ਪੰਜਾਬ ਦੀ ਜਵਾਨੀ ਦਿਨੋਂ ਦਿਨ ਨਸ਼ਿਆਂ ਦਾ ਇਸਦਾ ਸ਼ਿਕਾਰ ਹੋ ਰਹੀ ਹੈ, ਜਿਸਦੇ ਮੁੱਖ ਦੋਸ਼ੀ ਸਿਆਸੀ ਆਗੂ ਤੇ ਕੁਝ ਅਧਿਕਾਰੀ ਹਨ- ਸਾਂਟੂ, ਮੁੰਧੋਂ, ਭਗਤ ਮਾਜਰਾ

Spread the love
ਨਿਊ ਚੰਡੀਗੜ, 27 ਸਤੰਬਰ (ਬਜੀਦਪੁਰ) -ਪੰਜਾਬ ਨਸ਼ਿਆਂ ਦੀ ਮੰਡੀ ਬਣ ਚੁੱਕਾ ਹੈ। ਨੌਜਵਾਨੀ ਦਿਨੋਂ ਦਿਨ ਇਸਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਗਵਾ ਰਹੀ ਹੈ। ਜਿਸਦੇ ਮੁੱਖ ਦੋਸ਼ੀ ਸਿਆਸੀ ਆਗੂ ਤੇ ਉਨ੍ਹਾਂ ਦੀ ਸ਼ਹਿ ਤੇ ਕੁਝ ਸਰਕਾਰੀ ਅਧਿਕਾਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖਰੜ ਤੋਂ ਸਰਗਰਮ ਆਗੂ ਗੁਰਮੀਤ ਸਿੰਘ ਸ਼ਾਂਟੂ, ਹਰਜਿੰਦਰ ਸਿੰਘ ਮੁੰਧੋਂ ਤੇ ਭਗਤ ਸਿੰਘ ਭਗਤ ਮਾਜਰਾ ਨੇ ਆਪਣੇ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਜਾਬ ‘ਚ ਦਿਨ ਦਿਨ ਮਹੌਲ ਖਰਾਬ ਹੋ ਰਿਹਾ ਹੈ, ਕਿਉਂਕਿ ਲਗਾਤਾਰ ਕਤਲ, ਚੋਰੀਆਂ ਤੇ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹੈ ਹੈ ਕਿਉਂਕਿ ਜਿੱਥੇ ਚੋਰੀਆਂ ਤੇ ਕਤਲਾਂ ‘ਚ ਜ਼ਿਆਦਾ ਪ੍ਰਵਾਸੀ ਸ਼ਾਮਿਲ ਹਨ ਉਥੇ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਪਿੱਛੇ ਕਈ ਸਿਆਸਤਦਾਨ ਜੋ ਇਹ ਵਪਾਰ ਚਲਾ ਰਹੇ ਹਨ ਤੇ ਉਨ੍ਹਾਂ ਤੇ ਸ਼ਹਿ ਤੇ ਹੀ ਕੁਝ ਸਰਕਾਰੀ ਅਧਿਕਾਰੀ ਵੀ ਇਸ ਪਸਾਰੇ ਨੂੰ ਸ਼ਹਿ ਦੇਣ ਲਈ ਜਿਮੇਵਾਰ ਹਨ। ਇਸ ਲਈ ਜਿੱਥੇ ਪੰਜਾਬ ਦੇ ਹਰ ਨਾਗਰਿਕ ਨੂੰ ਹੁਣ ਕਿਸੇ ਸਰਕਾਰੇ ਦਰਬਾਰੇ ਆਸ ਰੱਖਣ ਦੀ ਬਜਾਇ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਬੰਨ੍ਹ ਮਾਰਨ ਲਈ ਆਪਣੇ ਘਰ ਤੇ ਪਿੰਡ, ਸ਼ਹਿਰ ਦੀ ਰਾਖੀ ਖੁਦ ਕਰਨੀ ਪਵੇਗੀ। ਇਨ੍ਹਾਂ ਕਿਹਾ ਕਿ ਜੇਕਰ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਤਾਂ ਨੌਜਵਾਨੀ ਦੀ ਭਲਾਈ ਲਈ ਭਾਈ ਅਮ੍ਰਿੰਤਪਾਲ ਸਿੰਘ ਨੂੰ ਸਮਰਥਨ ਦੇ ਕੇ ਹੀ ਪੰਜਾਬ ਨੂੰ ਮੁੜ ਚੜ੍ਹਦੀ ਕਲਾ ‘ਚ ਲਿਆਂਦਾ ਜਾ ਸਕਦਾ ਹੈ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *