ਪੱਤਰਕਾਰ ਮਨਦੀਪ ਸਿੰਘ ਸੰਧੂ ਦੂਜੀ ਵਾਰ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਪ੍ਰਧਾਨ ਬਣੇ

Spread the love

 ਰੈਸਟ ਹਾਊਸ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ

ਫਗਵਾੜਾ, 18 ਦਸੰਬਰ ( ਪ੍ਰੀਤ ਕੌਰ ਪ੍ਰੀਤੀ)- ਫਗਵਾੜਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਪੱਤਰਕਾਰ ਮਨਦੀਪ ਸਿੰਘ ਸੰਧੂ ਨੂੰ ਰੈਸਟ ਹਾਊਸ ਫਗਵਾੜਾ ਵਿਖੇ ਸੂਬਾ ਪ੍ਰਧਾਨ ਮਨਜੀਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮੁੜ ਦੂਜੀ ਵਾਰ ਫਗਵਾੜਾ ਤੋਂ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਸਰਪ੍ਰਸਤ, ਪੱਤਰਕਾਰ ਸਤਪ੍ਰਕਾਸ਼ ਸਿੰਘ ਸੱਗੂ ਨੂੰ ਮੀਤ ਪ੍ਰਧਾਨ, ਪੱਤਰਕਾਰ ਸੰਜੀਵ ਕਾਲੀਆ ਸੀਨੀਅਰ ਮੀਤ ਪ੍ਰਧਾਨ, ਪੱਤਰਕਾਰ ਜਸਵਿੰਦਰ ਢੱਡਾ ਕਾਨੂੰਨੀ ਸਲਾਹਕਾਰ, ਪੱਤਰਕਾਰ ਆਰ ਐਲ ਜੱਸੀ ਸਲਾਹਕਾਰ, ਪੱਤਰਕਾਰ ਅਰੁਣ ਕੁਮਾਰ ਪੀ ਆਰ ਓ, ਪੱਤਰਕਾਰ ਅਜੇ ਕੋਛੜ ਸਕੱਤਰ, ਪੱਤਰਕਾਰ ਮੋਨੂੰ ਸਰਵਟਾ ਜਨਰਲ ਸਕੱਤਰ ਅਤੇ ਪੱਤਰਕਾਰ ਅਮਰੀਕ ਖੁਰਮਪੁਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਜਦਕਿ ਪੱਤਰਕਾਰ ਵਿਜੇ ਸੋਨੀ, ਪੱਤਰਕਾਰ ਮੰਨੂ ਚਾਵਲਾ, ਅਮ੍ਰਿੰਤਪਾਲ, ਪਰਮਿੰਦਰ ਮੰਢਾਲੀ ਅਤੇ ਦਵਿੰਦਰ ਸ਼ਰਮਾ ਆਦਿ ਨੂੰ ਕਾਰਜਕਾਰਣੀ ਕਮੇਟੀ ਵਿੱਚ ਮੈਂਬਰ ਰੱਖਿਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ, ਚੇਅਰਮੈਨ ਰਾਕੇਸ਼ ਖੰਨਾ, ਸਰਪ੍ਰਸਤ ਜੇ ਐਸ ਸੰਧੂ, ਕੋਡੀਨੇਟਰ ਪ੍ਰਿਤਪਾਲ ਸਿੰਘ, ਮੁੱਖ ਬੁਲਾਰਾ ਰਾਮ ਸਿੰਘ ਭੱਟੀ ਆਦਿ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕਰਦੇ ਹੋਏ ਅੱਗੇ ਹੋਰ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਮਨਦੀਪ ਸਿੰਘ ਸੰਧੂ ਅਤੇ ਪੂਰੀ ਟੀਮ ਨੇ ਸੂਬਾ ਕਮੇਟੀ ਨਾਲ ਵਾਅਦਾ ਕੀਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਤਰਕਾਰਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਸੁਰਜੀਤ ਸਿੰਘ ਬਰਨਾਲਾ, ਮੋਨੂੰ ਸੰਧੀ ਫਿਲੌਰ, ਗੁਰਮੀਤ ਸਿੰਘ ਗੌਰਵ, ਬੀਬੀ ਕੁਲਵਿੰਦਰ ਕੌਰ ਸੂਬਾ

ਪ੍ਰਧਾਨ ਵੂਮੈਨ ਸੈਲ, ਅਮਰਪ੍ਰੀਤ ਕੌਰ ਜ਼ਿਲਾ ਪ੍ਰਧਾਨ ਵੂਮੈਨ ਸੈਲ, ਕਿਰਨ ਲਤਾ ਸੀਨੀਅਰ ਮੀਤ ਪ੍ਰਧਾਨ ਵੂਮੈਨ ਸੈਲ, ਪਵਨ ਫਗਵਾੜਾ, ਲਖਵਿੰਦਰ ਆਦੀ, ਸਰਵਣ ਸਿੰਘ ਸੰਘਾ ਅਤੇ ਪੰਮਾ ਮੱਟੂ ਆਦਿ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *