ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

Spread the love
ਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਮੌਕੇ ‘ਤੇ ਛਾਪੇਮਾਰੀ ਕਰਕੇ ਦੋਵਾਂ ਅਦਾਰਿਆਂ ਦਾ ਚਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਹੇਡੋਂ ਬੇਟ ਦੇ ਵਾਸੀ ਵਿਸ਼ਾਲ ਨੇ ਸਥਾਨਕ ਹੰਗਰੀ ਪੁਆਇੰਟ’ ਕੈਫੇ ਤੋਂ ਪੀਜ਼ਾ ਆਰਡਰ ਕੀਤਾ ਸੀ। ਜਦੋਂ ਪੀਜ਼ਾ ਟੇਬਲ ‘ਤੇ ਪਰੋਸਿਆ ਗਿਆ ਤਾਂ ਉਸਨੇ ਉਸ ‘ਤੇ ਇੱਕ ਸੁੰਡੀ ਰੇਂਗਦੀ ਦੇਖੀ । ਵਿਸ਼ਾਲ ਨੇ ਇਸ ਦੀ ਸ਼ਿਕਾਇਤ ਤੁਰੰਤ ਮੈਨੇਜਰ ਅਤੇ ਸਿਹਤ ਵਿਭਾਗ ਨੂੰ ਕੀਤੀ।  ਸ਼ਿਕਾਇਤ ਮਿਲਦੇ ਸਾਰ ਐਸ.ਐਮ.ਓ. ਡਾ. ਲਖਵਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਡਾ. ਦਵਿੰਦਰ ਵਰਮਾ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਨੇ ਕੈਫੇ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਟੀਮ ਨੂੰ ਕਈ ਬੇਨਿਯਮੀਆਂ ਮਿਲੀਆਂ। ਡਾ. ਵਰਮਾ ਨੇ ਦੱਸਿਆ ਕਿ ਮੈਨੇਜਰ ਨੇ ਵੀ ਪੀਜ਼ਾ ‘ਚ ਸੁੰਡੀ ਹੋਣ ਦੀ ਗੱਲ ਕਬੂਲੀ ਹੈ। ਇਸ ‘ਤੇ ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਨੇ ਕੈਫੇ ਦਾ ਚਲਾਨ ਕਰ ਦਿੱਤਾ। ਨਿਰੀਖਣ ਦੌਰਾਨ ਟੀਮ ਨੇ ਕੈਫੇ ‘ਚ ਘਰੇਲੂ ਗੈਸ ਸਿਲੰਡਰ ਵੀ ਵਰਤਿਆ ਜਾਣਾ ਪਾਇਆ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਮੈਨੇਜਰ ਨੇ ਕਿਹਾ ਕਿ ਇਹ ਸਿਲੰਡਰ ਕਿਸੇ ਸਟਾਫ ਮੈਂਬਰ ਦਾ ਹੈ। ਮਾਹਿਰਾਂ ਮੁਤਾਬਕ ਕਈ ਹੋਟਲ ਅਤੇ ਕੈਫੇ ਮਹਿੰਗੇ ਵਪਾਰਕ ਸਿਲੰਡਰਾਂ ਦੀ ਥਾਂ ਘਰੇਲੂ ਸਿਲੰਡਰ ਵਰਤ ਕੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਬਾਕਸ *‘ਮੋਰ’ ਕਰਿਆਨਾ ਸਟੋਰ ਤੋਂ ਬਰਾਮਦ ਹੋਇਆ ਮਿਆਦ ਪੁੱਗਾ ਸਮਾਨ*  ਇਸੇ ਦੌਰਾਨ ਸਿਹਤ ਟੀਮ ਨੇ ‘ਹੰਗਰੀ ਪੁਆਇੰਟ’ ਦੇ ਉੱਪਰ ਸਥਿਤ ‘ਮੋਰ’ ਕਰਿਆਨਾ ਸਟੋਰ ਦੀ ਵੀ ਜਾਂਚ ਕੀਤੀ। ਉੱਥੇ ਵੱਡੀ ਮਾਤਰਾ ‘ਚ ਮਿਆਦ ਪੁੱਗਾ ਸਮਾਨ ਵਿਕਰੀ ਲਈ ਰੱਖਿਆ ਮਿਲਿਆ। ਇਹ ਸਮਾਨ ਮਿਆਦ ਪੁੱਗਣ ਤੋਂ 2 ਮਹੀਨੇ ਪਹਿਲਾਂ ਦਾ ਸੀ। ਡਾ. ਵਰਮਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ ਦੁਕਾਨ ਤੋਂ ਮਿਆਦ ਪੁੱਗਾ ਸਮਾਨ ਜ਼ਬਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਦੁਬਾਰਾ ਅਜਿਹੀ ਲਾਪਰਵਾਹੀ ਕਰਨ ‘ਤੇ ਸਟੋਰ ਦਾ ਚਲਾਨ ਕਰਕੇ ਮਿਆਦ ਪੁੱਗਾ ਸਮਾਨ ਜ਼ਬਤ ਕਰਕੇ ਕੌਂਸਲ ਦੀ ਕੂੜੇ ਦੀ ਟਰਾਲੀ ‘ਚ ਸੁੱਟ ਦਿੱਤਾ ਗਿਆ। ਡਾ. ਦਵਿੰਦਰ ਵਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਨ ਅਤੇ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਮਿਆਦ ਪੁੱਗਣ ਦੀ ਤਰੀਕ ਜ਼ਰੂਰ ਚੈੱਕ ਕਰਨ।
  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪਿੰਡ ਰੈਲਮਾਜਰਾ ਦੇ ਸਾਬਕਾ ਸਰਪੰਚ ਸਰਦਾਰਨੀ ਰਾਜਵੰਤ ਕੌਰ ਸੁਰਗਵਾਸ, ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 14 ਜੁਲਾਈ ਨੂੰ

    Spread the love

    Spread the love ਬਲਾਚੌਰ 12 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) : ਪਿੰਡ ਰੈਲਮਾਜਰਾ ਦੇ ਸਾਬਕਾ ਸਰਪੰਚ ਰਾਜਵੰਤ ਕੌਰ, ਜੋ ਕਿ ਪੰਜਾਬ ਪੁਲਿਸ ਦੇ ਸੇਵਾਮੁਕਤ ਏ.ਐਸ.ਆਈ. ਗੁਰਦਿਆਲ ਸਿੰਘ ਦੇ ਧਰਮਪਤਨੀ ਸਨ, ਬੀਤੀ…

    Leave a Reply

    Your email address will not be published. Required fields are marked *