਰ,ਬਿਪਤਾ ਰਾਣੀ,ਪਵਨਪ੍ਰੀਤ ਕੌਰ,ਪ੍ਰੀਆ ਸਹੋਤਾ, ਰੇਖਾ,ਸਰਬਜੀਤ ਕੌਰ ਆਦਿ ਹਾਜ਼ਰ ਸਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *