ਪਹਿਲੇ ਨੰਬਰ ਤੇ ਆਉਣ ਦੀ ਦੌੜ ‘ਚ ਐੱਸ. ਡੀ. ਐੱਮ ਬਲਾਚੌਰ ਨੇ ਬੂਥ ਲੈਵਲ ਅਫਸਰਾਂ ਨੂੰ ਕੀਤਾ ਪ੍ਰੇਸ਼ਾਨ  ” ਐੱਸ. ਡੀ.ਐੱਮ.ਦਫ਼ਤਰ ਦਾ ਕਲਰਕ ਬੀ. ਐੱਲ. ਓ. ਨੂੰ ਫੋਨ ਕਰਕੇ ਮਾਰ ਰਿਹਾ ਹੈ ਦਬਕੇ” 

Spread the love
ਬਲਾਚੌਰ 18 ਜੁਲਾਈ (  ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਚ ਵੋਟਾਂ ਦੀ ਗਹਿਰੀ ਸੁਧਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਜਿਸ ਨੂੰ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵਲੋਂ ਵੱਡੀ ਗਿਣਤੀ ‘ਚ ਅਧਿਆਪਕਾਂ ਨੂੰ ਬੀ. ਐੱਲ. ਓ. ਲਗਾਇਆ ਹੋਇਆ ਹੈ। ਅਧਿਆਪਕ 24 ਜੂਨ ਤੋਂ ਸਕੂਲਾਂ ਤੋਂ ਫਾਰਗ ਹੋ ਕੇ ਇਸ ਗਹਿਰੀ ਸੁਧਾਈ ਦੇ ਕੰਮ ਨੂੰ ਦਿਨ ਰਾਤ ਕਰਕੇ ਪੂਰਾ ਕਰਨ ਵਿਚ ਲੱਗੇ ਹੋਏ ਹਨ। ਪਰ ਬਲਾਚੌਰ ਤਹਿਸੀਲ ਵਿਚ ਐੱਸ. ਡੀ. ਐੱਮ. ਵਲੋਂ ਇਸ ਕੰਮ ਨੂੰ ਜਲਦੀ ਪੂਰਾ ਕਰਵਾ ਕੇ ਬਲਾਚੌਰ ਨੂੰ ਪਹਿਲੇ ਨੰਬਰ ‘ਤੇ ਲਿਆਉਣ ਦੇ ਚੱਕਰ ਵਿਚ ਬੀ. ਐੱਲ. ਓ. ਤੇ ਬੇਲੋੜਾ ਦਬਾਅ ਬਣਾ ਕੇ ਫਾਰਮ ਡਿਜੀਟਾਈਜ਼ ਕਰਵਾਏ ਜਾ ਰਹੇ ਹਨ। ਮਾਨਸਿਕ ਤੌਰ ਤੇ ਦਬਾਅ ਝੱਲ ਰਹੇ ਬੂਥ ਲੈਵਲ ਅਫਸਰਾਂ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੇ ਆਪਣੇ ਬੂਥ ਦੇ ਕੰਮ ਲਗਭਗ ਪੂਰਾ ਕਰਨ ਦੇ ਨੇੜੇ ਪੁੱਜ ਚੁੱਕੇ ਹਨ, ਪਰ ਗਰਾਉਂਡ ਲੈਵਲ ਤੇ ਆ ਰਹੀਆਂ ਸਮੱਸਿਆਵਾਂ ਜਿਵੇੰ ਕੁੱਝ ਵੋਟਰਾਂ ਵਲੋਂ ਆਪਣੀਆਂ ਫੋਟੋਆਂ ਨਾਂ ਦੇਣ, ਕੁੱਝ ਵੋਟਰਾਂ ਦਾ ਡਾਟਾ ਨਾਂ ਮਿਲਣ ਜਾਂ ਕੁੱਝ ਵੋਟਰ ਹੋਰ ਕਿੱਤੇ ਰਹਿਣ ਆਦਿ ਕਾਰਨਾਂ ਕਰਕੇ ਅਜੇ ਤੱਕ ਕੰਮ ਸੌ ਫੀਸਦੀ ਪੂਰਾ ਨਹੀਂ ਕਰ ਸਕੇ। ਇਹਨਾਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਵਲੋਂ ਐੱਸ.ਆਈ. ਆਰ ਦੇ ਕੰਮ ਦੀ ਮਿਆਦ 24 ਜੁਲਾਈ ਤੋਂ ਵਧਾ ਕੇ 3 ਅਗਸਤ ਕਰ ਦਿੱਤੀ ਗਈ ਹੈ, ਪਰ ਬਲਾਚੌਰ ਦੇ ਅਧਿਕਾਰੀ ਇਹਨਾਂ ਨਿਰਦੇਸ਼ਾਂ ਨੂੰ ਟਿੱਚ ਜਾਣ ਕੇ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਲਿਆਉਣ ਲਈ ਬੂਥ ਲੈਵਲ ਅਫਸਰਾਂ ਨੂੰ ਤੁਰੰਤ ਕੰਮ ਪੂਰਾ ਕਰਨ ਲਈ ਦਬਾਅ ਬਣਾ ਰਹੇ ਹਨ। ਐੱਸ. ਡੀ. ਐੱਮ. ਦਫ਼ਤਰ ਦਾ ਕਲਰਕ ਜੋ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਸਮਝ ਕੇ ਬੂਥ ਲੈਵਲ ਅਫਸਰਾਂ ਨੂੰ ਫੋਨ ਕਰਕੇ ਬਦਤਮੀਜ਼ੀ ਨਾਲ਼ ਗੱਲ ਕਰਦਾ ਹੈ, ਜਦਕਿ ਬੂਥ ਲੈਵਲ ਅਫਸਰਾਂ ਵਿਚ ਜਿਆਦਾਤਰ ਸਿੱਖਿਆ ਵਿਭਾਗ ਦੇ ਅਧਿਆਪਕ ਸੇਵਾਵਾਂ ਦੇ ਰਹੇ ਹਨ। ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਸਮਝਿਆ ਜਾਂਦਾ ਹੈ ਤੇ ਸਮਾਜ ਵੀ ਅਧਿਆਪਕਾਂ ਦੇ ਅਹੁਦੇ ਨੂੰ ਸਨਮਾਨਯੋਗ ਸਮਝਦੇ ਹਨ ਪਰ ਇੱਕ ਕਲਰਕ ਵਲੋਂ ਆਪਣੀ ਹੋ ਰਹੀ ਬੇਇੱਜਤੀ ਕਾਰਨ ਅਧਿਆਪਕ ਵਰਗ ਵਿਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਤੇ ਐੱਸ. ਆਈ. ਆਰ ਦੇ ਕੰਮ ਦਾ ਵਾਧੂ ਬੋਝ ਨਾਂ ਪਾਇਆ ਜਾਵੇ ਉਹ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਸਮੇਂ ਅੰਦਰ ਆਪਣਾ ਕੰਮ ਪੂਰਾ ਕਰ ਲੈਣਗੇ ਤੇ ਕਲਰਕ ਵਲੋਂ ਕੀਤੀ ਜਾ ਰਹੀ ਬਦਤਮੀਜ਼ੀ ਨੂੰ ਬੰਦ ਕਰਵਾ ਕੇ ਉਸ ਦਾ ਤਬਾਦਲਾ ਕੀਤਾ ਜਾਵੇ। ਜੇਕਰ ਅਜਿਹਾ ਨਾਂ ਕੀਤਾ ਗਿਆ ਤਾਂ ਬੂਥ ਲੈਵਲ ਅਫਸਰਾਂ ਤੇ ਅਧਿਆਪਕਾਂ ਵਲੋਂ ਇਸ ਦੇ ਵਿਰੋਧ ਵਿਚ  ਜਲਦ ਹੀ ਧਰਨਾ ਦਿੱਤਾ ਜਾਵੇਗਾ।ਜਦੋਂ ਇਸ ਸਬੰਧੀ ਕਲਰਕ ਮਨਜਿੰਦਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਮੈਂ ਕਿਸੇ  ਬੀ ਐਲ ਓ ਨੂੰ ਫੋਨ ਤੇ ਕੋਈ ਦਬਕਾ ਨਹੀਂ ਮਾਰਿਆ ਉਨ੍ਹਾਂ ਤੋਂ ਕਾਲ ਰਿਕਾਰਡ ਪਤਾ ਕਰਵਾ ਲਿਆ ਜਾਵੇ | ਜਦੋਂ ਇਸ ਸਬੰਧੀ ਐਸ ਡੀ ਐਮ ਬਲਾਚੌਰ ਸੁਨੀਲ ਫੋਗਾਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੀ ਬੀ ਐਲ ਓ ਤੇ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ |ਫੋਨ ਜਾਂ ਮੈਸਜ ਕਰਕੇ ਰੁਟੀਨ ਅਪਡੇਟ ਲਈ ਜਾ ਰਹੀ ਹੈ ਜੋ ਹੋਲੀ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਕੰਮ ਹੋਲੀ ਕਿਉਂ ਕਰ ਰਹੇ ਹੋ ਕਿਸੇ ਨਾਲ ਕੋਈ ਬਦਤਮੀਜ਼ੀ ਜਾ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ |
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *