ਪ੍ਰੈਸ ਕਲੱਬ ਬਠਿੰਡਾ ਦਿਹਾਤੀ ਨੇ ਲਾਏ ਫ਼ਲਦਾਰ ਤੇ ਛਾਂਦਾਰ ਬੂਟੇ 

Spread the love
ਬਠਿੰਡਾ 25 ਜੁਲਾਈ(ਪੱਤਰ ਪ੍ਰੇਰਕ):ਪ੍ਰੈਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਸੈਂਟ ਜੇਵੀਅਰ ਸਕੂਲ, ਗੁਰਥੜੀ ਵਿਖੇ ਫ਼ਲਦਾਰ,ਫੁੱਲਾਂ ਵਾਲੇ, ਛਾਂਦਾਰ ਬੂਟੇ 65 ਬੂਟੇ ਲਾਏ। ਇਸ ਮੌਕੇ ਕਲੱਬ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅੱਜ ਸਾਨੂੰ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿੱਚ ਜੰਗਲ ਹੇਠ ਰਕਬਾ ਘੱਟ ਰਿਹਾ ਹੈ,ਇਸ ਲਈ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨ ਦੀ ਲੋੜ ਹੈ।ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਸਾਉਣ ਦੇ ਮਹੀਨੇ  500 ਦੇ ਕਰੀਬ ਬੂਟੇ ਸਾਂਝੀਆਂ ਥਾਵਾਂ ਲਾਏ ਜਾਣਗੇ।ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ,ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ,ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ,ਸਮਾਜ ਸੇਵੀ ਲਾਲ ਚੰਦ ਸਿੰਘ,ਪਿ੍ੰਸੀਪਲ ਮਿਸਟਰ ਜੈਕਬ,ਕੈਪਸ ਇੰਚਾਰਜ ਜਗਵਿੰਦਰ ਸਿੰਘ, ਮੈਡਮ ਨੈਨਸੀ੍ ਅਰੋੜਾ,ਮੈਡਮ ਨੇਹਾ,ਬਲਜਿੰਦਰ ਕੌਰ ਆਦਿ ਹਾਜ਼ਰ ਸਨ।
  • Related Posts

    ਹਜ਼ੂਰੀ ਰਾਗੀ ਕੁਲਦੀਪ ਸਿੰਘ ਬੱਗੜ ਧੂਰਕੋਟ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਉਣ ਦੀ ਸੰਗਤਾਂ ਨੇ ਰੱਖੀ ਮੰਗ ਅਸਪਾਲ ਕਲਾਂ, ਧੌਲਾ, ਬਦਰਾ ਵਿਖੇ ਸੰਗਤਾਂ ਦੇ ਇਕੱਠ ਦੌਰਾਨ ਕਿਹਾ—ਕੁਲਦੀਪ ਸਿੰਘ ਬੱਗੜ ਜੀ ਹਾਂ ਕਰ ਦੇਣ, ਜਿੱਤ ਸੰਗਤਾਂ ਯਕੀਨੀ ਬਣਾਉਣਗੀਆਂ

    Spread the love

    Spread the loveਬਰਨਾਲਾ 25 ਜੁਲਾਈ 2026  ਬਲਵੰਤ ਸਿੰਘ ਸਿੱਧੂ (ਬਰਨਾਲਾ)=ਅਸਪਾਲ ਕਲਾਂ, ਧੌਲਾ ਅਤੇ ਬਦਰਾ ਵਿਖੇ ਹੋਏ ਸੰਗਤਾਂ ਦੇ ਇਕੱਠ ਦੌਰਾਨ ਹਜ਼ੂਰੀ ਰਾਗੀ ਕੁਲਦੀਪ ਸਿੰਘ ਬੱਗੜ ਧੂਰਕੋਟ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ…

    *ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਜੰਤਰ ਮੰਤਰ ਦਿੱਲੀ ਵਿੱਚ ਹੋਏ ਹਕੂਮਤੀ ਜਬਰ ਤੇ ਦਿੱਤਾ ਪ੍ਰਸ਼ਾਸਨ ਨੂੰ ਮੰਗ ਪੱਤਰ*   *ਲੋਕਤੰਤਰ ਵਿੱਚ ਹੱਕ ਮੰਗੇ ਤੇ ਲਾਠੀਆਂ ਬਰਸਾਉਣਾ ਹਕੂਮਤ ਦੇ ਜਬਰ ਦੀ ਸਿਖਰ: ਪੋਲਾ, ਭਾਰਤੀ*

    Spread the love

    Spread the loveਫਤਿਹਗੜ੍ਹ ਸਾਹਿਬ, 21 ਜੁਲਾਈ (ਕੁਲਵਿੰਦਰ ਕੌਰ)= ਅੱਜ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਜੋਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਐਡਵੋਕੇਟ ਸ੍ਰੀ…

    Leave a Reply

    Your email address will not be published. Required fields are marked *