ਪਾਵਰਕੌਮ ਅਤੇ ਠੇਕਾ ਮੁਲਾਜਮ ਯੂਨੀਅਨ ਅਤੇ ਕਿਸਾਨ ਜਾਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ ਗਈ

Spread the love
ਜੈਤੋ, 24 ਜੁਲਾਈ (ਹਰਵਿੰਦਰਪਾਲ ਸ਼ਰਮਾ) ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਟੀਐੱਸਯੂ ਭੰਗਲ ਅਤੇ ਮੁਲਾਜ਼ਮ ਯੂਨਾਈਟਿਡ ਓਰਗਨਾਈਜੇਸ਼ਨ ਅਤੇ ਹੋਰ ਭਰਾਤਰੀ ਜੱਥੇਬੰਦੀਆ ਵਲੋ ਮੰਡਲ ਦਫ਼ਤਰ ਕੋਟਕਪੁਰਾ ਅਤੇ ਫ਼ਰੀਦਕੋਟ ਅਤੇ ਓਸ ਅਧੀਨ ਆਉਂਦਿਆ ਵੱਖ ਵੱਖ ਸਬਡਿਵੀਜ਼ਨ ਦਫਤਰਾਂ ਦੇ ਮੁਲਾਜਮਾਂ ਵਲੋ ਸਮੂਹਿਕ ਛੁੱਟੀ ਮਿਤੀ 21 ਤੋ 26 ਜੁਲਾਈ ਦੇ ਸਬੰਧ ਵਿੱਚ ਮੰਡਲ ਦਫ਼ਤਰ ਕੋਟਕਪੂਰਾ ਵਿਖੇ ਅੱਜ ਧਰਨਾ ਅਤੇ ਰੋਸ ਮੁਜ਼ਹਾਰਾ ਅਤੇ ਸਹਿਰ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਸਾਂਝੀ ਏਕਤਾ ਦਾ ਸਬੂਤ ਦਿੱਤਾ ਗਿਆ। ਇਸ ਧਰਨੇ ਵਿਸ਼ ਪਾਵਰਕੌਮ ਅਤੇ ਠੇਕਾ ਮੁਲਾਜਮ ਯੂਨੀਅਨ ਅਤੇ ਕਿਸਾਨ ਜਾਹੇਬੰਦਿਆ ਅਤੇ ਪੈਨਸ਼ਨਰ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ ਗਈ। ਸਟੇਜ ਦੀ ਕਾਰਵਾਈ ਸਾਥੀ ਜਸਕਰਨ ਸਿੰਘ ਪ੍ਰਧਾਨ ਮੰਡਲ ਕੋਟਕਪੂਰਾ ਟੀਐੱਸਯੂ ਭੰਗਲ ਵਲੋ ਸੰਭਾਲੀ ਗਈ। ਇਸ ਧਰਨੇ ਵਿੱਚ ਇਕਬਾਲ ਸਿੰਘ ਟੀਐੱਸਯੂ ਭੰਗਲ, ਸੁਖਮੰਦਰ ਸਿੰਘ, ਬਲਕਰਨ ਸਿੰਘ ਐੱਮ ਯੂ ਓ, ਅਮਨਦੀਪ ਸਿੰਘ ਐੱਮ ਯੂ ਓ, ਬਲਦੇਵ ਕੁਮਾਰ ਟੀਐਸਯੂ, ਅਵਤਾਰ ਸਿੰਘ ਪੈਨਸ਼ਨ ਐਸੋਸੀਏਸ਼ਨ, ਲਵਿਸ਼ ਸਿੰਗਲਾ ਐੱਮਐੱਸਯੂ, ਸੁਰਿੰਦਰ ਸਿੰਘ ਪੈਨਸ਼ਨ ਐਸੋਸੀਏਸ਼ਨ, ਸ਼ਮਿੰਦਰ ਸਿੰਘ ਸਬ ਅਰਬਨ ਟੀਐਸਯੂ, ਗੁਰਜਿੰਦਰ ਸਿੰਘ ਐੱਮਐੱਸਯੂ, ਦਰਸ਼ਨ ਬਾਵਾ ਪੈਨਸ਼ਨ ਐਸੋਸੀਏਸ਼ਨ, ਰਸ਼ਪਾਲ ਸਿੰਘ ਟੀਐੱਸਯੂ ਸਾਬਕਾ ਸੂਬਾ ਆਗੂ, ਰਾਮਾਂ ਸ਼ਰਮਾ ਪ੍ਰਧਾਨ ਐੱਮਐੱਸਯੂ ਫ਼ਰੀਦਕੋਟ ,ਅਮਰਦੀਪ ਸਿੰਘ ਦੁੱਗਲ ਪੈਨਸ਼ਨ ਐਸੋਸੀਏਸ਼ਨ, ਵਿਕਰਮਜੀਤ ਸਿੰਘ ਸੀਐੱਚਬੀ ਪ੍ਰਧਾਨ, ਕੁਲਦੀਪ ਮੱਤਾ ਜੇ ਈ, ਯਾਦਵਿੰਦਰ ਸਿੰਘ ਟੀਐੱਸਯੂ ਬਰਗਾੜੀ, ਜਸਵਿੰਦਰ ਸਿੰਘ ਸੈਂਟਰਲ ਸਟੋਰ ਕੋਟਕਪੁਰਾ , ਬਲਜਿੰਦਰ ਸਿੰਘ ਕਿਸਾਨ ਆਗੂ, ਹਰਦੇਵ ਸਿੰਘ ਜੇ ਈ, ਆਈ ਟੀ ਆਈ ਐਸੋਸੀਏਸ਼ਨ, ਬਲਵਿੰਦਰ ਸਿੰਘ ਢਿੱਲੋਂ ਸਰਕਲ ਮੀਤ ਪ੍ਰਧਾਨ ਟੀਐਸਯੂ ਭੰਗਲ। ਇਸ ਧਰਨੇ ਵਿੱਚ ਐੱਮਐੱਸਯੂ ਵੱਲੋ ਭੈਣਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਫ਼ਰੀਦਕੋਟ ਤੋ ਵੀ ਸਾਥੀਆ ਨੇ ਸ਼ਮੂਲੀਅਤ ਕੀਤੀ ਗਈ। ਇਸ ਧਰਨੇ ਵਿੱਚ ਬੁਲਾਰੀਆ ਵਲੋ ਸਰਕਾਰ ਦਿਆ ਮੁਲਾਜ਼ਮ ਮਾਰੂ ਨੀਤੀਆ, ਰੇਗੂਲਰ ਭਰਤੀ ਨਾ ਕਰਨ, ਕੱਚੇ ਮੁਲਾਜਮਾਂ ਨੂੰ ਪੱਕਾ ਨਾ ਕਰਨ, ਸਮਾਰਟ ਮੀਟਰ ਲਗਾ ਕਿ ਮੀਟਰ ਰੀਡਰਜ਼ ਅਤੇ ਕੈਸ਼ੀਅਰ ਦੀਆ ਅਸਾਮੀਆ ਖਤਮ ਕਰਨ, ਪਾਵਰਕੌਮ ਦੀਆ ਬੇਸ਼ਕੀਮਤਾ ਜਮੀਨਾਂ ਵੇਚਣ, ਬਿਜਲੀ ਨਿਗਮ ਦੇ ਢਾਂਚੇ ਨੂੰ ਮਜ਼ਬੂਤ ਨਾ ਕਰਨ, ਡੀ ਏ ਦਾ ਮੁੱਦਾ, ਪੇਅ ਸਕੇਲ ਦਾ ਮੁੱਦਾ, ਐੱਨਪੀਐੱਸ, ਨਿੱਜੀਕਰਨ ਦੀਆ ਨੀਤੀਆ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਨਾ ਲਾਗੂ ਕਰਨ ਅਤੇ ਮੁਲਾਜਮਾਂ ਨੂੰ ਆ ਰਹੀਆਂ ਫੀਲਡ ਦੀਆ ਪਰਸ਼ਨੀਆ ਨੂੰ ਦੂਰ ਕਰਨ ਦੀ ਥਾਂ ਮੁਲਾਜਮਾਂ ਨੂੰ ਜਬਰਨ ਮੋਬਾਈਲ ਫੋਨ ਦੇਣੇ ਅਤੇ ਤਾਨਾਸ਼ਾਹ ਰਵਈਏ ਦੀ ਨਖੇਧੀ ਕੀਤੀ ਗਈ। ਇਸ ਧਰਨੇ ਵਿਚ ਵਿਸ਼ੇਸ਼ ਤੋਰ ਦੇ ਸ਼ਾਮਲ ਅਵਤਾਰ ਸਿੰਘ ਜੈਤੋ ਸੂਬਾ ਜਨਰਲ ਸਕੱਤਰ ਐੱਮਐੱਸਯੂ ਅਤੇ ਜਸਵਿੰਦਰ ਸਿੰਘ ਸੂਬਾ ਆਗੂ ਇੰਪਲਾਈਜ਼ ਫੈਡਰੇਸ਼ਨ, ਭਾਣਾ ਸਿੱਧੂ ਸੂਬਾ ਮੀਤ ਪ੍ਰਧਾਨ ਟੀਐਸਯੂ ਨੇ ਵੀ ਸਟੇਜ ਨੂੰ ਸੰਬੋਧਨ ਕਰਦੇ ਹੋਏ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਭਾਣਾ ਸਿੱਧੂ ਸੂਬਾ ਆਗੂ ਵਲੋ ਸਾਰੇ ਸਾਥੀਆ ਦਾ ਸ਼ੁਮੂਲੀਅਤ ਕਰਨ ਤੇ ਧੰਨਵਾਦ ਕੀਤਾ ਗਿਆ ਅਤੇ ਅਗਲੇ ਸੰਘਰਸ਼ ਪ੍ਰੋਗਰਾਮ ਲਈ ਲਾਮਬੰਦ ਹੋਣ ਦੀ ਬੇਨਤੀ ਕੀਤੀ। ਧਰਨੇ ਦੇ ਪ੍ਰੋਗਰਾਮ ਤੋ ਬਾਅਦ ਸਾਰੇ ਜੱਥੇਬੰਦੀਆ ਦੇ ਮੈਂਬਰਾ ਵਲੋ ਕੋਟਕਪੁਰਾ ਮੁਕਤਸਰ ਰੋਡ ਤੇ ਰੈਲੀ ਕੀਤੀ ਗਈ ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *