ਪੱਛਮੀ ਬੰਗਾਲ ਦੇ ਮੁਰਸ਼ਿੰਦਾਬਾਦ ਚ ਹਿੰਦੂਆਂ ਤੇ ਹੋ ਰਿਹਾ ਕਤਲੋ ਗਾਰਤ ਅਤਿਨਿੰਦਨਯੋਗ-ਕਮਲ ਕੋਛੜ

Spread the love

ਫਿਰੋਜ਼ਪੁਰ 16 ਅਪ੍ਰੈਲ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਵਕਫ ਬੋਰਡ ਬਿੱਲ ਦੇ ਵਿਰੋਧ ਚ ਪੱਛਮੀ ਬੰਗਾਲ ਚ ਮੁਸਲਿਮ ਭਾਈਚਾਰੇ ਵਲੋ ਹਿੰਦੂਆ ਤੇ ਕੀਤੇ ਜਾ ਰਹੇ ਅਤਿਆਚਾਰ ਅਤਿਨਿੰਦਨਯੋਗ ਹੈ। ਪੱਛਮੀ ਬੰਗਾਲ ਦੇ ਮੁਰਸ਼ਿੰਦਾਬਾਦ ਦੇ ਰਹਿਣ ਵਾਲੇ ਹਿੰਦੂ ਪਰਿਵਾਰ ਦੇ ਦੋ ਪਿਉ ਪੁੱਤਰ ਨਾਲ ਵੱਢ ਟੁਕ ਕਰਕੇ ਉਹਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਘਟਨਾ ਨੇ ਪੂਰਾ ਹਿੰਦੂ ਹਿਰਦਾ ਵਲੂੰਦਰ ਕੇ ਰੱਖ ਦਿੱਤਾ ਹੈ।  ਇਹਨਾ ਗੱਲਾਂ ਦਾ ਪ੍ਰਗਟਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਤਰੂ ਨਾਸ਼ਕ ਸੈਨਾ ਦੇ ਸੰਸਥਾਪਕ ਤੇ ਆਲ ਇੰਡੀਆ ਪ੍ਰਧਾਨ ਕਮਲ ਕੋਛੜ ਹੁਰਾਂ ਨੇ ਕੀਤਾ ਉਹਨਾਂ ਬੋਲਦਿਆ ਕਿਹਾ ਕਿ ਜੁਰਮ ਕਰਨਾ ਤੇ ਜੁਰਮ ਸਹਿਣਾ ਦੋਨੋ ਹੀ ਪਾਪ ਹਨ ਸੋ ਪੱਛਮੀ ਬੰਗਾਲ ਚ ਹੋ ਰਿਹਾ ਕਤਲੋਗਾਰਤ ਅਸਹਿਣਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਅਸੀ ਮੀਡੀਆ ਦੇ ਮਾਧਿਅਮ ਰਾਹੀ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਹੁਰਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਚ ਪ੍ਰਵਾਸੀਆਂ ਦੀ ਐਟਰੀ ਤੇ ਰੋਕ ਲਗਾਈ ਜਾਵੇ ਨਹੀ ਤਾਂ ਆਉਣ ਵਾਲੇ ਦਿਨਾਂ ਚ ਇਸ ਦੇ ਸਿੱਟੇ ਬੜੇ ਗੰਭੀਰ ਨਿਕਲਣਗੇ ਤੇ ਪੰਜਾਬ ਚ ਵੀ ਪੱਛਮੀ ਬੰਗਾਲ ਵਾਲੇ ਹਾਲਾਤ ਪੈਦਾ ਹੋ ਜਾਣਗੇ ਸਾਡੀ ਸੰਸਥਾ ਇਸ ਕੰਮ ਲਈ ਤੁਹਾਡੇ ਨਾਲ ਖੜੀ ਹੈ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਸੋ ਮੁੱਖ ਮੰਤਰੀ ਪੰਜਾਬ ਜੀ ਪ੍ਰਵਾਸੀਆਂ ਦੀ ਐਟਰੀ ਦੇ ਨਾਲ ਨਾਲ ਧਰਮ ਪਰਿਵਰਤਨ ਕਰਵਾਉਣ ਵਾਲਿਆ ਤੇ ਵੀ ਤਿੱਖੀ ਨਜਰ ਰੱਖੀ ਜਾਵੇ ਕਿਉਕਿ ਪ੍ਰਵਾਸੀ ਲੋਕ ਇਹਨਾਂ ਦੀ ਆੜ ਚ ਪੰਜਾਬ ਅੰਦਰ ਦਾਖਿਲ ਹੋਣ ਦੀ ਤਾਕ ਚ ਰੁੱਝੇ ਹੋਏ ਹਨ। ਆਖਿਰ ਚ ਉਹਨਾਂ ਸੈਟਰ ਸਰਕਾਰ ਤੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਕੇ ਪੱਛਮੀ ਬੰਗਾਲ ਚ ਹਿੰਦੂਆਂ ਪ੍ਰਤੀ ਕੀਤੇ ਜਾ ਰਹੇ ਅਤਿਆਚਾਰ ਨੂੰ ਦੇਖਦਿਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *