ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲਿਸ ਜਬਰ ਦੇਸ਼ ਦੇ ਭਵਿੱਖ ‘ਤੇ ਹਮਲਾ: ਡਾ. ਸਨੀ ਸਦਿਉੜਾ। 

Spread the love
ਧਨੌਲਾ: 23 ਜੁਲਾਈ (ਹਰਦੀਪ ਹੈਰੀ) =ਦੇਸ਼ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਅਤੇ ਦਿੱਲੀ ਵਿੱਚ ਇਨਸਾਫ਼ ਮੰਗ ਰਹੇ ਮਾਸੂਮ ਵਿਦਿਆਰਥੀਆਂ ‘ਤੇ ਹੋਏ ਪੁਲਿਸੀਆ ਜਬਰ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਡਾ. ਸਨੀ ਸਦਿਉੜਾ ਨੇ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।ਧਨੌਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਦਿਉੜਾ ਨੇ ਕਿਹਾ ਕਿ ਇੱਥੇ ਸਿਰਫ਼ ਪੇਪਰ ਲੀਕ ਨਹੀਂ ਹੋ ਰਹੇ, ਸਗੋਂ ਲੱਖਾਂ ਹੋਣਹਾਰ ਨੌਜਵਾਨਾਂ ਦਾ ਪੂਰੇ ਸਿੱਖਿਆ ਤੰਤਰ ਅਤੇ ਇਨਸਾਫ਼ ਪ੍ਰਣਾਲੀ ਤੋਂ ਭਰੋਸਾ ਲੀਕ ਹੋ ਰਿਹਾ ਹੈ। ਦਿਨ-ਰਾਤ ਮਿਹਨਤ ਕਰਨ ਵਾਲੇ ਸਾਡੇ ਧੀ-ਪੁੱਤਾਂ ਦੇ ਸੁਪਨਿਆਂ ਨੂੰ ਸਰਕਾਰੀ ਨਾਕਾਮੀ ਦੀ ਬਲੀ ਚਾੜ੍ਹਿਆ ਜਾ ਰਿਹਾ ਹੈ।ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ 15-16 ਸਾਲ ਦੇ ਮਾਸੂਮ ਬੱਚਿਆਂ ‘ਤੇ ਹੋਏ ਲਾਠੀਚਾਰਜ ਨੇ ਹਾਕਮਾਂ ਦਾ ਜ਼ਾਲਮਾਨਾ ਚਿਹਰਾ ਨੰਗਾ ਕਰ ਦਿੱਤਾ ਹੈ। ਪਰ ਜ਼ੁਲਮ ਨਾਲ ਜਵਾਨੀ ਦੀ ਆਵਾਜ਼ ਨਹੀਂ ਦੱਬੀ ਜਾ ਸਕਦੀ, ਇਸ ਤੱਸ਼ਦਦ ਨੇ ਬੱਚਿਆਂ ਦੇ ਮਨਾਂ ‘ਚੋਂ ਸਰਕਾਰੀ ਖ਼ੌਫ਼ ਖ਼ਤਮ ਕਰ ਦਿੱਤਾ ਹੈ।ਉਨ੍ਹਾਂ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ:”ਸਿਰਫ਼ ਪਰਚੇ ਨਹੀਂ ਲੀਕ ਹੋਏ, ਲੀਕ ਹੋਇਆ ਹੈ ਨੌਜਵਾਨਾਂ ਦਾ ਵਿਸ਼ਵਾਸ! ਜਿਸ ਦਿਨ ਜੁਆਨੀ ਦੇ ਮਨਾਂ ‘ਚੋਂ ਡਰ ਮੁੱਕ ਜਾਵੇ, ਉਸ ਦਿਨ ਇਨਕਲਾਬ ਦਾ ਜਨਮ ਹੁੰਦਾ ਹੈ—ਹੁਣ ਇਹ ਰੋਸ਼ ਵੱਡਾ ਸੈਲਾਬ ਬਣ ਕੇ ਸੜਕਾਂ ‘ਤੇ ਉਤਰੇਗਾ।” ਡਾ. ਸਦਿਉੜਾ ਨੇ ਮੰਗ ਕੀਤੀ ਕਿ ਪੇਪਰ ਲੀਕ ਦੇ ਦੋਸ਼ੀਆਂ ਅਤੇ ਵਿਦਿਆਰਥੀਆਂ ‘ਤੇ ਤਸ਼ੱਦਦ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਦੇਸ਼ ਦਾ ਨੌਜਵਾਨ ਆਰ-ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਵੇਗਾ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *