ਪੰਜਾਬ ਦੇ ਸਰਕਾਰੀ ਸਕੂਲ ਚੱਲ ਰਹੇ ਹਨ ਅਧਿਆਪਕਾਂ ਦੀ ਜੇਬ ਸਹਾਰੇ  ਸੈਸ਼ਨ ਦੇ ਛੇ ਮਹੀਨੇ ਬੀਤ ਜਾਣ ਤੇ ਵੀ ਸਕੂਲਾਂ ਨੂੰ ਜਾਰੀ ਨਹੀਂ ਹੋਈ ਕੋਈ ਗ੍ਰਾਂਟ-ਗਣੇਸ਼ ਭਗਤ  ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵੀ ਅਧਿਆਪਕ ਆਪਣੇ ਪੱਲਿਓ ਕਰਵਾਉਣ ਲਈ ਮਜ਼ਬੂਰ 

Spread the love
ਕਪੂਰਥਲਾ, 16 ਸਤੰਬਰ ( ਕੌੜਾ ) – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤਹਿਸੀਲ ਫਗਵਾੜਾ ਦੀ ਇੱਕ ਅਹਿਮ ਮੀਟਿੰਗ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ, ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ, ਫਗਵਾੜਾ ਤਹਿਸੀਲ ਦੇ ਪ੍ਰਧਾਨ ਪਰਮਜੀਤ ਸਿੰਘ ਚੋਹਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੋਲਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ  ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਦੇ ਆਪਣੀਆਂ ਜੇਬਾਂ ਵਿੱਚੋਂ ਕੀਤੇ ਖਰਚਿਆਂ ਦੇ ਸਹਾਰੇ ਚੱਲ ਰਹੇ ਹਨ। ਫਿਰ ਗੱਲ ਚਾਹੇ ਪਿਛਲੇ ਚਾਰ ਮਹੀਨਿਆਂ ਤੋਂ ਮਿੱਡ -ਡੇ-ਮੀਲ ਦੀ ਕੁਕਿੰਗ ਕਾਸਟ ਸਕੂਲਾਂ ਨੂੰ ਨਾ ਭੇਜੇ ਜਾਣ ਤੇ ਵੀ ਅਧਿਆਪਕ ਵਿਦਿਆਰਥੀਆਂ ਨੂੰ ਨਿਰਵਿਘਨ ਮਿੱਡ-ਡੇ -ਮੀਲ ਖੁਆਉਣ ਦੀ ਹੋਵੇ ਜਾਂ ਫ਼ਿਰ ਮੌਜੂਦਾ ਪੜ੍ਹਾਈ ਦੇ ਸੈਸ਼ਨ ਨੂੰ ਸ਼ੁਰੂ ਹੋਏ ਨੂੰ ਛੇ ਮਹੀਨੇ ਹੋਣ ਤੇ ਵੀ ਸਰਕਾਰ ਅਤੇ ਵਿਭਾਗ ਵੱਲੋਂ ਸਕੂਲਾਂ ਨੂੰ ਕੋਈ ਗਰਾਂਟ ਜਾਰੀ ਨਾ ਕਰਨ ਦੀ ਹੋਵੇ। ਵਿਭਾਗ ਦੀ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਵਿਭਾਗ ਵੱਲੋਂ ਸਕੂਲਾਂ ਦੇ ਵਿੱਚ ਸਫਾਈ ਦੀ ਚੈਕਿੰਗ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਕਿ ਸਕੂਲਾਂ ਵਿੱਚ ਸਫਾਈ ਨਾ ਹੋਣ ਤੇ ਅਧਿਆਪਕਾਂ ਨੂੰ ਨਜਾਇਜ਼ ਝਾੜ ਪਾ ਰਹੀਆਂ ਹਨ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਅਤੇ  ਤਹਿਸੀਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਚੋਹਾਨ ਅਤੇ  ਸਤਨਾਮ ਸਿੰਘ ਗਿੱਲ,  ਰਵਿੰਦਰ ਸਿੰਘ, ਪੰਕਜ਼ ਸ਼ਰਮਾ, ਤੀਰਥ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਖੇਡਾਂ ਵਿੱਚ ਅਵੱਲ ਬਣਾਉਣ ਦੇ ਸੁਪਨੇ ਪੰਜਾਬੀਆਂ ਨੂੰ ਦਿਖਾ ਰਹੀ ਹੈ, ਜੋਕਿ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਸਰਕਾਰ ਅਤੇ ਵਿਭਾਗ ਖੇਡਾਂ ਦੀ ਨਰਸਰੀ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਲਈ ਉੱਚਿਤ ਪ੍ਰਬੰਧ ਨਹੀਂ ਕਰਦੀ। ਇੱਥੇ ਵੀ ਸਰਕਾਰ ਅਤੇ ਵਿਭਾਗ ਦਾ ਹਾਲ਼ ਹੋਈ ਹੈ ਕਿ ਕੋਈ ਗਰਾਂਟ ਜਾਰੀ ਕੀਤੇ ਬਿਨਾਂ ਸਕੂਲ,ਸੈਂਟਰ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਾਇਮਰੀ ਖੇਡਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਹਨਾਂ ਖੇਡਾਂ ਦਾ ਖ਼ਰਚ ਵੀ ਪੰਜਾਬ ਦੇ ਅਧਿਆਪਕ ਹਰ ਸਾਲ ਦੀ ਤਰ੍ਹਾਂ ਆਪਣੇ ਪੱਲਿਓਂ ਕਰ ਰਹੇ ਹਨ। ਮੀਟਿੰਗ ਵਿੱਚ ਅਧਿਆਪਕ ਨੇਤਾਵਾਂ ਨੇ ਪੰਜਾਬ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹਨਾਂ ਸਾਰੇ ਕੰਮਾਂ ਲਈ ਸਰਕਾਰ ਅਤੇ ਵਿਭਾਗ ਪਹਿਲਾਂ ਗ੍ਰਾਂਟ ਜਾਰੀ ਕਰੇ ਅਤੇ ਅਧਿਆਪਕਾਂ ਨੂੰ ਇਹਨਾਂ ਸਾਰੇ ਕੰਮਾਂ ਲਈ ਆਪਣੇ ਪੱਲਿਓ ਕੀਤੇ ਜਾ ਰਹੇ ਖ਼ਰਚ ਤੋਂ ਮੁਕਤ ਕਰੇ।
  • Related Posts

    ਸਰਕਾਰੀ ਹਾਈ ਸਕੂਲ, ਗੁੰਮਜਾਲ ਵਿਖੇ ‘ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ

    Spread the love

    Spread the love ਪੱਟੀ ਸਦੀਕ, 16 ਸਤੰਬਰ (ਪੱਤਰ ਪ੍ਰੇਰਕ)- ਅੱਜ ਸਰਕਾਰੀ ਹਾਈ ਸਕੂਲ, ਗੁੰਮਜਾਲ, ਫਾਜ਼ਿਲਕਾ ਵਿਖੇ ਮੁੱਖ ਅਧਿਆਪਕ ਸ੍ਰੀ ਦਵਿੰਦਰ ਸਿੰਘ ਚੌਹਾਨ ਅਤੇ ਇਨਚਾਰਜ ਸ਼੍ਰੀ ਮਤੀ ਕੰਵਲਜੀਤ ਕੌਰ ਦੀ ਰਹਿਨੁਮਾਈ…

    ਆਪ ਸਰਕਾਰ ਦੇ ਦਾਅਵੇ ਫਲਾਪ, ਸੋਸ਼ਲ ਮੀਡੀਆਂ ਦੀ ਸਰਕਾਰ ਦੀਆਂ ਗੱਲਾਂ ਸਿਰਫ ਸੋਸ਼ਲ ਮੀਡੀਆਂ ਤੱਕ ਸੀਮਤ-ਸੂਬਾ ਸਿੰਘ ਬਾਦਲ  ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਐੱਸਡੀਐੱਮ ਦਫ਼ਤਰ ਜੈਤੋ ਮੂਹਰੇ ਵਿਸ਼ਾਲ ਧਰਨਾ, ਕਿਸਾਨਾਂ ਲਈ ਪੂਰੀ ਬਿਜਲੀ ਸਪਲਾਈ ਦੀ ਕੀਤੀ ਮੰਗ

    Spread the love

    Spread the love​ਜੈਤੋ, 16 ਸਤੰਬਰ (ਹਰਵਿੰਦਰਪਾਲ ਸ਼ਰਮਾ) ਪੰਜਾਬ ਵਿੱਚ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਅਤੇ ਝੋਨੇ ਦੀ ਫਸਲ ਲਈ ਮਿਲ ਰਹੀ ਅਧੂਰੀ ਬਿਜਲੀ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ…

    Leave a Reply

    Your email address will not be published. Required fields are marked *