ਨਵਾਂ ਸੈਂਡ ਬਣਾਉਣ ਨੂੰ ਲੈਕੇ ਗਊਸਾਲਾ ਕਮੇਟੀ ਅਤੇ ਗਊ ਸੇਵਕਾਂ ਦੀ ਹੋਈ ਮੀਟਿੰਗ , ਨਗਰ ਕੌਂਸਲ ਅਤੇ ਰਾਮਬਾਗ ਕਮੇਟੀ ਦੇ ਪ੍ਰਧਾਨ ਨੇ ਕੀਤੀ ਸ਼ਮੂਲੀਅਤ

Spread the love
ਤਪਾ ਮੰਡੀ 4 ਸਤੰਬਰ (ਗੋਲਡੀ ਵਿਆਸ)-ਸਥਾਨਕ ਸੰਤ ਬਾਬਾ ਇੰਦਰ ਦਾਸ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਇੱਕ ਮੀਟਿੰਗ ਨਵਾਂ ਸੈਂਡ ਬਣਾਉਣ ਦੇ ਸਬੰਧ ਵਿੱਚ ਹੋਈ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ ਰਾਮਬਾਗ ਕਮੇਟੀ ਦੇ ਸਮਾਜ ਸੇਵੀ ਪ੍ਰਧਾਨ ਹੇਮਰਾਜ ਸੰਟੀ  ਮੌੜ ਵੱਲੋਂ  ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ੍ਰੀ ਰਾਧਾ ਕ੍ਰਿਸ਼ਨ ਦੇ ਨਾਮ ਤੇ ਨਵਾਂ ਸੈਡ ਬਣਾਉਣ ਨੂੰ ਲੈਕੇ ਗਊ ਸੇਵਕਾਂ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਗਊਆ ਦੇ ਖਟਨ ਲਈ ਜੋ ਫਰਸ ਬਣਾਇਆ ਗਿਆ ਸੀ ਉਹ ਕਾਫੀ ਨੀਵਾਂ ਹੋ ਗਿਆ ਹੈ ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਫਰਸ਼ ਛੱਪੜ ਦਾ ਰੂਪ ਧਾਰਨ ਕਰ ਗਿਆ ਸੀ ਜਿਸ ਦੌਰਾਨ ਗਊਆ ਅਤੇ ਗਊ ਸੇਵਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮੀਹਾਂ ਕਾਰਨ  ਸੈਂਡ ਦੀਆਂ ਕੰਧਾਂ ਬੈਠ ਗਈਆਂ ਹਨ ਅਤੇ ਤਰੇੜਾਂ ਵੀ ਆ ਗਈਆਂ ਇਹ ਸਮੱਸਿਆਵਾਂ ਨੂੰ ਲੈ ਕੇ ਨਵਾਂ ਸੈਡ ਬਣਾਉਣ ਲਈ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਦੇ ਦਾਨੀ ਸੱਜਣਾਂ  ਨੂੰ ਅਪੀਲ ਕੀਤੀ ਹੈ ਕਿ ਉਹ ਸੈਡ ਅਤੇ ਫਰਸ਼ ਨੂੰ ਉੱਚਾ ਚੁੱਕਣ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ।ਇਸ ਮੌਕੇ ਕੇਸਪਾਲ ਗੋਇਲ, ਪ੍ਰੇਮ ਕੁਮਾਰ , ਮਨੀਸ਼ ਬਾਂਸਲ , ਮਦਨ ਲਾਲ , ਭੂਸ਼ਨ ਘੜੈਲਾ, ਰਿਚੀ ਭੱਟਾਂ,ਹੈਰੀ ਘੜੈਲਾ, ਕਾਲਾ ਮਹਿਤਾ, ਸ਼ੰਭੂ ਰਾਮ,  ਨਰਿੰਦਰ ਕੁਮਾਰ ਗਾਂਧੀ, ਮਨੌਜ ਕੁਮਾਰ ,ਮੰਗੂ ਮੌੜ, ਨਿਤਿਨ ਕੁਮਾਰ, ਬਿੱਟੂ ਢਿੱਲਵਾਂ, ਹਰੀਸ਼ ਕੁਮਾਰ , ਬੰਟੀ ਮੌੜ, ਭੂਸ਼ਨ ਕੁਮਾਰ  ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਗਊ ਭਗਤ ਹਾਜ਼ਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *