ਨਿਊ ਚੰਡੀਗੜ੍ਹ ‘ਚ ਧੂਮਧਾਮ ਨਾਲ ਮਨਾਇਆ ਤੀਜ਼ ਦਾ ਤਿਉਹਾਰ,  ਮੁਟਿਆਰਾਂ ਨੇ ਗਿੱਧੇ-ਬੋਲੀਆਂ ਨਾਲ ਵਿਖਾਈ ਪੰਜਾਬੀ ਵਿਰਾਸਤ

Spread the love
ਕੁਰਾਲੀ 17 ਅਗਸਤ (ਜਗਦੇਵ ਸਿੰਘ )ਸਾਵਣ ਦੇ ਮਹੀਨੇ ਨਾਲ ਜੁੜਿਆ ਪੰਜਾਬੀ ਸੱਭਿਆਚਾਰ ਦਾ ਪ੍ਰਸਿੱਧ ਤਿਉਹਾਰ ਤੀਜ ਮੁੱਲਾਂਪੁਰ ਗਰੀਬਦਾਸ ਸਥਿਤ ਫਲੋਰਾ ਰੈਸਟੋਰੈਂਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਨਿਊ ਚੰਡੀਗੜ੍ਹ ਦੀਆਂ ਮੁਟਿਆਰਾਂ ਵੱਲੋਂ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬ ਦੀ ਰੰਗੀਨ ਵਿਰਾਸਤ ਦੀ ਝਲਕ ਵੇਖਣ ਨੂੰ ਮਿਲੀ।ਇਸ ਮੌਕੇ ਕੁੜੀਆਂ ਨੇ ਰੰਗ-ਬਰੰਗੇ ਪੰਜਾਬੀ ਸੂਟ ਪਾ ਕੇ ਪੰਜਾਬੀ ਬੋਲੀਆਂ, ਲੋਕ ਗੀਤ ਅਤੇ ਰਵਾਇਤੀ ਗਿੱਧੇ ਨਾਲ ਸਮਾਂ ਬੰਨ੍ਹ ਦਿੱਤਾ। ਪ੍ਰੋਗਰਾਮ ‘ਚ ਪੱਖੀਆਂ, ਮੈਦਾਨੀਆਂ, ਚਰਖਿਆਂ ਅਤੇ ਡੋਰੀਆਂ ਰਾਹੀਂ ਪੁਰਾਣੇ ਪੰਜਾਬੀ ਪਿੰਡਾਂ ਵਾਲੇ ਕਲਚਰ ਨੂੰ ਵੀ ਜੀਵੰਤ ਕੀਤਾ ਗਿਆ। ਔਰਤਾਂ ਨੇ ਵੱਖ-ਵੱਖ ਰਵਾਇਤੀ ਖੇਡਾਂ ‘ਚ ਵੀ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਜਾਣਕਾਰੀ ਦਿੰਦਿਆਂ  ਪੂਜਾ ਰਾਣੀ ਨੇ ਦੱਸਿਆ ਕਿ ਇਹ ਤਿਉਹਾਰ ਉਨ੍ਹਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਜ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਹੈ। “ਅੱਜ ਦੇ ਸਮੇਂ ‘ਚ ਜਦੋਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ, ਅਜਿਹੇ ਸਮਾਗਮਾਂ ਰਾਹੀਂ ਅਸੀਂ ਆਪਣੀ ਪੰਜਾਬੀ ਪਛਾਣ, ਬੋਲੀ ਅਤੇ ਰੀਤਾਂ ਨੂੰ ਜਿਉਂਦਾ ਰੱਖਣ ਦਾ ਯਤਨ ਕਰਦੇ ਹਾਂ। ਹਰ ਸਾਲ ਅਸੀਂ ਪੰਜਾਬ ਦੇ ਵਿਰਸੇ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਦੇ ਹਾਂ ਤਾਂ ਜੋ ਧੀਆਂ-ਕੁੜੀਆਂ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਰਹਿਣ”।ਤੀਜ ਦੇ ਮੌਕੇ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ‘ਚ ਰੰਗਿਆ ਨਜ਼ਰ ਆਇਆ। ਗਿੱਧੇ ਦੀਆਂ ਧਮਾਲਾਂ, ਬੋਲੀਆਂ ਦੀ ਗੂੰਜ ਅਤੇ ਔਰਤਾਂ ਦੇ ਹਾਸੇ-ਠੱਠੇ ਨੇ ਪ੍ਰੋਗਰਾਮ ‘ਚ ਚਾਰ ਚੰਨ ਲਾ ਦਿੱਤੇ। ਹਾਜ਼ਰ ਔਰਤਾਂ ਨੇ ਕਿਹਾ ਕਿ ਅਜਿਹੇ ਤਿਉਹਾਰ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹਨ, ਸਗੋਂ ਸਮਾਜ ਨੂੰ ਇਕੱਠਾ ਕਰਨ ਅਤੇ ਸੱਭਿਆਚਾਰ ਨੂੰ ਅੱਗੇ ਲਿਜਾਣ ਦਾ ਮਾਧਿਅਮ ਵੀ ਹਨ। ਇਸ ਮੌਕੇ ਪੂਜਾ ਰਾਣੀ, ਨੀਰਾ, ਸੋਨੀਆ ,ਅਤੇ ਹੋਰ ਮੁਟਿਆਰਾ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *