‘ਪੰਜਾਬ ਦਾ ਖ਼ੁਲਾਸਾ’ ਅਖ਼ਬਾਰ ਦੀ ਖ਼ਬਰ ਦਾ ਹੋਇਆ ਅਸਰ, 8 ਘੰਟਿਆਂ ਅੰਦਰ ਸਰਕਾਰੀ ਕਾਲਜ ਅਮਰਗੜ੍ਹ ਨੇ ਵੰਸ਼ਿਕਾ ਸੂਦ ਦਾ ਰਿਜਲਟ ਰਿਕਾਰਡ ਪੰਜਾਬੀ ਯੂਨੀਵਰਸਿਟੀ ਨੂੰ ਭੇਜਿਆ

Spread the love
ਭਾਦਸੋਂ, 6 ਅਗਸਤ (ਜਗਜੀਤ ਸਿੰਘ ਕੈਂਥ): ਪੰਜਾਬ ਦਾ ਖ਼ੁਲਾਸਾ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਦਾ ਤੁਰੰਤ ਅਸਰ ਵੇਖਣ ਨੂੰ ਮਿਲਿਆ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਕਰੀਬ 8 ਘੰਟਿਆਂ ਦੇ ਅੰਦਰ ਹੀ ਸਰਕਾਰੀ ਕਾਲਜ ਅਮਰਗੜ੍ਹ ਵੱਲੋਂ ਵਿਦਿਆਰਥਣ ਵੰਸ਼ਿਕਾ ਸੂਦ ਦੇ ਰਿਜਲਟ ਨਾਲ ਸੰਬੰਧਿਤ ਲੋੜੀਂਦਾ ਡਾਟਾ ਅਤੇ ਰਿਕਾਰਡ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭੇਜ ਦਿੱਤਾ ਗਿਆ ਹੈ, ਜਿਸ ਨਾਲ ਵਿਦਿਆਰਥਣ ਦੇ ਨਤੀਜੇ ਵਿੱਚ ਸੁਧਾਰ ਦੀ ਉਮੀਦ ਬਣੀ ਹੈ। ਇਸ ਦੀ ਜਾਣਕਾਰੀ ਕਾਲਜ ਦੇ ਇੰਚਾਰਜ ਸਰਦਾਰ ਤੇਜਿੰਦਰ ਸਿੰਘ ਵਲੋਂ ਦਿੱਤੀ ਗਈ ਹੈ ।ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਬੀ.ਕਾਮ. ਦੂਜੇ ਸਮੈਸਟਰ ਦੀ ਵਿਦਿਆਰਥਣ ਵੰਸ਼ਿਕਾ ਸੂਦ ਨੇ ਆਪਣੇ ਸਾਰੇ ਪੇਪਰ ਦਿੱਤੇ ਸਨ, ਪਰ ਕਾਲਜ ਪੱਧਰ ‘ਤੇ ਡਾਟਾ ਐਂਟਰੀ ਦੌਰਾਨ ਇੱਕ ਪੇਪਰ ਵਿੱਚ ਗਲਤੀ ਨਾਲ ਉਸ ਨੂੰ ਗੈਰ-ਹਾਜ਼ਰ ਦਰਸਾ ਦਿੱਤਾ ਗਿਆ। ਇਹੀ ਗਲਤ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਨੂੰ ਭੇਜੇ ਜਾਣ ਕਾਰਨ ਉਸ ਦੇ ਰਿਪੋਰਟ ਕਾਰਡ ਵਿੱਚ ਵੀ ਗਲਤ ਨਤੀਜਾ ਦਰਜ ਹੋ ਗਿਆ ਸੀ।ਇਸ ਮਾਮਲੇ ਨੂੰ ਪੰਜਾਬ ਦਾ ਖ਼ੁਲਾਸਾ ਅਖ਼ਬਾਰ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮਾਮਲੇ ਨਾਲ ਸੰਬੰਧਿਤ ਰਿਕਾਰਡ ਅਤੇ ਲੋੜੀਂਦੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਭੇਜ ਦਿੱਤੀ ਗਈ।ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੇ ਉਮੀਦ ਜਤਾਈ ਹੈ ਕਿ ਯੂਨੀਵਰਸਿਟੀ ਵੱਲੋਂ ਹੁਣ ਰਿਕਾਰਡ ਦੀ ਜਾਂਚ ਕਰਕੇ ਜਲਦ ਹੀ ਸਹੀ ਨਤੀਜਾ ਜਾਰੀ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥਣ ਨੂੰ ਬੇਵਜ੍ਹਾ ਹੋਈ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ ਅਤੇ ਉਸ ਦਾ ਅਕਾਦਮਿਕ ਭਵਿੱਖ ਪ੍ਰਭਾਵਿਤ ਨਾ ਹੋਵੇ।ਮਾਪਿਆਂ ਨੇ ਕਿਹਾ ਕਿ ਮੀਡੀਆ ਵੱਲੋਂ ਮਾਮਲੇ ਨੂੰ ਉਜਾਗਰ ਕਰਨ ਨਾਲ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ, ਜਿਸ ਕਾਰਨ ਹੁਣ ਨਿਆਂ ਮਿਲਣ ਦੀ ਆਸ ਜਾਗੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਅਜਿਹੀਆਂ ਪ੍ਰਸ਼ਾਸਨਿਕ ਗਲਤੀਆਂ ਦੁਬਾਰਾ ਨਾ ਹੋਣ, ਇਸ ਲਈ ਸਿੱਖਿਆ ਸੰਸਥਾਵਾਂ ਵਿੱਚ ਰਿਕਾਰਡ ਦੀ ਸੰਭਾਲ ਅਤੇ ਡਾਟਾ ਐਂਟਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ।ਹੁਣ ਸਭ ਦੀ ਨਜ਼ਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਗਲੀ ਕਾਰਵਾਈ ‘ਤੇ ਹੈ, ਤਾਂ ਜੋ ਵਿਦਿਆਰਥਣ ਵੰਸ਼ਿਕਾ ਸੂਦ ਦਾ ਸਹੀ ਨਤੀਜਾ ਜਲਦ ਜਾਰੀ ਹੋ ਸਕੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *