ਪਿੰਡ ਬਾਹੋ ਸਿਵੀਆਂ ਦੇ ਸਰਪੰਚ ਨੇ ਧੱਕੇ ਨਾਲ ਚੁਕਵਾਇਆ ਆਂਗਣਵਾੜੀ ਸੈਂਟਰ ਦਾ ਸਮਾਨ

Spread the love

ਬਠਿੰਡਾ ਜਿਲੇ ਅਧੀਨ ਪੈਂਦੇ ਪਿੰਡ ਬਾਹੋ ਸਿਵੀਆ ਦਾ ਆਜੀਬੋ  ਗਰੀਬ ਮਾਮਲਾ ਸਾਹਮਣੇ ਆਇਆ ਪਹਿਲੀਆਂ ਪੰਚਾਇਤਾ ਨਾਲੋ ਅਲੱਗ ਦੀ ਬਣੀ ਗ੍ਰਾਮ ਪੰਚਾਇਤ ਜਿਸ ਨੂੰ ਇਹ ਨਹੀ ਪਤਾ ਕਿ ਆਂਗਣਵਾੜੀ ਸੈਂਟਰ ਕੀ ਹੁੰਦਾ ਜਿਸ ਨੂੰ ਇਹ ਨਹੀ ਪਤਾ ਆਂਗਣਵਾੜੀ ਸੈਂਟਰ ਵਿੱਚ ਕੀ ਸੇਵਾਵਾ ਦਿੱਤੀਆ ਜਾਦੀਆਂ ਹਨ ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰਧਾਨ ਸੁਖਵਿੰਦਰ ਕੌਰ ਨੇ ਗੱਲਬਾਤ ਕਰਦਿਆ ਕਿਹਾ ਕਿ ਅਸੀਂ ਇਸ ਆਂਗਣਵਾੜੀ ਦੇ ਸੰਬੰਧ ਵਿੱਚ 9 ਅਪੈਲ ਨੂੰ ਡੀ ਸੀ ਸਾਹਿਬ ਨੂੰ ਮਿਲੇ ੳਨਾ ਨੇ ਭਰੋਸਾ ਦਿੱਤਾ ਕਿ ਅਸੀ  ਕਿਸੇ ਅਫਸਰ ਦੀ ਡਿਊਟੀ  ਲਾੳਦੇ ਹਾ ਇਸ ਤੌ ਪਹਿਲਾ ਡੀਸੀ ਸਾਹਿਬ ਦੀ ਕਾਰਵਾਈ ਕਰਨ ਤੋ ਪਹਿਲਾ 10 ਅਪ੍ਰੈਲ ਨੂੰ ਜਸਕੌਰ ਸਿੰਘ ਨੇ ਚਾਬੀ ਲੈ ਲਈ ਅਤੇ ਹੈਲਪਰ ਵਰਕਰ ਨੂੰ ਚਾਬੀ ਨਹੀ ਦਿੱਤੀ 11 ਅਪ੍ਰੈਲ ਨੂੰ  ਹੈਲਪਰ ਬੰਦ ਗੇਟ ਕੋਲ ਬੈਠ ਕੇ ਡਿਊਟੀ ਨਿਭਾਈ ਅਤੇ ਵਰਕਰ ਸੰਗੀਤਾ ਰਾਣੀ  ਅਸੀ ਬੀਡੀੳ ਸਹਿਬ ਨੂੰ ਮਿਲੇ ੳਨਾ ਨੇ ਪੰਚਾਇਤ ਸੈਕੇਟਰੀ  ਰਮਨਜੀਤ ਕੌਰ ਨੂੰ ਕਿਹਾ ਕਿ ਸਕੂਲ ਵਿੱਚ ਪੂਰਾ ਪ੍ਰਬੰਧ ਨਹੀ ਹੈ ਤਾ 15 /20 ਦਿਨ ਇਨਾ ਨੂੰ ਬੈਠੇ ਰਹਿਣ ਦਿਓ ਪਰ ਪੰਚਾਇਤ ਸੈਕੇਟਰੀ ਆਪਣੇ ਆਹੁਦੇ ਦੀ ਵਰਤੋ ਨਾ ਕਰਦੇ ਗੱਲ ਨੂੰ ਅਣਗੌਲਿਆ ਕਰ ਦਿੱਤਾ ਫਿਰ 12 ਅਪ੍ਰੈਲ ਨੂੰ ਵੀ ਚਾਬੀ ਨਹੀ ਦਿੱਤੀ ਤਾ ਵਰਕਰ ਹੈਲਪਰ ਬੰਦ ਗੇਟ ਕੋਲ ਬੈਠੀਆ ਰਹੀਆ ਸੈਂਟਰ 30 ਸਾਲਾ ਤੋ ਚਲਦਾ ਆ ਰਿਹਾ ਜਿੱਥੇ ਬੱਚਿਆ ਅਤੇ ਗਰਭਵਤੀ ਔਰਤਾ ਦਾ ਟੀਕਾਕਰਨ ਕੀਤਾ ਜਾਦਾ ਹੈ ਇਸਦੇ ਨਾਲ ਹੀ 3/6 ਸਾਲ ਦੇ ਬੱਚਿਆ ਨੂੰ ਪ੍ਰੀ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਪੂਰਕ ਪੋਸ਼ਣ ਭੋਜਨ ਦਿੱਤਾ ਜਾਦਾ ਸਮੇ ਸਮੇ ਸਮਾਜਿਕ ਸੁਰੱਖਿਆ  ਬਾਲ ਵਿਕਾਸ ਤਹਿਤ ਸਕੀਮਾ ਅਧੀਨ ਫਾਰਮ ਭਰੇ ਜਾਦੇ ਹਨ ਹੁਣ ਗ੍ਰਾਮ ਪੰਚਾਇਤ ਕਹਿ ਰਹੀ ਅਸੀ ਦਫ਼ਤਰ ਬਣਾਉਣਾ ਦੂਜੀ ਗੱਲ ਬਾਹਰ ਤਾਸ਼ ਖੇਡਦੇ  ਬੰਦਿਆ ਨੂੰ ਬੈਂਚ ਲਾਉਣ ਵਾਸਤੇ ਜਗਾ ਦੇਣੀ ਹੈ ਸੰਗੀਤਾ ਰਾਣੀ ਵਰਕਰ ਦਾ ਕਹਿਣਾ ਪਿੰਡ ਦੇ ਲਾਭਪਾਤਰੀ ਛੋਟੇ ਬੱਚੇ ਗਰਭਵਤੀ ਔਰਤਾ ਏਨੀ ਦੂਰ ਨਹੀ ਜਾ ਸਕਦੀਆ ਜਿੱਥੇ ਸਾਨੂੰ ਪੰਚਾਇਤ ਭੇਜ ਰਹੀ ਹੈ ਉੱਥੇ ਨਾ ਆਸ ਪਾਸ ਸਫਾਈ ਹੈ ਅਤੇ ਲਾਭਪਾਤਰੀਆ ਦੇ ਪੀਣ ਵਾਲਾ ਪਾਣੀ ਤੇ ਬਾਥਰੂਮ ਦਾ ਕੋਈ ਪ੍ਰਬੰਧ ਨਹੀ ਹੈ 12 ਅਪ੍ਰੈਲ ਨੂੰ ਪੰਚਾਇਤ ਸੈਕਟਰੀ ਨੇ ਕਿਹਾ ਸਰਪੰਚ ਚਰਨਜੀਤ ਕੌਰ ਨਾਲ ਗੱਲ ਕਰੋ ਮੈ ਮੇਰੀ ਹੈਲਪਰ ਉੱਥੇ ਗਏ ਤਾ ਪੰਚਾਇਤ ਸੈਕੇਟਰੀ ਆਪ ਨਹੀ ਆਏ ਸਰਪੰਚਣੀ ਦਾ ਘਰਵਾਲਾ ਜਸਕੌਰ ਸਿੰਘ ਨਾਲ ਮੁੰਡੀਰ ਨੂੰ ਲੈ ਕੇ ਪੁਹੰਚ ਗਿਆ ਅਤੇ ਗਲਤ ਤਰੀਕੇ ਨਾਲ ਟਿੱਪਣੀਆਂ ਕੀਤੀਆ ਮੈ ਵਿਧਵਾ ਔਰਤ ਹਾ ਮੇਰੀ ਉਮਰ  ਦਾ ਲਿਹਾਜ਼ ਨਹੀ ਕੀਤਾ ਅਪਸ਼ਬਦ ਕਹੇ ਮੈ ਆਪਣੇ ਘਰ ਚਲੀ ਗਈ ਤਾ ਜਸਕੌਰ ਸਿੰਘ ਨੇ ਬਿਨਾ ਪੰਚਾਇਤ ਅਫਸਰ ਅਤੇ  ਬਿਨਾ ਡੀਸੀ ਸਾਹਿਬ ਦੀ ਮਨਜ਼ੂਰੀ ਅਤੇ ਨਾ ਕੋਈ ਸਾਡੇ  ਸਬੰਧਿਤ ਬਾਲ ਵਿਕਾਸ ਮਹਿਕਮੇ ਦਾ ਨੁਮਾਇੰਦੇ  ਦੀ ਆਗਿਆ ਤੋ ਬਿਨਾ ਨਾ ਕੋਈ ਇਤਲਾਹ ਦਿੱਤੀ  ਆਂਗਣਵਾੜੀ ਦਾ ਸਮਾਨ ਚੁੱਕ ਕੇ ਪਤਾ ਨਹੀ ਕਿੱਥੇ ਖੁਰਦ ਬੁਰਦ ਕੀਤਾ ਗਿਆ ਹੈ ਇਹ ਸਾਰਾ ਮਾਮਲਾ ਯੂਨੀਅਨ ਦੀ ਜਿਲਾ ਪ੍ਰਧਾਨ ਪਕਾਸ਼ ਕੌਰ  ਸੌਹੀ ਦੇ ਧਿਆਨ ਵਿੱਚ ਲਿਆਂਦਾ ਜਿਸ ਨੇ ਸਖਤ ਵਿਰੋਧ ਕਰਦਿਆ ਕਿਹਾ ਦੁਬਾਰਾ ਡੀਸੀ ਸਾਹਿਬ ਨੂੰ ਮਿਲ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *