ਪੈਨਸ਼ਨਰਾਂ ਵੱਲੋਂ 17 ਜੁਲਾਈ ਦੀ ਮੁਹਾਲੀ ਤੇ 29 ਜੁਲਾਈ ਦੀ ਸੰਗਰੂਰ ਦੀਆਂ ਰੈਲੀਆਂ ਲਈ ਤਿਆਰੀਆਂ

Spread the love
  ਤਪਾ ਮੰਡੀ 10 ਜੁਲਾਈ (ਗੋਲਡੀ ਵਿਆਸ) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਮਾਸਟਰ ਹਮੀਰ ਸਿੰਘ ਗਿਆਨੀ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਸ਼ਾਮਲ ਹੋਏ। ਮੀਟਿੰਗ ਵਿੱਚ ਬੀਤੇ ਦਿਨੀਂ ਵਿਛੜੇ ਸਾਥੀਆਂ ਬ੍ਰਿਸ਼ ਭਾਣ ਅਤੇ ਓਮ ਪ੍ਰਕਾਸ਼ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੀਟਿੰਗ ਵਿੱਚ ਵੱਖ ਵੱਖ ਪੈਨਸ਼ਨਰ ਸਾਥੀਆਂ ਮਾਸਟਰ ਸੋਹਣ ਲਾਲ, ਭਜਨ ਸਿੰਘ ਉੱਗੋਕੇ, ਸਿਕੰਦਰ ਸਿੰਘ ਪਾਵਰਕਮ, ਸੁਰਿੰਦਰ ਕੁਮਾਰ, ਰੂਪ ਚੰਦ ਪਾਵਰਕਮ, ਜੋਗਿੰਦਰ ਨਾਥ, ਚਾਨਣ ਸਿੰਘ  ਆਦਿ ਨੇ ਅਪਣੇ ਵਿਚਾਰ ਸਾਂਝੇ ਕੀਤੇ। ਆਪਨੇ ਸੰਬੋਧਨ ਵਿੱਚ ਉਨਾਂ ਬੀਤੇ ਦਿਨੀਂ  ਮਾਨਯੋਗ ਹਾਈ ਕੋਰਟ ਵਿੱਚ ਚੱਲ  ਰਹੀਆਂ ਸੁਣਵਾਈਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਵਿੱਚ ਉਹਨਾਂ ਦੱਸਿਆ ਕਿ ਸਰਕਾਰ ਆਪਣੇ  ਵਾਅਦਿਆਂ ਤੋਂ ਮੁੱਕਰਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਨਾ ਰਹੀ ਹੈ। ਸਾਰੇ ਸਾਥੀਆਂ ਵੱਲੋਂ ਸਾਂਝੇ ਫਰੰਟ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ 17 ਜੁਲਾਈ ਦੀ ਮੁਹਾਲੀ ਅਤੇ 29 ਜੁਲਾਈ ਦੀ ਸੰਗਰੂਰ ਰੈਲੀਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ । ਜਨਮ ਦਿਨ ਵਧਾਈ ਪ੍ਰੋਗਰਾਮ ਅਧੀਨ ਮਾਸਟਰ ਹਮੀਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਅੰਤ ਵਿੱਚ ਮਾਸਟਰ ਹਮੀਰ ਸਿੰਘ ਗਿਆਨੀ ਨੇ ਸਾਰੇ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਅੱਗੋਂ ਵੀ ਸਾਥੀਆਂ ਦੇ ਸਹਿਯੋਗ ਦੀ ਕਾਮਨਾ ਕੀਤੀ । ਇਸ ਮੀਟਿੰਗ ਵਿੱਚ  ਸਕੱਤਰ ਭਾਰਤ ਭੂਸ਼ਣ , ਅੱਛਰੂ ਰਾਮ,ਦੇਵਰਾਜ ਗਰਗ ,ਮਲਕੀਤ ਸਿੰਘ, ਰਮੇਸ਼ਵਰ ਦਾਸ, ਮੇਵਾ ਸਿੰਘ,ਪਰਕਾਸ਼ ਚੰਦ, ਮੇਜਰ ਸਿੰਘ ,ਸੁਰਜੀਤ ਸਿੰਘ, ਅਜਮੇਰ ਸਿੰਘ,ਨਾਹਰ ਸਿੰਘ ,ਨਰੈਣ ਦਾਸ , ਕ੍ਰਿਸ਼ਨ ਲਾਲ,ਕੇਵਲ ਕ੍ਰਿਸ਼ਨ, ਸ਼੍ਰੀਪਾਲ, ਪਰਸ਼ੋਤਮ ਦਾਸ  , ਸੋਹਣ ਸਿੰਘ, ਅਜ਼ਮੇਰ ਸਿੰਘ ਤਪਾ , ਸੁਖਦੇਵ ਰਾਮ ਸ਼ਰਮਾ ਆਦੀ ਵੀ ਹਾਜ਼ਰ ਰਹੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *