ਕੁਰਾਲੀ 19 ਜੁਲਾਈ (ਜਗਦੇਵ ਸਿੰਘ )ਹਲਕਾ ਖਰੜ ਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ਼ ਜੋੜਨ ਦਾ ਬੀੜਾ ਚੁੱਕਣ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਮਸ਼ਹੂਰ ਪਿੰਡ ਬਡਾਲਾ ਦੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਵੈਲਫ਼ੇਅਰ ਕਲੱਬ ਦੇ ਨੌਜਵਾਨਾਂ ਨੂੰ ਕ੍ਰਿਕਟ ਦੀ ਕਿਟ ਭੇਂਟ ਕੀਤੀ ਗਈ । ਖੇਡਾਂ ਅਤੇ ਗਰਾਊਂਡ ਚ ਜੀਅ ਜਾਨ ਲਾਕੇ ਖੇਡਣ ਵਾਲ਼ੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਨੀਪਾਲ ਨੇ ਕਿਹਾ ਕਿ ਇਸ ਹਲਕੇ ਦੇ ਹਰੇਕ ਪਿੰਡ ਜਾਕੇ ਖੇਡਾਂ ਦੀ ਰੁਚੀ ਪੈਦਾ ਕਰਨ ਦਾ ਜੋ ਤਹੱਇਆ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਹਰ ਪਿੰਡ ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਾਂਗਾ। ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਮਾਵੀ,ਦਲਜੀਤ ਸਿੰਘ ਬੱਬਲੂ, ਕੁਲਵਿੰਦਰ ਸਿੰਘ ਕਿੰਦਾ,ਹਰਵਿੰਦਰ ਸਿੰਘ ਟੋਨੀ, ਗੁਰਜੰਟ ਸਿੰਘ, ਮਨਿੰਦਰ ਸਿੰਘ, ਪ੍ਰਦੀਪ ਸਿੰਘ,ਪ੍ਰਮੋਦ ਸਿੰਘ, ਨਿਤੇਸ਼, ਸ਼ਿਵਮ,ਰੋਹਿਤ ਅਤੇ ਮੌਜੂਦ ਅਨੇਕਾਂ ਨੌਜਵਾਨ ਖਿਡਾਰੀਆਂ ਨੇ ਯਕ਼ੀਨ ਦਵਾਇਆ ਕਿ ਓਹ ਖੇਡਾਂ ਰਾਹੀਂ ਮਾਪਿਆਂ ਅਤੇ ਇਲਾਕੇ ਦਾ ਨਾਮ ਉਚਾ ਕਰਨਗੇ। ਇਸ ਮੌਕੇ ਮੌਜੂਦ ਇਲਾਕੇ ਦੇ ਪਤਵੰਤੇ ਪੰਚਾਇਤ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਸਰਦਾਰ ਬੈਨੀਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਜਿਹੇ ਉੱਦਮੀਆਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਹਲਕੇ ਦੇ ਵਿਕਾਸ ਲਈ ਤਤਪਰ ਰਹਾਂਗੇ।ਇਸ ਅਵਸਰ ਤੇ ਸਤਵੰਤ ਸਿੰਘ ਮਾਵੀ,ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਜਗਦੀਸ਼ ਸਿੰਘ ਦੀਸ਼ਾ ਕਾਦੀਮਾਜਰਾ ਆਦਿ ਪਤਵੰਤੇ ਮੌਜੂਦ ਸਨ।